অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਨਦੀਨਾਂ ਦੀ ਰੋਕਥਾਮ

ਗੋਡੀ ਕਰਨੀ ਅਤੇ ਨਦੀਨ ਕੱਢਣਾ :-

ਅਗੇਤੀ ਅਤੇ ਵੇਲੇ ਸਿਰ ਲਾਈਨਾਂ ਵਿੱਚ ਬੀਜੀ ਝੋਨੇ ਦੀ ਫ਼ਸਲ ਨੂੰ ਦੋ ਗੋਡੀਆਂ ਪਨੀਰੀ ਲਾਉਣ ਤੋਂ ੧੫ ਅਤੇ ੩੦ ਦਿਨਾਂ ਬਾਅਦ ਪੈਡੀ ਵੀਡਰ ਨਾਲ ਕਰੋ| ਜਿੱਥੇ ਪੈਡੀ ਵੀਡਰ ਨਾ ਚੱਲ ਸਕਦਾ ਹੋਵੇ, ਉੱਥੇ ਨਦੀਨ ਹੱਥਾਂ ਨਾਲ ਪੁੱਟ ਦਿਉ।

ਨਦੀਨ ਨਾਸ਼ਕਾਂ ਦੀ ਵਰਤੋਂ: ਨਦੀਨ ਨਾਸ਼ਕਾਂ ਦੀ ਵਰਤੋਂ ਅਸਰਦਾਇਕ ਅਤੇ ਲਾਹੇਵੰਦ ਹੈ।

ਸਵਾਂਕ ਅਤੇ ਹੋਰ ਨਦੀਨਾਂ ਦੀ ਰੋਕਥਾਮ :-

ਹੇਠ ਲਿਖੀਆਂ ਨਦੀਨ-ਨਾਸ਼ਕਾਂ ਵਿੱਚੋਂ, ਜਿਹੜੀਆਂ ਕਿ ਝੋਨੇ ਦੀ ਲੁਆਈ ਸਮੇਂ, ਝੋਨੇ ਦੀ ਲੁਆਈ ਤੋਂ ੧੦ - ੧੨ ਦਿਨਾਂ ਦੀ ਅਤੇ ਝੋਨੇ ਦੀ ਲੁਆਈ ਤੋਂ ੨੦ - ੨੫ ਦਿਨਾਂ ਦੀ ਖੜੀ ਫ਼ਸਲ ਵਿੱਚ ਕਿਸੇ ਇੱਕ ਦੀ ਵਰਤੋਂ ਨਾਲ ਸੁਆਂਕ ਦੀ ਬਹੁਤ ਚੰਗੀ ਤਰ੍ਹਾਂ ਅਤੇ ਦੂਜੇ ਨਦੀਨਾਂ ਦਾ ਕਾਫੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।

ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ ੨ - ੩ ਦਿਨਾਂ ਅੰਦਰ) :-

ਝੋਨੇ ਦੀ ਲੁਆਈ ਸਮੇਂ ਹੇਠ ਲਿਖੇ ਨਦੀਨ-ਨਾਸ਼ਕਾਂ ਦੀ ਵਰਤੋਂ ੬੦ ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ੪-੫ ਸੈਂਟੀਮੀਟਰ ਖੜੇ ਪਾਣੀ ਵਿੱਚ, ਝੋਨੇ ਦੀ ਲੁਆਈ ਤੋਂ ੨ - ੩ ਦਿਨਾਂ ਅੰਦਰ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ।

ਨਦੀਨ ਨਾਸ਼ਕ ਦਾ ਨਾਂ ਬਰਾਂਡ ਦਾ ਨਾਮ ਮਿਕਦਾਰਫ਼ਏਕੜ ਟਿੱਪਣੀ

ਬੂਟਾਕਲੋਰ ੫੦ ਈ ਸੀ ਮਚੈਟੀਫ਼ਡੇਲਕਲੋਰਫ਼ਰਸਾਇਣਕਲੋਰਫ਼ ੧੨੦੦ ਮਿਲੀਲਿਟਰ

੧. ਇਹ ਨਦੀਨ-ਨਾਸ਼ਕ ਸੁਆਂਕ ਐਕਸਾਕਲੋਰਫ਼ਪੰਚਫ਼ਹਿਲਟਾਕਲੋਰਫ਼ਥੰਡਰਫ਼ ਦਾ ਬਹੁਤ ਚੰਗੀ ਤਰ੍ਹਾਂ ਅਤੇ ਕੈਪਕਲੋਰਫ਼ਮਿਲਕਲੋਰਫ਼ਨਰਮਦਾਕਲੋਰਫ਼ ਦੂਜੇ ਨਦੀਨਾਂ ਦਾ ਕਾਖ਼ੀ ਹੱਦ ਫਾਈਕਲੋਰਫ਼ਟਰੈਪਫ਼ਤੀਰਫ਼ਐਰੋਕਲੋਰਫ਼ ਤੱਕ ਨਾਸ਼ ਕਰਦੇ ਹਨ । ਮੈਗਾਕਲੋਰਫ਼ਬੂਟਾਕਲੋਰ-ਸਨਬੀਮਫ਼ਮਾਰਕਲੋਰਫ਼ ਪਾਕਲੋਰਫ਼ਬੈਨਵੀਡਫ਼ਬੂਟਾਸਿਡਫ਼ਜੈਬੂਟਾਕਲੋਰ ਬੂਟਾਕਲੋਰ ੫੦ ਈ ਡਬਲਯੂ ਖ਼ਾਸਟ ਮਿਕਸ ੧੨੦੦ ਮਿਲੀਲਿਟਰ ਥਾਇਓਬੈਨਕਾਰਬ ੫੦ ਈ ਸੀ ਸੈਟਰਨ ੧੨੦੦ ਮਿਲੀਲਿਟਰ ਅਨਿਲੋਖ਼ੋਸ ੧੮ ਈ ਸੀ ਐਰੋਜ਼ਿਨ ੮੫੦ ਮਿਲੀਲਿਟਰ

੨. ਕਣਕੀ ਘਾਹ ਦੀ ਰੋਕਥਾਮ ਲਈ ਐਰੋਜ਼ਿਨਫ਼ਅਨਿਲੋਗਾਰਡਫ਼ ਲਿਬਰਾਫ਼ਕੰਟਰੋਲ ਐਚ ੩੦ਫ਼ ਪੈਸਟੋਅਨਿਲੋਫਾਸਫ਼ਮਾਰਕਨਿਲਫ਼ ਅਨਿਲੋਖ਼ੋਸ ੩੦ ਈ ਸੀ ਐਰੋਜ਼ਿਨਫ਼ਅਨਿਲੋਗਾਰਡਫ਼ਲਿਬਰਾਫ਼ ੫੦੦ ਮਿਲੀਲਿਟਰ ਜੈ ਫਾਸਫ਼ਹਾਰਐਗਰੋਕੰਟਰੋਲ ਐਚ - ੩੦ ਫ਼ਪੈਸਟੋਅਨਿਲੋਫਾਸਫ਼ ਅਨਿਲਫਾਸ ਪੈਡੀਗਾਰਡ ਮਾਰਕਨਿਲਫ਼ਜੈਫਾਸਫ਼ਹਾਰਐਗਰੋ- ਨੂੰ ਤਰਜੀਹ ਦਿਉ । ਅਨਿਲਫਾਸਫ਼ਪੈਡੀਗਾਰਡ ਅਨਿਲੋਖ਼ਾਸ ੫੦ ਈ ਸੀ ਅਨਿਲੋਗਾਰਡ ੩੦੦ ਮਿਲੀਲਿਟਰ ਪੈਂਡੀਮੈਥਾਲਿਨ ੩੦ ਈ ਸੀ ਸਟੌਂਪ ੧੦੦੦ ਤੋਂ ੧੨੦੦|

੩. ਸਟੌਂਪ ਦੀ ਹਲਕੀਆਂ ਜ਼ਮੀਨਾਂ ਮਿਲੀਲਿਟਰ ਵਿੱਚ ਘੱਟ ਮਾਤਰਾ ਅਤੇ ਪ੍ਰੈਟੀਲਾਕਲੋਰ ੫੦ ਈ ਸੀ ਰਿਖ਼ਿਟਫ਼ਇਰੇਜ਼ਫ਼ਮਾਰਕਪ੍ਰੈਟੀਲਾਫ਼ਰੀਵੈਂਜ਼ ੬੦੦ ਮਿਲੀਲਿਟਰ ਦਰਮਿਆਨੀਆਂ ਅਤੇ ਭਾਰੀਆਂ ਪ੍ਰੈਟੀਲਾਕਲੋਰ ੪੦ ਈ ੲੈਰੀਜ਼ਨ ੭੫੦ ਮਿਲੀਲਿਟਰ ਜ਼ਮੀਨਾਂ ਵਿੱਚ ਵੱਧ ਮਾਤਰਾ ਦੀ ਡਬਲਯੂ ਵਰਤੋਂ ਕਰੋ ।

. ਨਦੀਨਨਾਸ਼ਕਾਂ ਦੀ ਵਰਤੋਂ ਈਥਾਈਲ ੧੦ ਡਬਲਯੂ ਪੀ ਸਮੇਂ ਦਸਤਾਨੇ ਜ਼ਰੂਰ ਪਹਿਨ ਔਕਸਾਡਾਇਰਾਗਾਇਲ ੮੦ ਟੌਪਸਟਾਰ ੪੫ ਗ੍ਰਾਮ ਲਵੋ। ਡਬਲਯੂ ਪੀ

ਅ) ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ ੧੦-੧੨ ਦਿਨਾਂ ਦੀ ਖੜੀ ਫ਼ਸਲ ਵਿੱਚ): ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੁੰਦੀ ਹੈ, ਉਥੇ ਝੋਨੇ ਦੀ ਲੁਆਈ ਤੋਂ ੧੦-੧੨ ਦਿਨਾਂ ਤੇ? ਮਿਲੀਲਿਟਰ/ਏਕੜ ਗਰੈਨਿਟ ੨੪੦ ਅੇਸ ਸੀ (ਪਿਨੌਕਸੁਲਮ) ਨੂੰ ੧੫੦ ਲਿਟਰ ਪਾਣੀ ਵਿੱਚ ਘੋਲ ਕੇ ? ਕਰਨ ਨਾਲ ਕਈ ਤਰ੍ਹਾਂ ਦੇ ਮੌਸਮੀ ਘਾਹ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ? ਰੋਕਥਾਮ ਕੀਤੀ ਜਾ ਸਕਦੀ ਹੈ । ਛਿੜਕਾਅ ਤੋਂ ਪਹਿਲਾਂ ਫ਼ਸਲ ਵਿੱਚ ਖੜੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ? ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।

ੲ) ਨਦੀਨ ਉੱਗਣ ਤੋਂ ਬਾਅਦ (ਝੋਨੇ ਦੀ ਲੁਆਈ ਤੋਂ ੨੦-੨੫ ਦਿਨਾਂ ਦੀ ਖੜੀ ਫ਼ਸਲ ਵਿੱਚ): ਸੁਆਂਕ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ ੧੦੦ ਮਿਲੀਲਿਟਰ/ਏਕੜ ਨੌਮਿਨੀਗੋਲਡ/ਵਾਸ਼ ਆਊਟ/ਮਾਚੋ/ ਤਾਰਕ ੧੦ ਐਸ ਸੀ (ਬਿਸਪਾਇਰੀਬੈਕ) ਨੂੰ ੧੫੦ ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਕਰਨ ਤੋਂ ੨੦-੨੫ ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਜਿਹਨਾਂ ਖੇਤਾਂ ਵਿੱਚ ਲੈਪਟੋਕਲੋਆ ਘਾਹ ਅਤੇ ਕਣਕੀ ਦੀ ਸਮੱਸਿਆ ਹੋਵੇ, ਉਥੇ ੪੦੦ ਮਿਲੀਲਿਟਰ/ਏਕੜ ਰਾਈਸਸਟਾਰ ੬.੭ ਈ ਸੀ (ਫਿਨੌਕਸਾਪ੍ਰੌਪ) ਨੂੰ ੧੫੦ ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ ੨੦ - ੨੫ ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਪਹਿਲਾਂ ਫ਼ਸਲ ਵਿੱਚ ਖੜੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।

੨. ਚੌੜੀ ਪੱਤੀ ਵਾਲੇ ਨਦੀਨਾਂ ਅਤੇ ਮੋਥਿਆਂ ਦੀ ਰੋਕਥਾਮ: ਝੋਨੇ ਦੇ ਮੋਥਿਆਂ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਜਿਵੇਂ ਕਿ ਘਰਿੱਲਾ, ਸਣੀ ਆਦਿ ਦੀ ਰੋਕਥਾਮ ਵਾਸਤੇ ੩੦ ਗ੍ਰਾਮ/ਏਕੜ ਐਲਗਰਿਪ ੨੦ ਡਬਲਯੂ ਜੀ (ਮੈਟਸਲਫੂਰਾਨ) ਜਾਂ ੫੦ ਗ੍ਰਾਮ/ਏਕੜ ਸਨਰਾਈਸ ੧੫ ਡਬਲਯੂ ਡੀ ਜੀ (ਇਥੌਕਸੀਸਲਫੂਰਾਨ) ਜਾਂ ੪੦ ਗ੍ਰਾਮ/ ਏਕੜ ਲੌਂਡੈਕਸ ੬੦ ਡੀ ਐਫ (ਬੈਨਸਲਫੂਰਾਨ) ਜਾਂ ੧੬ ਗ੍ਰਾਮ/ਏਕੜ ਸੈਂਗਮੈਂਟ ੫੦ ਡੀ ਐਫ (ਅਜ਼ਿਮਸਲਫੂਰਾਨ) ਨੂੰ ਝੋਨੇ ਦੀ ਲੁਆਈ ਕਰਨ ਤੋਂ ੨੦ ਦਿਨਾਂ ਬਾਅਦ ੧੫੦ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਤੋਂ ਪਹਿਲਾਂ ਫ਼ਸਲ ਵਿੱਚ ਖੜੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉਣਾ ਚਾਹੀਦਾ ਹੈ।

ਕਿਸੇ ਇੱਕ ਨਦੀਨਨਾਸ਼ਕ ਗਰੁੱਪ ਦੀ ਲਗਾਤਾਰ ਵਰਤੋਂ ਕਰਨ ਨਾਲ ਨਵੇਂ ਨਦੀਨ ਅਤੇ ਨਦੀਨਾਂ ਵਿੱਚ ਨਦੀਨਨਾਸ਼ਕਾਂ ਦੇ ਪ੍ਰਤੀ ਸਹਿਣਸ਼ੀਲਤਾ ਆ ਜਾਂਦੀ ਹੈ। ਸੋ ਇਸ ਨੂੰ ਰੋਕਣ ਲਈ ਹਰ ਸਾਲ ਸਿਫ਼ਾਰਸ਼ ਕੀਤਾ ਨਦੀਨਨਾਸ਼ਕ ਗਰੁੱਪ ਬਦਲ ਕੇ ਵਰਤੋ।

ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate