ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਬਾਜਰਾ / ਖਾਦਾਂ ਪਾਉਣ ਦਾ ਸਮਾਂ ਤੇ ਤਰੀਕਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖਾਦਾਂ ਪਾਉਣ ਦਾ ਸਮਾਂ ਤੇ ਤਰੀਕਾ

ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਖੀਰਲੀ ਵਾਹੀ ਨਾਲ ਪਾ ਦਿਉ। ਬਾਕੀ ਨਾਈਟਰੋਜਨ ਦੋ ਹਿੱਸਿਆਂ ਵਿੱਚ, ਬੂਟੇ ਵਿਰਲੇ ਕਰਨ ਅਤੇ ਸਿੱਟੇ ਨਿਕਲਣ ਤੋਂ ਪਹਿਲਾਂ ਪਾਉ।

ਸੇਂਜੂ ਹਾਲਤਾਂ ਵਿੱਚ

ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਖੀਰਲੀ ਵਾਹੀ ਨਾਲ ਪਾ ਦਿਉ। ਬਾਕੀ ਨਾਈਟਰੋਜਨ ਦੋ ਹਿੱਸਿਆਂ ਵਿੱਚ, ਬੂਟੇ ਵਿਰਲੇ ਕਰਨ ਅਤੇ ਸਿੱਟੇ ਨਿਕਲਣ ਤੋਂ ਪਹਿਲਾਂ ਪਾਉ।

ਬਰਾਨੀ ਹਾਲਤਾਂ ਵਿੱਚ

ਅੱਧੀ ਨਾਈਟਰੋਜਨ ਤੇ ਸਾਰੀ ਫਾਸਫੋਰਸ ਅਖੀਰਲੀ ਵਾਹੀ ਨਾਲ ਅਤੇ ਬਾਕੀ ਦੀ ਨਾਈਟਰੋਜਨ ਇੱਕ ਮਹੀਨੇ ਪਿੱਛੋਂ ਮੀਂਹ ਪੈਣ ਤੇ ਪਾਉ। ਇਸ ਪਿੱਛੋਂ ਗੋਡੀ ਕਰ ਦਿਉ ਤਾਂ ਕਿ ਖਾਦ ਚੰਗੀ ਤਰ੍ਹਾਂ ਰਲ ਜਾਵੇ ਅਤੇ ਮਿੱਟੀ ਚੜ੍ਹ ਜਾਵੇ।

ਬੀਜ ਉਤਪਾਦਨ

(੧) ਦੋਗਲੀਆਂ ਕਿਸਮਾਂ:

ਦੋਗਲੀਆਂ ਕਿਸਮਾਂ ਦਾ ਬੀਜ ਹਰ ਸਾਲ ਨਵਾਂ ਲੈਣਾ ਚਾਹੀਦਾ ਹੈ। ਦੋਗਲੀਆਂ ਕਿਸਮਾਂ ਦਾ ਬੀਜ ਪੈਦਾ ਕਰਨ ਲਈ ਤਸਦੀਕਸ਼ੁਦਾ ਨਰ ਤੇ ਮਾਦਾ ਬੀਜ ਭਰੋਸੇਯੋਗ ਵਸੀਲੇ ਤੋਂ ਲੈਣਾ ਚਾਹੀਦਾ ਹੈ।

ਪੀ ਐਚ ਬੀ ੨੮੮੪: ਪੀ ਐਚ ਬੀ ੨੮੮੪ ਕਿਸਮ ਦੀ ਮਾਦਾ ਲਾਈਨ ਆਈ ਸੀ ਐਮ ਏ ੦੨੭੭੭ ਅਤੇ ਨਰ ਲਾਈਨ ਪੀ ਆਈ ਬੀ ੬੮੬ ਹੈ।

(ੳ) ਆਈ ਸੀ ਐਮ ਏ ੦੨੭੭੭: ਇਹ ਮਾਦਾ ਲਾਈਨ ਲਗਭਗ ੧੦੦ ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਇਸ ਦੇ ੩-੪ ਪੜਸੂਏ ਹੁੰਦੇ ਹਨ। ਇਸ ਦੇ ਸਿੱਟੇ ੨੨-੨੫ ਸੈਂਟੀਮੀਟਰ ਲੰਮੇ ਅਤੇ ੧੦-੧੧ ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਇਸ ਦੇ ੫੦% ਸਿੱਟੇ ੬੦ ਦਿਨਾਂ ਬਾਅਦ ਨਿਕਲਦੇ ਹਨ ਤੇ ਇਹ ੮੮ ਦਿਨਾਂ ਵਿੱਚ ਪੱਕ ਜਾਂਦੀ ਹੈ।

(ਅ) ਪੀ ਆਈ ਬੀ ੬੮੬: ਇਸ ਨਰ ਲਾਈਨ ਲਗਭਗ ੧੫੦ ਸੈਂਟੀਮੀਟਰ ਉੱਚੀ ਹੁੰਦੀ ਹੈ। ਇਸ ਦੇ ਸਿੱਟੇ ੨੬- ੨੭ ਸੈਂਟੀਮੀਟਰ ਲੰਮੇ ਅਤੇ ੮-੯ ਸੈਂਟੀਮੀਟਰ ਘੇਰੇ ਵਾਲੇ ਹੁੰਦੇ ਹਨ। ਇਸ ਕਿਸਮ ਦੇ ੫੦% ਸਿੱਟੇ ੫੬ ਦਿਨਾਂ ਬਾਅਦ ਨਿਕਲਦੇ ਹਨ ਤੇ ਇਹ ੮੮ ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਪੀ ਐਚ ਬੀ ੨੧੬੮: ਪੀ ਐਚ ਬੀ ੨੧੬੮ ਕਿਸਮ ਦੀ ਮਾਦਾ ਲਾਈਨ ਆਈ ਸੀ ਐਮ ਏ ੯੨੩੩੩ ਅਤੇ ਨਰ ਲਾਈਨ ਪੀ ਆਈ ਬੀ ੬੮੬ ਹੈ।

(ੳ) ਆਈ ਸੀ ਐਮ ਏ ੯੨੩੩੩: ਇਹ ਮਾਦਾ ਲਾਈਨ ੧੪੦ ਸੈਂਟੀਮੀਟਰ ਉੱਚੀ ਹੁੰਦੀ ਹੈ ਅਤੇ ਇਸ ਦੇ ੨-੩ ਪੜਸੂਏਂ ਹੁੰਦੇ ਹਨ। ਇਸ ਦੇ ਸਿੱਟੇ ਦੀ ਲੰਬਾਈ ੨੨-੨੪ ਸੈਂਟੀਮੀਟਰ ਹੁੰਦੀ ਹੈ ਅਤੇ ਇਸ ਕਿਸਮ ਦੇ ਸਿੱਟੇ ੫੪ ਦਿਨਾਂ ਬਾਅਦ ਨਿਕਲਦੇ ਹਨ ਤੇ ਇਹ ੮੬ ਦਿਨਾਂ ਵਿੱਚ ਪੱਕ ਜਾਂਦੀ ਹੈ।

(ਅ) ਪੀ ਆਈ ਬੀ ੬੮੬: ਇਸ ਨਰ ਲਾਈਨ ਦੇ ਬੂਟੇ ੧੫੦ ਸੈਂਟੀਮੀਟਰ ਉੱਚੇ ਹੁੰਦੇ ਹਨ। ਇਸ ਦੇ ਸਿੱਟੇ ੨੬-੨੭ ਸੈਂਟੀਮੀਟਰ ਲੰਮੇ ਹੁੰਦੇ ਹਨ ਅਤੇ ਇਸ ਦੇ ਐਂਥਰ (ਪ੍ਰਾਗਣ ਥੈਲੀ) ਦਾ ਰੰਗ ਪੀਲਾ ਹੁੰਦਾ ਹੈ ਅਤੇ ਇਸ ਕਿਸਮ ਦੇ ਸਿੱਟੇ ੫੬ ਦਿਨਾਂ ਬਾਅਦ ਨਿਕਲਦੇ ਹਨ ਤੇ ਇਹ ੮੮ ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਪੀ ਐੱਚ ਬੀ ੪੭: ਪੀ ਐਚ ਬੀ ਦਾ ਮਾਦਾ ਬੀਜ ਪੀ ਬੀ ੧੧੧ ਏ ਅਤੇ ਨਰ ਪੀ ਆਈ ਬੀ ੧੨੩੪ ਹਨ।

(ੳ) ਪੀ ਬੀ ੧੧੧ ਏ: ਇਹ ਮਾਦਾ ਲਾਈਨ ਅਰਧ ਬੌਣੀ (੧੩੮ ਸੈਂਟੀਮੀਟਰ ਉੱਚੀ) ਹੁੰਦੀ ਹੈ । ਇਸ ਦੇ ਸਿੱਟੇ ਗੁੰਦਵੇਂ, ਤਕਰੀਬਨ ੩੫ ਸੈਂਟੀਮੀਟਰ ਲੰਮੇ ਹੁੰਦੇ ਹਨ ਜਿਨ੍ਹਾਂ ਉੱਤੇ ਬਹੁਤ ਛੋਟੇ ਕਸੀਰ ਹੁੰਦੇ ਹਨ । ਸਿੱਟਿਆਂ ਦੇ ਸਿਰਿਆਂ ਤੇ ਨੰਗੀ ਚੁੰਝ ਬਣਦੀ ਹੈ। ਦਾਣੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਤਕਰੀਬਨ ੯੦ ਦਿਨਾਂ ਵਿੱਚ ਪੱਕ ਜਾਂਦੀ ਹੈ।

(ਅ) ਪੀ ਆਈ ਬੀ ੧੨੩੪: ਇਸ ਦੇ ਸਿੱਟੇ ੩੦ ਸੈਂਟੀਮੀਟਰ ਲੰਮੇ, ਭਰਵੇਂ ਅਤੇ ਕਸੀਰਾਂ ਵਾਲੇ ਹੁੰਦੇ ਹਨ। ਪੌਦਿਆਂ ਦੀ ਉੱਚਾਈ ਤਕਰੀਬਨ ੨ ਮੀਟਰ ਹੁੰਦੀ ਹੈ ਅਤੇ ਪੱਕਣ ਲਈ ੯੦ ਦਿਨ ਲੈਂਦੀ ਹੈ। ਨਰ ਅਤੇ ਮਾਦਾ ਇਕੱਠੇ ਉਨ੍ਹਾਂ ਖੇਤਾਂ ਵਿੱਚ ਬੀਜੇ ਜਾਂਦੇ ਹਨ ਜਿਨ੍ਹਾਂ ਖੇਤਾਂ ਦੇ ੨੦੦ ਮੀਟਰ ਦੇ ਘੇਰੇ ਅੰਦਰ ਕੋਈ ਬਾਜਰੇ ਦੀ ਫ਼ਸਲ ਨਹੀਂ ਹੁੰਦੀ। ਮਾਦਾ ਅਤੇ ਨਰ ਕ੍ਰਮਵਾਰ ੪:੨ ਦੇ ਅਨੁਪਾਤ ਦੀਆਂ ਕਤਾਰਾਂ ਵਿੱਚ ਬੀਜੇ ਜਾਂਦੇ ਹਨ। ਨਰ ਅਤੇ ਮਾਦਾ ਕਤਾਰਾਂ ਵਿੱਚੋਂ ਦੂਜੀਆਂ ਕਿਸਮਾਂ ਦੇ ਪੌਦੇ ਲਗਾਤਾਰ ਕੱਢਣੇ ਚਾਹੀਦੇ ਹਨ। ਮਾਦਾ ਲਾਈਨ ਤੇ ਬਣਿਆ ਬੀਜ ਦੋਗਲਾ ਹੁੰਦਾ ਹੈ।

(੨) ਕੰਪੋਜ਼ਿਟ ਕਿਸਮਾਂ: ਕਿਸੇ ਭਰੋਸੇਯੋਗ ਵਸੀਲੇ ਤੋਂ ਤਸਦੀਕਸ਼ੁਦਾ ਬੀਜ ਲੈ ਕੇ ਕਿਸਾਨ ਕੰਪਾਜ਼ਿਟ ਕਿਸਮਾਂ ਦਾ ਬੀਜ ਆਪ ਤਿਆਰ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਲਈ ਇਨ੍ਹਾਂ ਕਿਸਮਾਂ ਦੇ ਤਸਦੀਕਸ਼ੁਦਾ ਬੀਜ ਦੀ ਬਿਜਾਈ ਨਿਵੇਕਲੇ ਖੇਤ ਵਿੱਚ ਕਰੋ ਜਿਸ ਦੇ ਚਾਰ-ਚੁਫੇਰੇ ੨੦੦ ਮੀਟਰ ਦੇ ਘੇਰੇ ਵਿੱਚ ਬਾਜਰੇ ਦੀ ਫ਼ਸਲ ਨਾ ਬੀਜੀ ਹੋਵੇ ਜਾਂ ਫਿਰ ਖੇਤ ਦੇ ਵਿਚਕਾਰੋਂ (੧੦ ਮੀਟਰ ਘੇਰਾ ਛੱਡ ਕੇ) ਬੀਜ ਲਈ ਸਿੱਟੇ ਰੱਖੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.09708737864
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top