ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੰਦਈਏ ਫ਼ ਡੇਮੂ ਜਾਂ ਭਰਿੰਡਾਂ

ਦੰਦਈਏ ਫ਼ ਡੇਮੂ ਜਾਂ ਭਰਿੰਡਾਂ ਬਾਰੇ ਜਾਣਕਾਰੀ।

ਭਰਿੰਡਾਂ ਦੀਆਂ ਕਈ ਕਿਸਮਾਂ ਵਿਚੋਂ ਪੰਜਾਬ ਵਿੱਚ ਪੀਲੀ ਪੱਟੀ ਵਾਲਾ ਭੂਰਾ ਭੂੰਡ ਸ਼ਹਿਦ ਮੱਖੀ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਇਹ ਦੰਦਈਏ ਜੁਲਾਈ ਤੋਂ ਨਵੰਬਰ ਤੱਕ ਵਧੇਰੇ ਹਮਲਾ ਕਰਦੇ ਹਨ। ਦੰਦਈਏ ਮੱਖੀਆਂ ਨੂੰ ਫੁੱਲਾਂ ਤੋਂ ਜਾਂ ਕਟੁੰਬ ਦੇ ਸਾਹਮਣਿਓਂ ਪਕੜ ਲੈਂਦੇ ਹਨ। ਲਗਾਤਾਰ ਹਮਲੇ ਕਾਰਨ ਹੌਲੀ-ਹੌਲੀ ਸਾਰਾ ਕਟੁੰਬ ਖ਼ਤਮ ਹੋ ਜਾਂਦਾ ਹੈ।

ਰੋਕਥਾਮ

ਬਸੰਤ ਮੌਸਮ ਦੇ ਸ਼ੁਰੂ ਵਿੱਚ ਗਰਭਤ ਮਾਦਾ ਦੰਦਈਏ ਨਿਕਲਦੇ ਹਨ, ਇਨ੍ਹਾਂ ਨੂੰ ਕਿਸੇ ਫੱਟੀਫ਼ ਝਾੜੂ ਨਾਲ ਮਾਰਦੇ ਰਹੋ। ਦੰਦਈਆਂ ਦੇ ਖੱਖਰ ਲੱਭ ਕੇ ਸਾੜ ਦਿਓ ਜਾਂ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਨਾਲ ਖਤਮ ਕਰ ਦਿਓ। ਕਟੁੰਬਾਂ ਵਿੱਚ ਭਰਿੰਡਾਂ ਦਾ ਦਾਖ਼ਲਾ ਰੋਕਣ ਲਈ ਗੇਟ ਤੇ ਰਾਣੀ-ਅੜਿਕਾ ਯੰਤਰ ਲਗਾਓ। ਸ਼ਹਿਦ ਮੱਖੀ ਫਾਰਮਾਂ ਵਿੱਚ ਭਰਿੰਡ ਪਿੰਜਰੇ ਲਗਾਓ ਜਾਂ ਕਟੁੰਬਾਂ ਉੱਤੇ ਨਾਈਲੋਨ ਦਾ ਜਾਲ (ਜਿਸ ਵਿਚੋਂ ਸ਼ਹਿਦ ਮੱਖੀਆਂ ਲੰਘ ਸਕਣ ਪਰ ਦੰਦਈਏ ਨਾ ਲੰਘ ਸਕਣ) ਲਗਾਓ।

ਕਾਲੇ ਕੀੜੇ

ਇਹ ਕੀੜੇ ਆਮ ਤੌਰ ਤੇ ਬਰਸਾਤਾਂ ਵਿਚ ਵਧੇਰੇ ਹੁੰਦੇ ਹਨ। ਸ਼ਹਿਦ, ਪੋਲਣ ਅਤੇ ਮੱਖੀਆਂ ਦੀ ਪੂੰਗ ਨੂੰ ਖਾਂਦੇ ਹਨ। ਕਾਲੇ ਕੀੜਿਆਂ ਦੇ ਹਮਲੇ ਕਾਰਨ ਕਈ ਵਾਰ ਕਟੁੰਬ ਮਰ ਜਾਂਦੇ ਹਨ ਜਾਂ ਬਕਸਾ ਛੱਡ ਕੇ ਉਡ ਜਾਂਦੇ ਹਨ। ਕਾਲੇ ਕੀੜਿਆਂ ਤੋਂ ਸ਼ਹਿਦ ਮੱਖੀਆਂ ਦੇ ਕਟੁੰਬਾਂ ਨੂੰ ਬਚਾਉਣ ਲਈ ਸ਼ਹਿਦ ਮੱਖੀ ਦੇ ਕਟੁੰਬ ਹਮੇਸ਼ਾ ਲੋਹੇ ਦੇ ਸਟੈਂਡ ਉੱਪਰ ਰੱਖੋ, ਜਿਸ ਦੇ ਚਾਰੋ ਪਾਵਿਆਂ ਹੇਠ ਪਾਣੀ ਦੇ ਭਰੇ ਮਿੱਟੀ ਜਾਂ ਧਾਤ ਦੇ ਠੂਹਲੇ ਰੱਖੇ ਹੋਣ। ਕਾਲੇ ਕੀੜਿਆਂ ਦੇ ਭੌਣ ਖ਼ਤਮ ਕਰਨ ਲਈ ਇਨ੍ਹਾਂ ਦੀਆਂ ਖੁੱਡਾਂ ਨੂੰ ਕੀਟ ਨਾਸ਼ਕਾਂ ਦੇ ਘੋਲ ਨਾਲ ਭਰ ਕੇ ਉਪਰੋਂ ਗਾਰੇ ਨਾਲ ਬੰਦ ਕਰ ਦੇਵੋ।

ਪੰਛੀ

ਹਰੀ ਚਿੜੀ ਸ਼ਹਿਦ ਮੱਖੀਆਂ ਨੂੰ ਖਾ ਕੇ ਮੌਨਸੂਨ ਜਾਂ ਸਰਦੀਆਂ ਦੀ ਬਰਸਾਤ ਵਿਚਲੇ ਦਿਨਾਂ ਵਿੱਚ ਕਟੁੰਬਾਂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਕਈ ਵਾਰੀ ਕਾਲੀ ਚਿੜੀ ਵੀ ਮੱਖੀਆਂ ਨੂੰ ਇਸੇ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ। ਇਹ ਪੰਛੀ ਆਮ ਫਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਵੀ ਖਾਂਦੇ ਹਨ। ਇਸ ਕਰਕੇ ਇਹ ਮਨੁੱਖ ਦੇ ਮਿੱਤਰ ਪੰਛੀ ਵੀ ਹਨ ਅਤੇ ਇਨ੍ਹਾਂ ਨੂੰ ਮਾਰਨ ਦੀ ਸਿਫਾਰਸ ਨਹੀਂ ਕੀਤੀ ਜਾਂਦੀ। ਪਟਾਖੇ ਚਲਾ ਕੇ ਚਮਕੀਲੀ ਟੇਪ ਦੀ ਵਰਤੋਂ ਕਰਕੇ ਜਾਂ ਕਟੁੰਬਾਂ ਦੁਆਲੇ ਨਾਈਲੋਨ ਦਾ ਜਾਲ ਪਾ ਕੇ ਇਨ੍ਹਾਂ ਪੰਛੀਆਂ ਤੋਂ ਕਟੁੰਬਾਂ ਨੂੰ ਬਚਾਇਆ ਜਾ ਸਕਦਾ ਹੈ।

ਸ਼ਹਿਦ ਮੱਖੀ ਪਾਲਣ ਵਿਚ ਵੰਨ-ਸੁਵੰਨਤਾ:

(ੳ) ਸ਼ਹਿਦ ਕੱਢਣਾ: ਸੁਪਰ ਚੈਂਬਰਾਂ ਵਿਚੋਂ ਸਿਰਖ਼ ਬਰੂਡ-ਰਹਿਤ ਅਤੇ ਪੱਕੇ ਹੋਏ ਸ਼ਹਿਦ ਵਾਲੇ ਛੱਤੇ ਹੀ ਕੱਢੋ ਅਤੇ ਸ਼ਹਿਦ ਮੱਖੀਆਂ ਝਾੜ ਦਿਓ। ਇਹਨਾਂ ਛੱਤਿਆਂ ਨੂੰ ਡਰਿਪ ਟਰੇਅ ਉਤੇ ਰੱਖ ਕੇ ਚਾਕੂ ਨਾਲ ਇਨ੍ਹਾਂ ਦੇ ਸੈੱਲਾਂ ਉੱਪਰੋਂ ਮੋਮ ਟੋਪੀਆਂ ਲਾਹ ਦਿਓ। ਛੱਤਿਆਂ ਨੂੰ ਸ਼ਹਿਦ ਕੱਢਣ ਵਾਲੀ ਮਸ਼ੀਨ ਵਿੱਚ ਪਾ ਕੇ ਸ਼ਹਿਦ: ਕੱਢਣ ਤੋਂ ਬਾਅਦ ਸ਼ਹਿਦ ਨੂੰ ਪਹਿਲਾਂ ਫਿਲਟਰ ਡਰੱਮ ਅਤੇ ਫਿਰ ਮਲਮਲ ਦੇ ਦੂਹਰੇ ਕੱਪੜੇ ਨਾਲ ਪੁਣ ਲਵੋ। ਸ਼ਹਿਦ ਕੱਢਣ ਪਿਛੋਂ ਖਾਲੀ ਛੱਤਿਆਂ ਨੂੰ ਤੁਰੰਤ ਬਕਸਿਆਂ ਵਿੱਚ ਵਾਪਸ ਪਾ ਦਿਓ।

ਮਧੂ ਮੋਮ

ਮਧੂ ਮੋਮ ਸ਼ਹਿਦ ਸੈਲਾਂ ਦੀਆਂ ਟੋਪੀਆਂ, ਛੱਤਿਆਂ ਦੇ ਟੁਕੜਿਆਂ, ਪੁਰਾਣੇ ਨਿਕੰਮੇ ਛੱਤੇ ਅਤੇ ਜੰਗਲੀ ਮੱਖੀਆਂ ਦੇ ਛੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ।

ਮਧੂ ਮੋਮ ਦੀ ਸੁਧਾਈ

ਮੋਮ ਨੂੰ ਇੱਕ ਦਿਨ ਪਾਣੀ ਵਿਚ ਡੁਬੋ ਕੇ ਰੱਖੋ। ਫਿਰ ਇਸ ਦੀ ਕੱਪੜੇ ਵਿੱਚ ਪੋਟਲੀ ਬਣਾ ਕੇ ਇਸ ਨੂੰ ਗਰਮ ਪਾਣੀ ਵਿਚ ਪਿਘਲਾ ਕੇ ਪੁਣ ਲਵੋ। ਮੋਮ ਪਾਣੀ ਨਾਲੋਂ ਹਲਕੀ ਹੋਣ ਕਰਕੇ ਪਾਣੀ ਦੀ ਸਤ੍ਹਾ ਤੇ ਇਕੱਠੀ ਹੋ ਜਾਵੇਗੀ ਅਤੇ ਠੰਡੀ ਹੋ ਕੇ ਟਿੱਕੀ ਦੇ ਰੂਪ ਵਿਚ ਜੰਮ ਜਾਵੇਗੀ। ਮੋਮ ਨੂੰ ਸਿੱਧੇ ਹੀ ਗਰਮ ਪਾਣੀ ਵਿਚ ਪਿਘਲਾ ਕੇ ਵੀ ਪੁਣਿਆ ਜਾ ਸਕਦਾ ਹੈ।

ਹੋਰ ਸ਼ਹਿਦ ਮੱਖੀ ਪਦਾਰਥ

ਪਰਾਗ: ਜਿਸ ਕਟੁੰਬ ਤੋਂ ਪਰਾਗ ਇਕੱਠਾ ਕਰਨਾ ਹੋਵੇ, ਉਸ ਦੇ ਗੇਟ ਅੱਗੇ ਪਰਾਗ ਪਿੰਜਰਾ ਲਗਾ ਦਿਓ ਬਾਹਰੋਂ ਪੋਲਣ ਲੈ ਕੇ ਆਈਆਂ ਮੱਖੀਆਂ ਜਦੋਂ ਪੋਲਣ ਟਰੈਪ ਦੀਆਂ ਮੋਰੀਆਂ ਵਿਚੋਂ ਲੰਘਣਗੀਆਂ ਤਾਂ ਉਹਨਾਂ ਦੀਆਂ ਪਿਛਲੀਆਂ ਲੱਤਾਂ ਦੀਆਂ ਪਰਾਗ ਟੋਕਰੀਆਂ ਵਿੱਚ ਭਰਿਆ ਪਰਾਗ ਲੱਤਾਂ ਨਾਲੋਂ ਝੜ ਕੇ ਹੇਠਾਂ ਰੱਖੀ ਟਰੇਅ ਵਿੱਚ ਡਿੱਗ ਜਾਵੇਗਾ। ਪੋਲਣ ਟਰੈਪ ਨੂੰ ਹਫਤਾ ਛੱਡ ਕੇ ਇੱਕ ਹਫਤੇ ਲਈ ਲਗਾਓ। ਇਕੱਠੇ ਕੀਤੇ ਪੋਲਣ ਨੂੰ ਛਾਂ ਵਿਚ ਸੁਕਾ ਕੇ ਜਾਂ ਉਵੇਂ ਹੀ ਮੋਮੀ ਲਿਫਾਫੇ ਵਿਚ ਪਾ ਕੇ ਫਰਿਜ਼ ਵਿੱਚ ਸਟੋਰ ਕਰੋ।

ਪਰੋਪੋਲਿਸਫ਼ ਮਧੂ-ਗੂੰਦ

ਇਹ ਗੂੰਦ ਵਰਗਾ ਚਿਪਚਿਪਾ ਪਦਾਰਥ ਹੁੰਦਾ ਹੈ, ਜਿਸ ਨੂੰ ਮੱਖੀਆਂ ਬੂਟਿਆਂ ਜਾਂ ਦਰੱਖਤਾਂ ਦੀ ਛਿੱਲ, ਡੋਡੀਆਂ, ਬੂਟਿਆਂ ਤੇ ਲੱਗੇ ਟੱਕ ਜਾਂ ਟੁੱਟੀ ਹੋਈ ਟਾਹਣੀ ਜਾਂ ਟੁੱਟੇ ਪੱਤਿਆਂ ਵਾਲੀ ਥਾਂ ਤੋਂ ਇਕੱਠਾ ਕਰਦੀਆਂ ਹਨ। ਸ਼ਹਿਦ ਮੱਖੀਆਂ ਇਸ ਗੂੰਦ ਨਾਲ ਬਕਸੇ ਵਿਚਲੀਆਂ ਝੀਥਾਂ ਨੂੰ ਬੰਦ ਕਰ ਦਿੰਦੀਆਂ ਹਨ ਤਾਂ ਕਿ ਬਾਹਰੋਂ ਦੁਸ਼ਮਣ ਅੰਦਰ ਨਾ ਵੜ ਸਕਣ। ਪਰੋਪੋਲਿਸ ਇਕੱਠਾ ਕਰਨ ਲਈ ਪਲਾਸਟਿਕ ਦੀਆਂ ਜਾਲੀਦਾਰ ਸ਼ੀਟਾਂ ਜਿਨ੍ਹਾਂ ਵਿੱਚ ਬਹੁਤ ਸਾਰੇ ਸੁਰਾਖ਼ਫ਼ ਕੱਟ ਬਣੇ ਹੁੰਦੇ ਹਨ, ਛੱਤਿਆਂ ਦੇ ਉਪਰਲਿਆਂ ਡੰਡਿਆਂ ਉੱਪਰ ਰੱਖ ਦਿਓ ਜਾਂ ਅਜਿਹੀਆਂ ਦੋ ਜਾਲੀਆਂ ਬਕਸੇ ਦੀਆਂ ਅੰਦਰੂਨੀ ਲੰਬਾਈ ਵਾਲੀਆਂ ਕੰਧਾਂ ਨਾਲ ਲਗਾ ਦਿਓ। ਜਾਲੀਆਂ ਦੇ ਸੁਰਾਖ ਜਦੋਂ ਪਰੋਪੋਲਿਸ ਨਾਲ ਭਰ ਜਾਣ ਤਾਂ ਇਨ੍ਹਾਂ ਨੂੰ ਕਟੁੰਬ ਵਿਚੋਂ ਕੱਢ ਕੇ ਫਰੀਜ਼ਰ ਜਾਂ ਫਰਿਜ਼ ਵਿੱਚ ਇੱਕ ਦਿਨ ਲਈ ਰੱਖੋ ਅਤੇ ਬਾਅਦ ਵਿੱਚ ਜਾਲੀ ਨੂੰ ਮਰੋੜ ਕੇ ਪਰੋਪੋਲਿਸ ਕੱਢ ਲਵੋ।

ਰਾਇਲ ਜੈਲੀ

ਨਰਸ ਕਾਮਾ ਮੱਖੀਆਂ ਆਪਣੇ ਸਿਰ ਵਿੱਚ ਮੌਜੂਦ ਗਰੰਥੀਆਂ ਵਿਚੋਂ ਦੁੱਧ ਵਰਗਾ ਪਦਾਰਥ ਪੈਦਾ ਕਰਦੀਆਂ ਹਨ, ਜਿਸ ਨੂੰ ਰਾਇਲ ਜੈਲੀ ਕਿਹਾ ਜਾਂਦਾ ਹੈ। ਕਾਫੀ ਮਾਤਰਾ ਵਿਚ ਰਾਇਲ ਜੈਲੀ ਪੈਦਾ ਕਰਨ ਲਈ ਰਾਣੀਆਂ ਮੱਖੀਆਂ ਤਿਆਰ ਕਰਨ ਵਾਲੇ ਡੂਲਿਟਲ ਫ਼ਗਰਾਫਟਿੰਗ ਢੰਗ ਦੀ ਵਰਤੋਂ ਕਰੋ। ਬਸੰਤ ਜਾਂ ਪੱਤਝੜ ਰੁੱਤੇ ਰਾਣੀ ਸੈਲ ਤਿਆਰ ਕਰਕੇ ਇੱਕ ਦਿਨ ਤੋਂ ਘੱਟ ਉਮਰ ਦੀਆਂ ਸੁੰਡੀਆਂ ਕ੍ਰਮਵਾਰ ੧੨੦ ਜਾਂ ੬੦ ਰਾਣੀ ਸੈਲਾਂ ਵਿਚ ਗ੍ਰਾਫਟ ਕਰੋ ਅਤੇ ਇਹ ਫਰੇਮ, ੨੦ ਫਰੇਮ ਮੱਖੀ ਬਲਤਾ ਵਾਲੇ ਰਾਣੀ ਰਹਿਤ ਕਟੁੰਬ ਵਿਚ ਪਾਓ। ਗ੍ਰਾਫਟਿੰਗ ਤੋਂ ਤਿੰਨ ਦਿਨਾਂ (੭੨ ਘੰਟੇ) ਬਾਅਦ ਸੁੰਡੀ ਨੂੰ ਕੱਢ ਕੇ ਬਾਹਰ ਸੁੱਟ ਦਿਓ ਅਤੇ ਰਾਇਲ ਜ਼ੈਲੀ ਚਮਚੇ ਦੀ ਡੰਡੀ ਜਾਂ ਪੀ.ਏ.ਯੂ. ਰਾਇਲ ਜੈਲੀ ਨਿਕਾਸੀ ਯੰਤਰ ਦੁਆਰਾ ਇਕੱਠੀ ਕਰ ਲਵੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.11340206186
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top