ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੌਦ ਸੁਰੱਖਿਆ

ਪੌਦ ਸੁਰੱਖਿਆ ਬਾਰੇ ਜਾਣਕਾਰੀ।

(ੳ) ਕੀੜੇ-ਮਕੌੜੇ: (ਮੂੰਗੀ ਅਤੇ ਮਾਂਹ) ਹਰਾ ਤੇਲਾ, ਚਿੱਟੀ ਮੱਖੀ ਅਤੇ ਭੂੰਡੀਆਂ: ਇਹ ਕੀੜੇ ਮੁੱਖ ਸਮੇਂ ਦੀ ਮਾਂਹ ਅਤੇ ਮੂੰਗੀ ਦੀ ਫ਼ਸਲ ਵਿੱਚ

ਪੱਤਿਆਂ ਦਾ ਬਹੁਤ ਨੁਕਸਾਨ ਕਰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਹੇਠਾਂ ਦੱਸੇ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਨੂੰ ੮੦ - ੧੦੦ ਲਿਟਰ ਪਾਣੀ ਵਿੱਚ ਘੋਲ ਕੇ ਹੱਥ ਨਾਲ ਚੱਲਣ ਵਾਲੇ ਨੈਪਸੈਕ ਪੰਪ ਨਾਲ ਪ੍ਰਤੀ ਏਕੜ ਦੇ ਹਿਸਾਬ ਛਿੜਕੋ:

ਮਿਕਦਾਰ

ਕੀਟਨਾਸ਼ਕ ਦਾ ਨਾਂ

੩੭੫ ਮਿਲੀਲਿਟਰ ਮੈਲਾਥੀਅਨ ੫੦ ਈ ਸੀ (ਮੈਲਾਥੀਆਨ)
੨੫੦ ਮਿਲੀਲਿਟਰ

ਰੋਗਰ ੩੦ ਈ ਸੀ (ਡਾਈਮੈਥੋਏਟ)

੨੫੦ ਮਿਲੀਲਿਟਰ ਮੈਟਾਸਿਸਟਾਕਸ ੨੫ ਈ ਸੀ (ਔਕਸੀਡੈਮੇਟੋਨ ਮੀਥਾਈਲ)

ਚਿੱਟੀ ਮੱਖੀ ਦੀ ਰੋਕਥਾਮ ੪੦ ਗ੍ਰਾਮ ਥਾਇਆਮੈਥੌਕਸਮ ੨੫ ਡਬਲਯੂ ਜੀ ਜਾਂ ੬੦੦ ਮਿਲੀਲਿਟਰ ਟ੍ਰਾਈਜ਼ੋਫ਼ਾਸ ੪੦ ਈ ਸੀ ਨੂੰ ੮੦ - ੧੦੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਕੀਤੀ ਜਾ ਸਕਦੀ ਹੈ। ਇਹ ਛਿੜਕਾਅ ਕੀੜੇ ਦਾ ਹਮਲਾ ਸ਼ੁਰੂ ਹੋਣ ਤੇ ਹੀ ਕਰ ਦਿਓ ਅਤੇ ਜੇ ਲੋੜ ਪਵੇ ਤਾਂ ੧੦ ਦਿਨਾਂ ਦੇ ਫ਼ਰਕ ਤੇ ਦੁਬਾਰਾ ਛਿੜਕਾਅ ਕਰੋ।

ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ): ਇਸ ਦਾ ਸਰੀਰ ਵਾਲਾਂ ਨਾਲ ਢੱਕਿਆ ਹੁੰਦਾ ਹੈ। ਇਹ ਸੁੰਡੀ ਪੱਤਿਆਂ ਦਾ ਹਰਾ ਮਾਦਾ ਖਾਂਦੀ ਹੈ ਅਤੇ ਸਿਰਫ਼ ਪੱਤੇ ਦੀ ਵਿਚਕਾਰਲੀ ਨਾੜੀ ਹੀ ਛੱਡਦੀ ਹੈ। ਬਹੁਤੇ ਹਮਲੇ ਦੀ ਸੂਰਤ ਵਿੱਚ ਸਾਰੀ ਫ਼ਸਲ ਹੀ ਨਸ਼ਟ ਹੋ ਸਕਦੀ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.21296296296
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top