ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਤਿੱਲ

ਤਿੱਲ ਉੱਤੇ ਜਾਣਕਾਰੀ। ਪੰਜਾਬ ਵਿੱਚ ਤਿਲਾਂ ਦੀ ਕਾਸ਼ਤ ਸਾਲ ੨੦੧੩ - ੨੦੧੪ ਵਿੱਚ ੪.੧ ਹਜ਼ਾਰ ਹੈਕਟੇਅਰ ਭੂਮੀ ਵਿੱਚ ਕੀਤੀ ਗਈ।

ਪੰਜਾਬ ਵਿੱਚ ਤਿਲਾਂ ਦੀ ਕਾਸ਼ਤ ਸਾਲ ੨੦੧੩ - ੨੦੧੪ ਵਿੱਚ ੪.੧ ਹਜ਼ਾਰ ਹੈਕਟੇਅਰ ਭੂਮੀ ਵਿੱਚ ਕੀਤੀ ਗਈ। ਕੁੱਲ ਪੈਦਾਵਾਰ ੧.੪ ਹਜ਼ਾਰ ਟਨ ਹੋਈ। ਪੰਜਾਬ ਵਿੱਚ ਤਿਲਾਂ ਦਾ ਔਸਤ ਝਾੜ ੧.੩੫ ਕੁਇੰਟਲ ਪ੍ਰਤੀ ਏਕੜ ਰਿਹਾ।

ਜ਼ਮੀਨ:

ਤਿਲਾਂ ਦੀ ਫ਼ਸਲ ਚੰਗੇ ਜਲ ਨਿਕਾਸ ਵਾਲੀ ਰੇਤਲੀ ਮੈਰਾ ਜ਼ਮੀਨ ਵਿੱਚ ਬਹੁਤ ਚੰਗੀ ਹੁੰਦੀ ਹੈ।

ਉੱਨਤ ਕਿਸਮਾਂ:

ਪੰਜਾਬ ਤਿੱਲ ਨੰ - ੨ (੨੦੧੫): ਇਸ ਨੂੰ ਭਰਪੂਰ ਸ਼ਾਖਾਵਾਂ ਫੁੱਟਦੀਆਂ ਹਨ ਜਿਨ੍ਹਾਂ ਉਪਰ ਵਧੇਰੇ ਫ਼ਲੀਆਂ ਲੱਗਦੀਆਂ ਹਨ। ਇਸ ਦੀਆਂ ਫ਼ਲੀਆਂ ਲੰਮੀਆਂ, ਲੂੰ ਰਹਿਤ ਅਤੇ ਆਹਮਣੇ ਸਾਹਮਣੇ ਲੱਗਦੀਆਂ ਹਨ। ਇਸ ਕਿਸਮ ਦੇ ਬੀਜ ਚਿੱਟੇ ਅਤੇ ਮੋਟੇ ਹੁੰਦੇ ਹਨ ਜਿਨਾਂ ਵਿੱਚ ੪੯% ਤੇਲ ਹੁੰਦਾ ਹੈ। ਬੀਜਾਂ ਵਿੱਚ ਕਰੂਡ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਬੀਜ ਨਰਮ ਅਤੇ ਖਾਣ ਵਿੱਚ ਸੁਆਦ ਹੁੰਦੇ ਹਨ। ਇਸ ਉੱਤੇ ਤਿਲਾਂ ਦੇ ਫੁੱਲਾਂ ਦਾ ਰੋਗ (ਫਾਇਲੋਡੀ) ਅਤੇ ਝੁਸਲ ਰੋਗ ਘੱਟ ਲੱਗਦੇ ਹਨ। ਇਹ ੯੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ ੨.੮ ਕੁਇੰਟਲ ਪ੍ਰਤੀ ਏਕੜ ਹੈ।

ਆਰ ਟੀ ੩੪੬ (੨੦੦੯): ਇਸ ਨੂੰ ਭਰਪੂਰ ਸ਼ਾਖਾਂਵਾਂ ਫੁੱਟਦੀਆਂ ਹਨ। ਲੰਮੀਆਂ, ਲੂੰ ਰਹਿਤ ਫ਼ਲੀਆਂ ਹੁੰਦੀਆਂ ਹਨ ਜੋ ਇੱਕ-ਇੱਕ ਛੱਡ ਕੇ ਲੱਗਦੀਆਂ ਹਨ। ਇਸ ਕਿਸਮ ਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ੪੯% ਤੇਲ ਹੁੰਦਾ ਹੈ। ਇਹ 87 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਉੱਤੇ ਫਲੀ ਦੇ ਗੜੂੰਏਂ ਦਾ ਘੱਟ ਹਮਲਾ ਹੁੰਦਾ ਹੈ। ਇਸ ਦਾ ਔਸਤ ਝਾੜ ੨.੬ ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ:

ਜ਼ਮੀਨ ਦੀ ਤਿਆਰੀ: ਇਸ ਫ਼ਸਲ ਲਈ ਖੇਤ ਚੰਗਾ ਤਿਆਰ ਕਰੋ। ਦੋ ਜਾਂ ਤਿੰਨ ਵਾਰ ਹੱਲ ਵਾਹੋ ਅਤੇ ਹਰ ਵਾਰੀ ਸੁਹਾਗਾ ਦਿਉ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਤਰੀਕਾ: ਇੱਕ ਏਕੜ ਦੀ ਬਿਜਾਈ ਲਈ ਇੱਕ ਕਿਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿੱਚ ਵਿੱਥ ੩੦ ਸੈਂਟੀਮੀਟਰ ਰੱਖੋ। ਚੰਗਾ ਝਾੜ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ ੪ ਤੋਂ ੫ ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ੧੫ ਸੈਂਟੀਮੀਟਰ ਰੱਖੋ।

ਬਿਜਾਈ ਦਾ ਸਮਾਂ: ਤਿੱਲ ਦੀ ਬਿਜਾਈ ਰੌਣੀ ਕਰਨ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਵਿਸ਼ਾਣੂ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ।

ਖਾਦਾਂ: ਬਿਜਾਈ ਤੋਂ ਪਹਿਲਾਂ ੨੧ ਕਿਲੋ ਨਾਈਟ੍ਰੋਜਨ ਤੱਤ (੪੫ ਕਿਲੋ ਯੂਰੀਆ) ਪ੍ਰਤੀ ਏਕੜ ਡਰਿਲ ਨਾਲ ਪਾਉ। ਜ਼ਿਆਦਾ ਖਾਦ ਨਾ ਵਰਤੋ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫੈਲਾਅ ਹੀ ਵਧਦਾ ਹੈ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤਿੰਨ ਹਫ਼ਤਿਆਂ ਪਿੱਛੋਂ ਇਕ ਗੋਡੀ ਦਿਉ। ਨਦੀਨ ਨਾਸ਼ਕ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਲਈ ਬੀਜਾਈ ਦੇ ਦੋ ਦਿਨਾਂ ਦੇ ਅੰਦਰ ਲਾਸੋ ੫੦ ਈ ਸੀ (ਐਲਾਕਲੋਰ) ਦਾ ੧੨੦੦ ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਵਾਢੀ ਅਤੇ ਝੜਾਈ: ਇਸ ਫ਼ਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਫ਼ਸਲ ਪੱਕਣ ਤੇ ਆਵੇ ਤਾਂ ਪੌਦੇ ਪੀਲੇ ਪੈ ਜਾਂਦੇ ਹਨ। ਇਹਨੂੰ ਵੱਢ ਕੇ ਨਿੱਕੇ-ਨਿੱਕੇ ਪੂਲੇ ਬਣਾ ਦਿਉ। ਪੂਲਿਆਂ ਨੂੰ ਸੁਕਾ ਕੇ ਦੋ ਝੜਾਈਆਂ ਨਾਲ ਸਾਰੇ ਤਿਲ ਨਿੱਕਲ ਆਉਂਦੇ ਹਨ।

ਪੌਦ ਸੁਰੱਖਿਆ : ਕੀੜੇ-ਮਕੌੜੇ:

ਪੱਤੇ ਦਾ ਜਾਲਾ ਜਾਂ ਫ਼ਲੀ ਦਾ ਗੜੂੰਆਂ: ਇਸ ਦੀਆਂ ਸੁੰਡੀਆਂ ਟਾਹਣੀ ਦੀ ਟੀਸੀ ਦੇ ਦੋ-ਤਿੰਨ ਪੱਤਿਆਂ ਨੂੰ ਜਾਲੇ ਨਾਲ ਜੋੜ ਕੇ ਉਨ੍ਹਾਂ ਨੂੰ ਵਿੱਚੋਂ ਖਾਂਦੀਆਂ ਹਨ ਜਾਂ ਫ਼ਲੀ ਵਿੱਚ ਮੋਰੀਆਂ ਕਰ ਕੇ ਬਣ ਰਹੇ ਦਾਣਿਆਂ ਨੂੰ ਖਾਂਦੀਆਂ ਹਨ। ਜੇ ਛੋਟੀ ਫ਼ਸਲ ਤੇ ਹਮਲਾ ਹੋਵੇ ਤਾਂ ਬੂਟੇ ਮਰ ਵੀ ਜਾਂਦੇ ਹਨ। ਇਸ ਦੀ ਰੋਕਥਾਮ ਲਈ ਫ਼ਸਲ ਉੱਤੇ ਦੋ ਛਿੜਕਾਅ ਪਹਿਲੀ ਵਾਰ ਕੀੜੇ ਦਾ ਹਮਲਾ ਹੋਣ ਤੇ, ਦੂਜਾ ਫੁੱਲ ਬਣਨ ਤੇ ੧੦੦ ਮਿਲੀਲਿਟਰ ਸੁਮੀਸੀਡੀਨ/ਫ਼ੈਨਵੈਲ/ਐਗਰੋਫੈਨ ੨੦ ਈ ਸੀ (ਫੈਨਵਲਰੇਟ) ਜਾਂ ੧੫੦ ਮਿਲੀਲਿਟਰ ਡੈਸਿਸ ੨.੮ ਈ ਸੀ ਡੈਲਟਾਮੈਥਰੀਨ ੧੦੦ ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ ਜਾਂ ਤਿੰਨ ਛਿੜਕਾਅ ੨੦੦ ਮਿਲੀਲਿਟਰ ਰਿਪਕਾਰਡ ੧੦ ਈ ਸੀ (ਸਾਈਪਰਮੈਥਰੀਨ) ਦੇ ਪਹਿਲਾ ਕੀੜੇ ਦਾ ਹਮਲਾ ਹੋਣ ਤੇ, ਦੂਜਾ ਫੁੱਲ ਨਿੱਕਲਣ ਤੇ ਅਤੇ ਤੀਜਾ ਫ਼ਲੀਆਂ ਬਣਨ ਤੇ ਕਰੋ।

ਤੇਲਾ (ਝੳਸਸਦਿ): ਇਹ ਕੀੜਾ ਵੀ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦਾ ਹੈ। ਇਹ ਵਿਸ਼ਾਣੂ ਮਾਦਾ ਵੀ ਛੱਡਦਾ ਹੈ, ਜਿਸ ਦਾ ਫੁੱਲਾਂ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਫ਼ਲ ਚੰਗਾ ਨਹੀਂ ਪੈਂਦਾ। ਇੱਕ ਏਕੜ ਲਈ ੪੦੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ਨੂੰ ੧੦੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਇਹ ਅਮਲ ਦੋ ਵਾਰੀ ੨ ਤੋਂਂ ੩ ਹਫ਼ਤਿਆਂ ਦਾ ਵਕਫ਼ਾ ਪਾ ਕੇ ਦੁਹਰਾਉ ਤਾਂ ਚੰਗਾ ਹੈ।

ਤਿੱਲ ਦੀਆਂ ਬਿਮਾਰੀਆਂ:

ਤਿਲਾਂ ਦੇ ਫੁੱਲਾਂ ਦਾ ਰੋਗ (ਫਹੇਲਲੋਦੇ): ਮਾਈਕੋਪਲਾਜ਼ਮਾ ਵਰਗੇ ਜੀਵ (ਐਮ.ਐਲ.ਓ.) ਇਸ ਰੋਗ ਦੇ ਕਾਰਨ ਹਨ। ਇਸ ਨਾਲ ਫੁੱਲ, ਪੱਤਿਆਂ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ ਅਤੇ ਫ਼ਲੀਆਂ ਨਹੀਂ ਬਣਦੀਆਂ। ਇਹ ਰੋਗ ਤੇਲੇ ਰਾਹੀਂ ਫੈਲਦਾ ਹੈ। ਰੋਗੀ ਬੂਟੇ ਪੁੱਟਦੇ ਰਹੋ ਤਾਂ ਕਿ ਬਿਮਾਰੀ ਅੱਗੇ ਨਾ ਫੈਲ ਸਕੇ।

ਝੁਲਸ ਰੋਗ (ਭਲਗਿਹਟ): ਇਹ ਬਿਮਾਰੀ ਫੁੱਲ ਨਿੱਕਲਣ ਸਮੇਂ ਸ਼ੁਰੂ ਹੁੰਦੀ ਹੈ। ਸ਼ੁਰੂ ਵਿੱਚ ਪੱਤਿਆਂ ਉੱਤੇ ਟੇਢੇ ਧੱਬੇ, ਜਿਹੜੇ ਵਿਚਕਾਰੋਂ ਹਲਕੇ ਤੇ ਸਿਰਿਆਂ ਤੋਂ ਗੂੜ੍ਹੇ ਭੂਰੇ ਰੰਗ ਦੇ ਹੁੰਦੇ ਹਨ, ਪੈ ਜਾਂਦੇ ਹਨ। ਇਹ ਧੱਬੇ ਪੱਤਿਆਂ ਦੀਆਂ ਡੰਡੀਆਂ, ਤਣੇ ਤੇ ਫ਼ਲੀਆਂ ਤੇ ਵੀ ਪੈ ਜਾਦੇ ਹਨ। ਬਿਮਾਰ ਬੂਟੇ ਝੁਲਸੇ ਨਜ਼ਰ ਆਉਂਦੇ ਹਨ ਅਤੇ ਪੱਤੇ ਸੜ ਕੇ ਡਿੱਗ ਪੈਂਦੇ ਹਨ। ਇਸ ਦੀ ਰੋਕਥਾਮ ਲਈ ਜਦੋਂ ਬਿਮਾਰੀ ਸ਼ੁਰੂ ਹੋਵੇ ਤਾਂ ੧੦੦ ਗ੍ਰਾਮ ਬਾਵਿਸਟਨ* ੧੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ੧੦ ਦਿਨਾਂ ਦੇ ਵਕਫ਼ੇ ਤੇ ਤਿੰਨ ਸਪਰੇਅ ਕਰੋ।

ਸਰੋਤ : ਏ ਬੂਕਸ ਓਨ੍ਲਿਨੇ

3.20833333333
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top