ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸ਼ਹਿਦ ਦੀਆਂ ਮੱਖੀਆਂ ਦੇ ਉਪਰਾਲੇ

ਸ਼ਹਿਦ ਦੀਆਂ ਮੱਖੀਆਂ ਦੇ ਉਪਰਾਲੇ ਬਾਰੇ ਜਾਣਕਾਰੀ।

(ਅ) ਗਰਮੀ ਰੁੱਤ (ਮੱਧ ਅਪ੍ਰੈਲ ਤੋਂ ਜੂਨ) ਗਰਮੀਆਂ ਵਿਚ ਸ਼ਹਿਦ ਮੱਖੀਆਂ ਨੂੰ ਕਟੁੰਬ ਅੰਦਰ ਤਾਪਮਾਨ ਨੂੰ ਘਟਾ ਕੇ ੩੪-੩੫ ਡਿਗਰੀ ਸੈਲਸੀਅਸ ਰੱਖਣਾ ਪੈਂਦਾ ਹੈ। ਗਰਮੀ ਰੁੱਤੇ ਵਧੇਰੇ ਸ਼ਹਿਦ ਦੀ ਪ੍ਰਾਪਤੀ ਲਈ ਮੱਖੀਆਂ ਦੇ ਕਟੁੰਬਾਂ ਦੀ ਲੋੜੀਂਦੀ ਅਤੇ ਸਮੇਂ ਸਿਰ।

ਤਿਆਰੀ ਲਈ ਹੇਠ ਲਿਖੇ ਉਪਰਾਲੇ ਕਰੋ:

(੧) ਕਟੁੰਬਾਂ ਨੂੰ ਛਾਂਵੇਂ ਰੱਖਣਾ: ਬਸੰਤ ਦੇ ਅਖ਼ੀਰ ਜਾਂ ਗਰਮੀ ਦੇ ਸ਼ੁਰੂ ਵਿੱਚ ਹੀ ਬਕਸੇ ੨ - ੩ ਫੁੱਟ ਹਰ ਰੋਜ਼ ਦੇ ਹਿਸਾਬ ਨਾਲ ਦਰੱਖਤਾਂ ਦੀ ਛਾਂਵੇਂ ਖਿਸਕਾ ਦੇਵੋ। ਵਧੇਰੇ ਵਿੱਥ ਹੋਣ ਦੀ ਸੂਰਤ ਵਿੱਚ ਇਨ੍ਹਾਂ ਕਟੁੰਬਾਂ ਨੂੰ ਕਿਸੇ ਦਿਨ ਦੇਰ ਸ਼ਾਮ ਵੇਲੇ ਘੱਟੋ-ਘੱਟ ੩ ਕਿਲੋਮੀਟਰ ਦੂਰ ਲੈ ਜਾਵੋ ਅਤੇ ਇੱਕ ਹਫ਼ਤੇ ਬਾਅਦ ਇਨ੍ਹਾਂ ਨੂੰ ਵਾਪਸ ਸਿੱਧਾ ਢੁੱਕਵੀਂ ਛਾਂ ਵਾਲੀ ਥਾਂ ਲਿਆ ਕੇ ਰੱਖ ਦਿਓ।

(੨) ਤਾਜ਼ੇ ਪਾਣੀ ਦਾ ਪ੍ਰਬੰਧ: ਬਰੂਡ ਨੂੰ ਖੁਆਉਣ ਲਈ ਸ਼ਹਿਦ ਪਤਲਾ ਕਰਨ ਅਤੇ ਕਟੁੰਬ ਦਾ ਲੋੜੀਂਦਾ ਤਾਪਮਾਨ ਕਾਇਮ ਰੱਖਣ ਲਈ ਕਾਮਾ ਮੱਖੀਆਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਸ਼ਹਿਦ ਮੱਖੀ ਫਾਰਮ ਦੇ ਵਿੱਚ ਜਾਂ ਨੇੜੇ ਹੀ ਤਾਜ਼ੇ ਪਾਣੀ ਦਾ ਪ੍ਰਬੰਧ ਕਰੋ। ਸ਼ਹਿਦ ਮੱਖੀਆਂ ਦੇ ਬਕਸਿਆਂ ਦੇ ਸਟੈਂਡਾਂ ਹੇਠਾਂ ਪਾਣੀ ਦੇ ਠੂਹਲੇ ਰੱਖ ਕੇ ਜਾਂ ਟਿਊਬਵੈੱਲ ਦੇ ਪਾਣੀ ਵਾਲੇ ਚੁਬੱਚੇ ਵਿੱਚ ਸੁੱਕੀਆਂ ਟਹਿਣੀਆਂ ਆਦਿ ਸੁੱਟ ਕੇ ਸ਼ਹਿਦ ਮੱਖੀਆਂ ਦੁਆਰਾ ਉਥੋਂ ਪਾਣੀ ਲੈਣ ਦਾ ਪ੍ਰਬੰਧ ਕਰੋ।

(੩) ਵਧੇਰੇ ਸ਼ਹਿਦ ਦੀ ਪ੍ਰਾਪਤੀ: ਉਪਰੋਕਤ ਮੰਤਵ ਲਈ ਸ਼ਹਿਦ ਦੀ ਆਮਦ ਸਮੇਂ ਕਟੁੰਬਾਂ ਦੀ ਬਲਤਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਬਰਸੀਮ ਅਤੇ ਸੂਰਜਮੁਖੀ ਤੋਂ ਵੱਧ ਤੋਂ ਵੱਧ ਸ਼ਹਿਦ ਲੈਣ ਲਈ ਹੇਠ ਦੱਸੇ ਪ੍ਰਬੰਧ ਕਰੋ।

ਬਸੰਤ ਰੁੱਤੇ ਢੁੱਕਵਾਂ ਪ੍ਰਬੰਧ

ਕਟੁੰਬਾਂ ਵਿਚ ਬਸੰਤ ਰੁੱਤੇ ਸ਼ੁਰੂ ਤੋਂ ਹੀ ਜ਼ਿਆਦਾ ਅੰਡੇ ਦੇਣ ਵਾਲੀ ਨਵੀਂ ਰਾਣੀ ਬਹਾਲ ਕਰੋ। ਇਹ ਉਪਰਾਲਾ ਨੈਕਟਰ ਦੀ ਆਮਦ ਤੋਂ ਡੇਢ ਮਹੀਨੇ ਪਹਿਲਾਂ ਹੀ ਕਰਨਾ ਚਾਹੀਦਾ ਹੈ।

ਕਟੁੰਬਾਂ ਨੂੰ ਵਧੇਰੇ ਜਗ੍ਹਾ ਦੇਣੀ

ਕਟੁੰਬ ਨੂੰ ਬਣੇ ਹੋਏ ਛੱਤੇ ਜਾਂ ਬੁਨਿਆਦੀ ਸ਼ੀਟਾਂ ਵਾਲੇ ਫਰੇਮ ਦਿਓ। ਮੱਖੀਆਂ ਨੂੰ ਬਕਸੇ ਅੰਦਰ ਲੋੜੀਂਦੀ ਜਗ੍ਹਾ ਦੇਣ ਲਈ ਸੁਪਰ ਚੈਂਬਰ ਲਗਾਓ। ਸੁਪਰ ਚੈਂਬਰ ਲਗਾਉਣ ਵੇਲੇ ਬਰੂਡ ਚੈਂਬਰ ਵਿਚੋਂ ਸ਼ਹਿਦ ਵਾਲੇ ਛੱਤੇ ਕੱਢ ਕੇ ਸੁਪਰ ਚੈਂਬਰ ਵਿੱਚ ਦੇ ਦਿਓ। ਖੁੱਲਣ ਨੇੜੇ ਬਰੂਡ ਵਾਲੇ ਛੱਤੇ ਹੇਠੋਂ  ਕਰਕੇ ਉਪਰ ਸ਼ਹਿਦ ਸਟੋਰ ਕਰਨ ਲਈ ਅਤੇ ਹੇਠਾਂ ਬਰੂਡ ਲਈ ਥਾਂ ਬਣਾਓ ਅਤੇ ਬਰੂਡ ਚੈਂਬਰ ਵਿੱਚ ਕਾਮਾ ਮੱਖੀਆਂ ਦੇ ਸੈੱਲਾਂ ਵਾਲੇ ਛੱਤੇ ਦਿਓ।

ਨਿਖੱਟੂ ਮੱਖੀਆਂ ਦੀ ਗਿਣਤੀ ਘਟਾਉਣਾ

ਜੇ ਕਟੁੰਬ ਵਿਚ ਨਿਖੱਟੂ ਜ਼ਿਆਦਾ ਹੋਣ ਤਾਂ ਉਹ ਕਾਫੀ ਖੁਰਾਕ ਖਾ ਜਾਂਦੇ ਹਨ। ਕਟੁੰਬ ਵਿਚ ਬੇਲੋੜੇ ਨਿਖੱਟੂ ਪੈਦਾ ਹੋਣ ਤੋਂ ਬਚਣ ਅਤੇ ਉਨ੍ਹਾਂ ਦੀ ਗਿਣਤੀ ਘਟਾਉਣ ਲਈ ਜਵਾਨ ਰਾਣੀ ਮੱਖੀ ਵਰਤੋ, ਨਿਖੱਟੂ ਸੈਲਾਂ ਵਾਲੇ ਛੱਤੇ ਨਾ ਦਿਉ। ਨਿਖੱਟੂ ਬਰੂਡ ਨਸ਼ਟ ਕਰੋ ਅਤੇ ਨਿਖੱਟੂ ਟਰੈਪ ਵਰਤੋ।

ਕਟੁੰਬਾਂ ਨੂੰ ਹਵਾਦਾਰ ਬਨਾਉਣਾ

ਸ਼ਹਿਦ ਦੇ ਜਲਦੀ ਪੱਕਣ ਲਈ ਕਟੁੰਬਾਂ ਅੰਦਰ ਹੋਰ ਥਾਂ ਮੁਹੱਈਆ ਕਰਕੇ, ਬਰੂਡ ਚੈਂਬਰ ਅਤੇ ਸੁਪਰ ਚੈਂਬਰ ਨੂੰ ਥੋੜ੍ਹਾ ਅੱਗੇ-ਪਿਛੇ ਹਿਲਾ ਕੇ, ਗੇਟ ਵੱਡਾ ਕਰਕੇ, ਫਰਸ਼ (ਬੌਟਮ ਬੋਰਡ) ਅਤੇ ਬਰੂਡ ਚੈਂਬਰ ਜਾਂ ਸੁਪਰ ਅਤੇ ਅੰਦਰਲੇ ਢੱਕਣ ਵਿਚਾਲੇ ਬਰੀਕ ਡੱਕੇ ਰੱਖ ਕੇ, ਸੁਪਰ ਚੈਂਬਰ ਦੇ ਪਿੱਛੇ ਵਾਧੂ ਗੇਟ ਦੇ ਕੇ ਅਤੇ ਅੰਦਰਲਾ ਜਾਲੀਦਾਰ ਢੱਕਣ ਵਰਤ ਕੇ ਕਟੁੰਬ ਨੂੰ ਹਵਾਦਾਰ ਬਣਾਓ।

ਕਟੁੰਬਾਂ ਨੂੰ ਜੋੜਨਾ

ਕਟੁੰਬ ਜਿਨ੍ਹਾਂ ਜ਼ਿਆਦਾ ਬਲਤਾ ਵਾਲਾ ਹੋਵੇਗਾ, ਉਨ੍ਹਾਂ ਹੀ ਜ਼ਿਆਦਾ ਸ਼ਹਿਦ ਇਕੱਠਾ ਕਰੇਗਾ। ਸ਼ਹਿਦ ਕੱਢਣ ਤੋਂ ਤਕਰੀਬਨ ਡੇਢ ਮਹੀਨਾ ਪਹਿਲਾਂ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਮਿਲਾ ਕੇ ਤਕੜੇ ਕਰੋ ਜਾਂ ਦੋ ਰਾਣੀਆਂ ਵਾਲਾ ਪ੍ਰਬੰਧ ਅਪਣਾਓ।

ਰਾਣੀ ਨਿਖੇੜੂ ਜਾਲੀ ਦੀ ਵਰਤੋਂ

ਸ਼ਹਿਦ ਦੀ ਆਮਦ ਦੌਰਾਨ ਬਰੂਡ ਰਹਿਤ ਸ਼ਹਿਦ-ਛੱਤੇ ਲੈਣ ਲਈ ਰਾਣੀ ਮੱਖੀ ਨੂੰ ਬਰੂਡ ਚੈਂਬਰ ਵਿੱਚ ਛੱਡ ਕੇ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਰਾਣੀ ਨਿਖੇੜੂ ਜਾਲੀ ਦੀ ਵਰਤੋਂ ਕਰੋ।

ਸ਼ਹਿਦ ਕੱਢਣਾ

ਸ਼ਹਿਦ ਕੱਢਣ ਵੇਲੇ ਧਿਆਨ ਰੱਖੋ ਕਿ ਕਟੁੰਬ ਵਿੱਚ ਵਰਖਾ ਰੁੱਤ ਲਈ ਲੋੜੀਂਦੀ ਖੁਰਾਕ ਰਹਿ ਜਾਵੇ। ਇਸ ਲਈ ਸ਼ਹਿਦ ਕੱਢਣ ਵਿੱਚ ਜ਼ਿਆਦਾ ਪਿਛੇਤ ਨਾ ਕਰੋ। ਸਿਰਫ ਪੱਕਿਆ ਹੋਇਆ (ਸੀਲ) ਸ਼ਹਿਦ ਹੀ ਬਰੂਡ ਰਹਿਤ ਛੱਤਿਆਂ ਵਿਚੋਂ ਕੱਢੋ। ਸੂਰਜਮੁਖੀ ਅਤੇ ਬਰਸੀਮ ਦਾ ਸ਼ਹਿਦ ਮਈ ਅੰਤ ਤੱਕ ਕੱਢ ਲਓ।

ਚਿਚੜੀਆਂ ਅਤੇ ਬੀਮਾਰੀਆਂ ਤੋਂ ਬਚਾਅ: ਸ਼ਹਿਦ ਮੱਖੀ ਕਟੁੰਬਾਂ ਨੂੰ ਚਿੱਚੜੀਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਸਿਫਾਰਸ਼ ਕੀਤੇ ਢੰਗ ਨਾਲ ਸਾਂਭ ਸੰਭਾਲ ਕਰੋ।

ਵਰਖਾ ਰੁੱਤ (ਜੁਲਾਈ ਤੋਂ ਮੱਧ ਸਤੰਬਰ)

ਵਰਖਾ ਰੁੱਤ ਸ਼ਹਿਦ ਮੱਖੀਆਂ ਲਈ ਸੁਖਾਵੀਂ ਨਹੀਂ ਹੁੰਦੀ। ਖੁਰਾਕ ਦੀ ਤੋੜ ਹੋ ਜਾਣ ਕਾਰਨ ਤਕੜੇ ਕਟੁੰਬ ਕਮਜ਼ੋਰ ਕਟੁੰਬਾਂ ਦੀ ਰੌਬਿੰਗ ਸ਼ੁਰੂ ਕਰ ਦਿੰਦੇ ਹਨ। ਕਮਜ਼ੋਰ ਕਟੁੰਬਾਂ ਤੇ ਦੁਸ਼ਮਣਾਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ।

ਇਸ ਮੌਸਮ ਵਿੱਚ ਸ਼ਹਿਦ ਮੱਖੀਆਂ ਦੀ ਸਾਂਭ ਸੰਭਾਲ ਲਈ ਹੇਠ ਲਿਖੇ ਉਪਰਾਲੇ ਕਰੋ:

ਕਟੁੰਬਾਂ ਦਾ ਨਿਰੀਖਣ ਅਤੇ ਸਫ਼ਾਈ: ਵਰਖਾ ਰੁੱਤ ਦੇ ਸ਼ੁਰੂ ਵਿੱਚ ਕਟੁੰਬਾਂ ਦਾ ਨਿਰੀਖਣ ਕਰੋ। ਕਮਜ਼ੋਰ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਦੂਸਰੇ ਰਾਣੀ ਸਹਿਤ ਕਟੁੰਬਾਂ ਨਾਲ ਮਿਲਾ ਦਿਓ। ਬੌਟਮ ਬੋਰਡ ਤੇ ਪਏ ਕੂੜੇ ਵਿੱਚ ਮੋਮ ਕੀੜੇ ਦੀਆਂ ਸੁੰਡੀਆਂ ਪਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੋ ਕਿ ਬਾਅਦ ਵਿਚ ਛੱਤਿਆਂ ਤੇ ਹਮਲਾ ਕਰ ਦਿੰਦੀਆਂ ਹਨ। ਇਸ ਲਈ ਬੌਟਮ ਬੋਰਡ ਤੋਂ ਕੂੜਾ-ਕਰਕਟ ਇਕੱਠਾ ਕਰਕੇ ਡੂੰਘਾ ਦੱਬ ਦਿਓ ਜਾਂ ਸਾੜ ਦਿਓ ਅਤੇ ਕਦੇ-ਕਦੇ ਬੌਟਮ ਬੋਰਡ ਨੂੰ ਧੁੱਪ ਲਗਵਾਓ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.1619047619
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top