ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਬਾਸਮਤੀ / ਉੱਨਤ ਕਿਸਮਾਂ ਉੱਤੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਉੱਨਤ ਕਿਸਮਾਂ ਉੱਤੇ ਜਾਣਕਾਰੀ

ਇਹ ਹਿੱਸਾ ਉੱਨਤ ਕਿਸਮਾਂ ਬਾਰੇ ਜਾਣਕਾਰੀ ਦਿੰਦਾ ਹੈ। ਇਸਦੇ ਚੌਲ ਖੁਸ਼ਬੂਦਾਰ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ।

ਪੰਜਾਬ ਬਾਸਮਤੀ-੩ (੨੦੧੩):

ਇਹ ਬਾਸਮਤੀ ਦੀ ਅਰਧ ਬੌਣੀ ਕਿਸਮ ਹੈ, ਇਸ ਦਾ ਕੱਦ ਤਕਰੀਬਨ ੧੦੫ ਸੈਂਟੀਮੀਟਰ ਹੈ। ਇਹ ਪ੍ਰਕਾਸ਼ ਨੂੰ ਸੰਵੇਦਨਸ਼ੀਲ ਹੈ। ਇਸ ਕਿਸਮ ਦੇ ਦਾਣੇ ਕਸੀਰਾਂ ਵਾਲੇ ਹੁੰਦੇ ਹਨ ਜੋ ਇਸ ਨੂੰ ਪੰਛੀਆਂ ਦੇ ਨੁਕਸਾਨ ਤੋਂ ਬਚਾਉਂਦੇ ਹਨ। ਇਸ ਕਿਸਮ ਦੇ ਚੌਲ ਜ਼ਿਆਦਾ ਲੰਮੇ, ਪਤਲੇ ਅਤੇ ਰਿੱਝਣ ਲਈ ਬਹੁਤ ਹੀ ਉੱਤਮ ਕਿਸਮ ਦੇ ਹਨ। ਇਸਦੇ ਚੌਲ ਖੁਸ਼ਬੂਦਾਰ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਹ ਬੀਜਣ ਉਪਰੰਤ ਤਕਰੀਬਨ ੧੩੯ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦਾ ਔਸਤਨ ਝਾੜ ੧੬.੦ ਕੁਇੰਟਲ ਪ੍ਰਤੀ ਏਕੜ ਹੈ।

ਪੂਸਾ ਪੰਜਾਬ ਬਾਸਮਤੀ ੧੫੦੯ (੨੦੧੩):

ਇਹ ਬਾਸਮਤੀ ਦੀ ਅਗੇਤੀ ਪੱਕਣ ਵਾਲੀ ਕਿਸਮ ਹੈ ਜੋ ਬੀਜਣ ਉਪਰੰਤ ੧੨੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਕੱਦ ੯੨ ਸੈਂਟੀਮੀਟਰ ਹੁੰਦਾ ਹੈ। ਇਸ ਕਿਸਮ ਦੇ ਚੌਲ ਜ਼ਿਆਦਾ ਲੰਬੇ ਅਤੇ ਪਤਲੇ ਹੁੰਦੇ ਹਨ, ਜੋ ਪਕਾਉਣ ਉਪਰੰਤ ਤਕਰੀਬਨ ਦੁੱਗਣੇ ਲੰਬੇ ਹੋ ਜਾਂਦੇ ਹਨ ਅਤੇ ਬਹੁਤ ਖੁਸ਼ਬੂ ਛੱਡਦੇ ਹਨ। ਇਹ ਕਿਸਮ ਬਹੁ-ਫ਼ਸਲੀ ਚੱਕਰ ਲਈ ਢੁਕਵੀਂ ਹੈ। ਵਧੀਆ ਫੁਟਾਰੇ ਲਈ ੨੫ ਦਿਨ ਦੀ ਪਨੀਰੀ ਖੇਤ ਵਿੱਚ ਲਗਾ ਦੇਣੀ ਚਾਹੀਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ੧੫.੭ ਕੁਇੰਟਲ ਪ੍ਰਤੀ ਏਕੜ ਹੈ।

ਪੰਜਾਬ ਬਾਸਮਤੀ-੨ (੨੦੦੮):

ਇਹ ਕਿਸਮ ਤਕਰੀਬਨ ੧੨੫ ਸੈਂਟੀਮੀਟਰ ਕੱਦ ਦੀ ਹੈ। ਇਹ ਪ੍ਰਕਾਸ਼ ਨੂੰ ਘੱਟ ਸੰਵੇਦਨਸ਼ੀਲ ਹੈ। ਇਸ ਦੇ ਚੌਲ, ਜ਼ਿਆਦਾ ਲੰਮੇ, ਪਤਲੇ ਅਤੇ ਰਿੱਝਣ ਲਈ ਬਹੁਤ ਹੀ ਉੱਤਮ ਕਿਸਮ ਦੇ ਹਨ, ਜਿਹੜੇ ਰਿੱਝਣ ਉਪਰੰਤ ਦੁੱਗਣੇ ਲੰਬੇ ਹੋ ਜਾਂਦੇ ਹਨ। ਇਸ ਦੇ ਚੌਲ ਖੁਸ਼ਬੂਦਾਰ, ਨਾ ਜੁੜਨ ਵਾਲੇ, ਖਾਣ ਨੂੰ ਨਰਮ ਅਤੇ ਬਹੁਤ ਸੁਆਦੀ ਹੁੰਦੇ ਹਨ। ਇਹ ਬੀਜਣ ਉਪਰੰਤ ਤਕਰੀਬਨ ੧੪੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ੧੨.੬ ਕੁਇੰਟਲ ਪ੍ਰਤੀ ਏਕੜ ਹੈ।

ਪੂਸਾ ਬਾਸਮਤੀ ੧੧੨੧ (੨੦੦੮):

ਇਸ ਕਿਸਮ ਦਾ ਔਸਤਨ ਕੱਦ ੧੨੦ ਸੈਂਟੀਮੀਟਰ ਹੈ। ਇਹ ਕਿਸਮ ਪ੍ਰਕਾਸ਼ ਨੂੰ ਅਸੰਵੇਦਨਸ਼ੀਲ ਹੈ ਅਤੇ ਖੇਤ ਵਿੱਚ ਬੀਜਣ ਉਪਰੰਤ ਤਕਰੀਬਨ ੧੩੭ ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਰਿੱਝੇ ਹੋਏ ਚੌਲ ਆਪਸ ਵਿੱਚ ਜੁੜਦੇ ਨਹੀਂ। ਇਸ ਦੇ ਰਿੱਝੇ ਹੋਏ ਚੌਲਾਂ ਦੀ ਲੰਬਾਈ, ਸਾਰੀਆਂ ਕਿਸਮਾਂ ਦੇ ਚੌਲਾਂ ਤੋਂ ਵੱਧ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤਨ ਝਾੜ ਤਕਰੀਬਨ ੧੩.੭ ਕੁਇੰਟਲ ਪ੍ਰਤੀ ਏਕੜ ਹੈ।

ਬਾਸਮਤੀ ੩੮੬ (੧੯੯੫):

ਇਹ ਕਿਸਮ ਤਕਰੀਬਨ ੧੮੦ ਸੈਂਟੀਮੀਟਰ ਉੱਚੀ ਹੁੰਦੀ ਹੈ, ਦਰਮਿਆਨੀਆਂ ਉਪਜਾਊ ਜ਼ਮੀਨਾਂ ਇਸ ਲਈ ਚੰਗੀਆਂ ਹਨ। ਇਸ ਦੇ ਚੌਲ ਕਾਫ਼ੀ ਲੰਮੇ, ਉੱਤਮ ਕਿਸਮ ਦੇ ਹੁੰਦੇ ਹਨ ਜੋ ਕਿ ਪਕਾਉਣ ਨਾਲ ਤਕਰੀਬਨ ਦੁੱਗਣੇ ਲੰਮੇ ਹੋ ਜਾਂਦੇ ਹਨ। ਪਕਾਉਣ ਨਾਲ ਚੌਲ ਜੁੜਦੇ ਨਹੀਂ ਅਤੇ ਖਾਣ ਵਿੱਚ ਨਰਮ ਹੁੰਦੇ ਹਨ। ਇਹ ਕਿਸਮ ਤਕਰੀਬਨ ੧੫੫ ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਝਾੜ ੯ ਕੁਇੰਟਲ ਪ੍ਰਤੀ ਏਕੜ ਹੈ।

ਬਾਸਮਤੀ ੩੭੦:

ਇਹ ਕਿਸਮ ਤਕਰੀਬਨ ੧੬੫ ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਉੱਚ ਪੱਧਰੀ ਉੇਪਜਾਊ ਹਾਲਤਾਂ ਵਿੱਚ ਡਿੱਗ ਪੈਂਦੀ ਹੈ। ਇਸ ਕਰਕੇ ਦਰਮਿਆਨੀ ਉਪਜਾਊ ਜ਼ਮੀਨ ਇਸ ਲਈ ਢੁਕਵੀਂਂ ਹੈ। ਇਸ ਦੇ ਚਾਵਲ ਬਹੁਤ ਉੱਤਮ ਕਿਸਮ ਦੇ ਅਤੇ ਖੁਸ਼ਬੂ ਵਾਲੇ ਹੁੰਦੇ ਹਨ ਜੋ ਪਕਾਉਣ ਤੇ ਦੁੱਗਣੇ ਲੰਮੇ ਹੋ ਜਾਂਦੇ ਹਨ। ਇਹ ਚਾਵਲ ਜੁੜਦੇ ਨਹੀਂ ਅਤੇ ਖਾਣ ਲਈ ਨਰਮ ਹੁੰਦੇ ਹਨ। ਇਹ ਕਿਸਮ ਤਕਰੀਬਨ ੧੫੦ ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ। ਇਸ ਦਾ ਔਸਤ ਝਾੜ ੧੨ ਕੁਇੰਟਲ ਪ੍ਰਤੀ ਏਕੜ ਨਿਕਲ ਆਉਂਂਦਾ ਹੈ।

ਸਰੋਤ : ਖੇਤੀ ਭਵਨ ਮੋਹਾਲੀ

3.38345864662
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top