ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਜੈਵਿਕ ਖੇਤੀ / ਮੱਕੀ - ਆਲੂ - ਗਰਮੀ ਰੁੱਤ ਦੀ ਮੂੰਗੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੱਕੀ - ਆਲੂ - ਗਰਮੀ ਰੁੱਤ ਦੀ ਮੂੰਗੀ

ਮੱਕੀ-ਆਲੂ-ਗਰਮੀ ਰੁੱਤ ਦੀ ਮੂੰਗੀ ਬਾਰੇ ਜਾਣਕਾਰੀ।

ਮੱਕੀ

ਖ਼ੁਰਾਕ: ਮੱਕੀ ਦੀ ੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ੫੦ ਕੁਇੰਟਲ ਸੁੱਕੀ ਰੂੜੀ ਦੀ ਖਾਦ (੧% ਨਾਈਟ੍ਰੋਜਨ) ਜਾਂ ੩੩ ਕੁਇੰਟਲ ਸੁੱਕੀ ਰੂੜੀ ਦੀ ਖਾਦ ਦੇ ਨਾਲ ੧੧ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) ਦੁਆਰਾ ਪੂਰਾ ਕੀਤਾ ਜਾ ਸਕਦਾ ਹੈ।

ਆਲੂ

ਖ਼ੁਰਾਕ: ਆਲੂਆਂ ਦੀ ੭੫ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ੭੫ ਕੁਇੰਟਲ ਸੁੱਕੀ ਰੂੜੀ ਦੀ ਖਾਦ (੧% ਨਾਈਟ੍ਰੋਜਨ) ਜਾਂ ੫੦ ਕੁਇੰਟਲ ਸੁੱਕੀ ਰੂੜੀ ਦੀ ਖਾਦ ਦੇ ਨਾਲ ੧੭ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) ਦੁਆਰਾ ਪੂਰਾ ਕੀਤਾ ਜਾ ਸਕਦਾ ਹੈ।

ਗਰਮੀ ਰੁੱਤ ਦੀ ਮੂੰਗੀ

ਖ਼ੁਰਾਕ: ਗਰਮੀ ਰੁੱਤ ਦੀ ਮੂੰਗੀ ਦੀ ੫ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ੫.੦ ਕੁਇੰਟਲ ਸੁੱਕੀ ਰੂੜੀ ਦੀ ਖਾਦ (੧% ਨਾਈਟ੍ਰੋਜਨ) ਜਾਂ ੩.੦ ਕੁਇੰਟਲ ਸੁੱਕੀ ਰੂੜੀ ਦੀ ਖਾਦ ਦੇ ਨਾਲ ੧.੦ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) ਦੁਆਰਾ ਪੂਰਾ ਕੀਤਾ ਜਾ ਸਕਦਾ ਹੈ।

ਮੱਕੀ-ਵਡਾਣਕ ਕਣਕ-ਰਵਾਂਹ (ਚਾਰਾ)

ਮੱਕੀ

ਬੀਜ: ਜਦੋਂ ਉਪਜ ਨੂੰ ਜੈਵਿਕ ਤਸਦੀਕ ਕਰਵਾਉਣਾ ਹੋਵੇ ਤਾਂ ਬੀਜ ਵੀ ਜੈਵਿਕ ਉਪਜ ਤੋਂ ਹੋਣਾ ਚਾਹੀਦਾ ਹੈ। ਇਸ ਨੂੰ ਕਿਸੇ ਰਸਾਇਣਕ ਜ਼ਹਿਰ ਨਾਲ ਨਹੀਂ ਸੋਧਣਾ। ਬੀਜ ਦੀ ਮਾਤਰਾ ਅਤੇ ਫ਼ਸਲ ਬੀਜਣ ਦਾ ਤਰੀਕਾ ਆਮ ਫ਼ਸਲ ਦੀ ਤਰ੍ਹਾਂ ਹੀ ਹੈ।

ਖ਼ੁਰਾਕ: ਮੱਕੀ ਦੀ ੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ਰੂੜੀ, ਗੰਡੋਆ ਖਾਦ ਅਤੇ ਰਿੰਡ ਦੀ ਖਲ ਨੂੰ ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ੧੭ ਕੁਇੰਟਲ ਰੂੜੀ ਦੀ ਖਾਦ (੧% ਨਾਈਟ੍ਰੋਜਨ) +੧੧ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) + ੬.੬ ਕੁਇੰਟਲ ਰਿੰਡ ਦੀ ਖਲ (੨.੫ ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋਂ ਕਰੋ।

ਨਦੀਨ ਪ੍ਰਬੰਧ: ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ। ਕਾਸ਼ਤਕਾਰੀ ਢੰਗਾਂ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਉੱਗੇ ਹੋਏ ਨਦੀਨਾਂ ਨੂੰ ਕਾਬੂ ਕਰਨ ਲਈ ਦੋ ਜਾਂ ਤਿੰਨ ਵਾਰ ਵੀਲ ਹੋਅ/ਖੁਰਪਾ ਜਾਂ ਕਸੌਲੇ ਨਾਲ ਗੋਡੀ ਕਰੋ।

ਕਣਕ (ਵਡਾਣਕ)

ਬੀਜ: ਜਦੋਂ ਉਪਜ ਨੂੰ ਜੈਵਿਕ ਤਸਦੀਕ ਕਰਵਾਉਣਾ ਹੋਵੇ ਤਾਂ ਬੀਜ ਵੀ ਜੈਵਿਕ ਉਪਜ ਤੋਂ ਹੋਣਾ ਚਾਹੀਦਾ ਹੈ। ਇਸ ਨੂੰ ਕਿਸੇ ਰਸਾਇਣਕ ਜ਼ਹਿਰ ਨਾਲ ਨਹੀਂ ਸੋਧਣਾ। ਬੀਜ ਦੀ ਮਾਤਰਾ ਅਤੇ ਫ਼ਸਲ ਬੀਜਣ ਦਾ ਤਰੀਕਾ ਆਮ ਫ਼ਸਲ ਦੀ ਤਰ੍ਹਾਂ ਹੀ ਹੈ।

ਖ਼ੁਰਾਕ: ਕਣਕ ਦੀ ੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ਰੂੜੀ, ਗੰਡੋਆ ਖਾਦ ਅਤੇ ਰਿੰਡ ਦੀ ਖਲ ਨੂੰ ਵਰਤ ਕੇ ਵੀ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ੧੭ ਕੁਇੰਟਲ ਰੂੜੀ ਦੀ ਖਾਦ (੧% ਨਾਈਟ੍ਰੋਜਨ) +੧੧ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) +੬.੬ ਕੁਇੰਟਲ ਰਿੰਡ ਦੀ ਖਲ (੨.੫ ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਦੀ ਵਰਤੋਂ ਕਰੋ।

ਨਦੀਨ ਪ੍ਰਬੰਧ: ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ੪੦ ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਉ ਅਤੇ ਜੇ ਲੋੜ ਹੋਵੇ ਤਾਂ ੩ ਮਹੀਨੇ ਬਾਅਦ ਇੱਕ ਗੋਡੀ ਕਰੋ। ਜੇਕਰ ਪਰਾਲੀ ਨਹੀਂ ਪਾਈ ਤਾਂ ਤਿੰਨ ਗੋਡੀਆਂ ਬਿਜਾਈ ਤੋਂ ੧, ੨ ਅਤੇ ੩ ਮਹੀਨੇ ਬਾਅਦ ਕਰੋ।

ਰਵਾਂਹ (ਚਾਰਾ)

ਬੀਜ: ਜਦੋਂ ਉਪਜ ਨੂੰ ਜੈਵਿਕ ਤਸਦੀਕ ਕਰਵਾਉਣਾ ਹੋਵੇ ਤਾਂ ਬੀਜ ਵੀ ਜੈਵਿਕ ਉਪਜ ਤੋਂ ਹੋਣਾ ਚਾਹੀਦਾ ਹੈ। ਇਸ ਨੂੰ ਕਿਸੇ ਰਸਾਇਣਕ ਜ਼ਹਿਰ ਨਾਲ ਨਹੀਂ ਸੋਧਣਾ। ਬੀਜ ਦੀ ਮਾਤਰਾ ਅਤੇ ਫ਼ਸਲ ਬੀਜਣ ਦਾ ਤਰੀਕਾ ਆਮ ਫ਼ਸਲ ਦੀ ਤਰ੍ਹਾਂ ਹੀ ਹੈ।

ਖ਼ੁਰਾਕ: ਮੱਕੀ - ਕਣਕ-ਰਵਾਂਹ ਦੇ ਜੈਵਿਕ ਫ਼ਸਲੀ ਚੱਕਰ ਵਿੱਚ ਰਵਾਂਹ ਨੂੰ ਕਿਸੇ ਤਰ੍ਹਾਂ ਦੀ ਖੁਰਾਕ ਦੇਣ ਦੀ ਲੋੜ ਨਹੀਂ ਹੁੰਦੀ। ਨਦੀਨ ਪ੍ਰਬੰਧ: ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ । ਜੇ ਲੋੜ ਹੋਵੇ ਤਾਂ ਗੋਡੀ ਕੀਤੀ ਜਾ ਸਕਦੀ ਹੈ।

ਹਲਦੀ-ਪਿਆਜ

ਹਲਦੀ

ਜ਼ਮੀਨ: ਜੈਵਿਕ ਹਲਦੀ ਲਈ ਸਭ ਤੋਂ ਚੰਗੇ/ਭਾਰੇ ਖੇਤ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਬੀਜ: ਬੀਜ ਨੂੰ ਕਿਸੇ ਵੀ ਰਸਾਇਣਿਕ ਜ਼ਹਿਰ ਨਾਲ ਨਹੀਂ ਸੋਧਣਾ। ਜੇ ਉਪਜ ਨੂੰ ਜੈਵਿਕ ਤਸਦੀਕ ਕਰਵਾਉਣਾ ਹੋਵੇ ਤਾਂ ਬੀਜ ਪਿਛਲੇ ਸਾਲ ਦੀ ਜੈਵਿਕ ਉਪਜ ਤੋਂ ਲੈਣਾ ਚਾਹੀਦਾ ਹੈ। ਬੀਜ ਦੀ ਮਾਤਰਾ, ਫ਼ਸਲ ਬੀਜਣ ਦਾ ਤਰੀਕਾ ਅਤੇ ਸਮਾਂ ਆਮ ਫ਼ਸਲ ਦੀ ਤਰ੍ਹਾਂ ਹੈ।

ਖ਼ੁਰਾਕ: ਜੈਵਿਕ ਹਲਦੀ ਦੀ ਖ਼ੁਰਾਕੀ ਤੱਤਾਂ ਦੀ ਲੋੜ ਨੂੰ ੬ ਟਰਾਲੀਆਂ ਰੂੜੀ ਦੀ ਖਾਦ (੬ ਟਨ ਸੁੱਕੀ ਰੂੜੀ ੧.੦ ਪ੍ਰਤੀਸ਼ਤ ਨਾਈਟ੍ਰੋਜਨ ਤੱਤ ਵਾਲੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿੱਚ ਉਪਲਬਧ ਨਾ ਹੋਵੇ ਤਾਂ ੪ ਟਰਾਲੀਆਂ ਰੂੜੀ ਦੀ ਖਾਦ (੪ ਟਨ ਸੁੱਕੀ ਰੂੜੀ) ਦੇ ਨਾਲ ੧.੩ ਟਨ ਗੰਡੋਆ ਖਾਦ (੧.੫ ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋ ਕੀਤੀ ਜਾ ਸਕਦੀ ਹੈ।

ਨਦੀਨ ਪ੍ਰਬੰਧ: ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ੪੦ ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਉ ਅਤੇ ਜੇ ਲੋੜ ਪਵੇ ਤਾਂ ੩ ਮਹੀਨੇ ਬਾਅਦ ਇੱਕ ਗੋਡੀ ਕਰੋ। ਜੇਕਰ ਪਰਾਲੀ ਨਹੀਂ ਪਾਈ ਤਾਂ ਤਿੰਨ ਗੋਡੀਆਂ ਬਿਜਾਈ ਤੋਂ ੧, ੨ ਅਤੇ ੩ ਮਹੀਨੇ ਬਾਅਦ ਕਰੋ।

ਪਿਆਜ

ਖੁਰਾਕ: ਜੈਵਿਕ ਪਿਆਜ ਦੀ ਖੁਰਾਕੀ ਤੱਤਾਂ ਦੀ ਲੋੜ ਨੂੰ ੪ ਟਰਾਲੀਆਂ ਰੂੜੀ ਦੀ ਖਾਦ (੪ ਟਨ ਸੁੱਕੀ ਰੂੜੀ ੧.੦ ਪ੍ਰਤੀਸ਼ਤ ਨਾਈਟ੍ਰੋਜਨ ਵਾਲੀ) ਵਰਤ ਕੇ ਪੂਰਾ ਕੀਤਾ ਜਾ ਸਕਦਾ ਹੈ। ਜੇ ਰੂੜੀ ਦੀ ਖਾਦ ਪੂਰੀ ਮਾਤਰਾ ਵਿੱਚ ਉਪਲਬਧ ਨਾ ਹੋੇਵੇ ਤਾਂ ੩ ਟਰਾਲੀਆਂ ਰੂੜੀ ਦੀ ਖਾਦ (੨.੭ ਟਨ ਸੁੱਕੀ ਰੂੜੀ) ਦੇ ਨਾਲ ੯ ਕੁਇੰਟਲ ਗੰਡੋਆ ਖਾਦ (੧.੫ ਪ੍ਰਤੀਸ਼ਤ ਨਾਈਟ੍ਰੋਜਨ) ਦੀ ਵਰਤੋਂ ਕੀਤੀ ਜਾ ਸਕਦੀ ਹੈ।

ਨਦੀਨ ਪ੍ਰਬੰਧ: ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਗੋਡੀ ਕਰੋ।

ਜੈਵਿਕ ਚਾਰਾ ਉਤਪਾਦਨ:

ਜੈਵਿਕ ਚਾਰਾ ਉਤਪਾਦਨ ਲਈ ਫ਼ਸਲਾਂ ਦੇ ਕਾਸ਼ਤਕਾਰੀ ਢੰਗ ਆਮ ਫ਼ਸਲਾਂ ਵਾਂਗ ਹੀ ਹਨ ਪਰ ਜੈਵਿਕ ਚਾਰੇ ਵਾਲੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਅਤੇ ਫਫੂੰਦੀਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ।

ਮੱਕੀ-ਬਰਸੀਮ-ਬਾਜਰਾ: ਖੇਤ ਵਿੱਚ ੩.੫ ਟਨ ਪ੍ਰਤੀ ਏਕੜ ਸੁੱਕੀ ਰੂੜੀ (੧% ਨਾਈਟ੍ਰੋਜਨ) ਪਾਉ ਅਤੇ ਅਗਸਤ ਦੇ ਦੂਜੇ ਹਫ਼ਤੇ ਮੱਕੀ ਬੀਜੋ। ੫੦-੬੦ ਦਿਨਾਂ ਬਾਅਦ (ਜਦੋਂ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ) ਕੱਟ ਲਵੋ। ਉਸ ਤੋਂ ਬਾਅਦ ੧.੦ ਟਨ ਪ੍ਰਤੀ ਏਕੜ ਸੁੱਕੀ ਰੂੜੀ ਖੇਤ ਵਿੱਚ ਪਾ ਕੇ ਅਕਤੂਬਰ ਦੇ ਦੂਜੇ ਹਫ਼ਤੇ ਬਰਸੀਮ ਬੀਜੋ ਜਿਸ ਤੋਂ ੪-੫ ਕਟਾਈਆਂ ਲਈਆਂ ਜਾ ਸਕਦੀਆਂ ਹਨ। ਬਰਸੀਮ ਦੀ ਕਟਾਈ ਤੋਂ ਬਾਅਦ ੨.੦ ਟਨ ਪ੍ਰਤੀ ਏਕੜ ਸੁੱਕੀ ਰੂੜੀ ਪਾਉ ਅਤੇ ਜੂਨ ਦੇ ਦੂਜੇ ਹਫ਼ਤੇ ਬਾਜਰਾ ਬੀਜ ਕੇ ਬਿਜਾਈ ਤੋਂ ੪੫-੫੫ ਦਿਨਾਂ ਬਾਅਦ (ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ) ਕੱਟ ਲਵੋ। ਰੂੜੀ ਦੀ ਮਾਤਰਾ ਉਸ ਵਿੱਚ ਨਾਈਟ੍ਰੋਜਨ ਤੱਤ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਘਟਾ ਲੈਣੀ ਚਾਹੀਦੀ ਹੈ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.22222222222
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top