ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਡੰਗਰਾਂ ਦੀ ਨਸਲ ਅਤੇ ਉਨ੍ਹਾਂ ਦੀ ਚੋਣ

ਇਸ ਹਿੱਸੇ ਵਿੱਚ ਡੰਗਰਾਂ ਦੇ ਨਸਲ ਅਤੇ ਉਨ੍ਹਾਂ ਦੀ ਚੋਣ ਨਾਲ ਸੰਬੰਧਤ ਜਾਣਕਾਰੀ ਹੈ।

ਭਾਰਤੀ ਡੰਗਰਾਂ ਦੇ ਪ੍ਰਕਾਰ

ਦੁਧਾਰੂ ਨਸਲ

ਸਹਿਵਾਲ

 • ਮੁੱਖ ਤੌਰ ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਪਾਇਆ ਜਾਂਦਾ ਹੈ।
 • ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ ੧੩੫੦ ਕਿਲੋਗ੍ਰਾਮ
 • ਵਪਾਰਕ ਫਾਰਮ ਦੀ ਸਥਿਤੀ ਵਿੱਚ - ੨੧੦੦ ਕਿੱਲੋਗ੍ਰਾਮ
 • ਪਹਿਲੇ ਪ੍ਰਜਣਨ ਦੀ ਉਮਰ - ੩੨-੩੬ ਮਹੀਨੇ
 • ਪ੍ਰਜਣਨ ਦੀ ਮਿਆਦ ਵਿੱਚ ਅੰਤਰਾਲ - ੧੫ ਮਹੀਨੇ

ਗੀਰ

 • ਦੱਖਣੀ ਕਾਠੀਆਵਾੜ ਦੇ ਗੀਰ ਜੰਗਲਾਂ ਵਿੱਚ ਪਾਏ ਜਾਂਦੇ ਹਨ।
 • ਦੁੱਧ ਉਤਪਾਦਨ-ਪੇਂਡੂ ਹਾਲਤਾਂ ਵਿੱਚ - ੯੦੦ ਕਿਲੋਗ੍ਰਾਮ
 • ਵਪਾਰਕ ਫਾਰਮ ਦੀ ਸਥਿਤੀ ਵਿੱਚ - ੧੬੦੦ ਕਿਲੋਗ੍ਰਾਮ

ਥਾਰਪਕਰ

 • ਮੁੱਖ ਤੌਰ ਤੇ ਜੋਧਪੁਰ, ਕੱਛ ਅਤੇ ਜੈਸਲਮੇਰ ਵਿੱਚ ਪਾਏ ਜਾਂਦੇ ਹਨ
 • ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ - ੧੬੬੦ ਕਿਲੋਗ੍ਰਾਮ
 • ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ - ੧੬੬੦ ਕਿਲੋਗ੍ਰਾਮ

ਕਰਨ ਫ੍ਰਾਇ

 • ਕਰਨ ਫ੍ਰਾਇ ਦਾ ਵਿਕਾਸ ਰਾਜਸਥਾਨ ਵਿੱਚ ਪਾਈ ਜਾਣ ਵਾਲੀ ਥਾਰਪਾਰਕਰ ਨਸਲ ਦੀਆਂ ਗਾਵਾਂ ਨੂੰ ਹੋਲਸਟੀਨ ਪ੍ਰੀਜ਼ੀਅਨ ਨਸਲ ਦੇ ਸਾਨ੍ਹ ਗਰਭ ਧਾਰਨ ਦੁਆਰਾ ਕੀਤਾ ਗਿਆ। ਭਾਵੇਂ ਥਾਰਪਾਰਕਰ ਗਾਂ ਦੀ ਦੁੱਧ ਉਤਪਾਦਕਤਾ ਔਸਤ ਹੁੰਦੀ ਹੈ, ਪਰ ਗਰਮ ਅਤੇ ਨਮੀ ਵਾਲੀ ਜਲਵਾਯੂ ਨੂੰ ਸਹਿਣ ਕਰਨ ਦੀ ਆਪਣੀ ਸਮਰੱਥਾ ਦੇ ਕਾਰਨ ਉਹ ਭਾਰਤੀ ਪਸ਼ੂ ਪਾਲਕਾਂ ਦੇ ਲਈ ਮਹੱਤਵਪੂਰਣ ਹੁੰਦੀਆਂ ਹਨ।

ਨਸਲ ਦੀਆਂ ਖੂਬੀਆਂ

 • ਇਸ ਨਸਲ ਦੀਆਂ ਗਾਵਾਂ ਦੇ ਸਰੀਰ, ਮੱਥੇ ਅਤੇ ਪੂਛ ਉੱਤੇ ਕਾਲੇ ਅਤੇ ਸਫੈਦ ਧੱਬੇ ਹੁੰਦੇ ਹਨ। ਥਣ ਦਾ ਰੰਗ ਗੂੜ੍ਹਾ ਹੁੰਦਾ ਹੈ ਅਤੇ ਉੱਭਰੀਆਂ ਹੋਈਆਂ ਦੁੱਧ ਸ਼ਿਰਾਵਾਂ ਵਾਲੇ ਥਣ 'ਤੇ ਸਫੈਦ ਧਾਰੀਆਂ ਹੁੰਦੀਆਂ ਹਨ।
 • ਕਰਨ ਫ੍ਰਾਇ ਗਾਵਾਂ ਬਹੁਤ ਹੀ ਸਿੱਧੀਆਂ ਹੁੰਦੀਆਂ ਹਨ। ਇਸ ਦੇ ਮਾਦਾ ਬੱਚੇ ਨਰ ਬੱਚਿਆਂ ਦੀ ਤੁਲਨਾ ਵਿੱਚ ਛੇਤੀ ਬਾਲਗ ਹੁੰਦੇ ਹਨ ਅਤੇ ੩੨-੩੪ ਮਹੀਨੇ ਦੀ ਉਮਰ ਵਿੱਚ ਹੀ ਗਰਭਧਾਰਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਹਨ।
 • ਗਰਭ ਮਿਆਦ ੨੮੦ ਦਿਨਾਂ ਦੀ ਹੁੰਦੀ ਹੈ। ਇੱਕ ਵਾਰ ਬੱਚੇ ਦੇਣ ਤੋਂ ਬਾਅਦ ੩-੪ ਮਹੀਨਿਆਂ ਵਿੱਚ ਇਹ ਫਿਰ ਗਰਭਧਾਰਣ ਕਰ ਸਕਦੀ ਹੈ। ਇਸ ਮਾਮਲੇ 'ਚ ਇਹ ਸਥਾਨਕ ਨਸਲ ਦੀਆਂ ਗਊਆਂ ਦੀ ਤੁਲਨਾ ਵਿੱਚ ਜ਼ਿਆਦਾ ਲਾਭਕਾਰੀ ਸਿੱਧ ਹੁੰਦੀ ਹੈ ਕਿਉਂਕਿ ਉਹ ਆਮ ਤੌਰ ਤੇ ਬੱਚੇ ਦੇਣ ਦੇ ੫-੬ ਮਹੀਨੇ ਬਾਅਦ ਹੀ ਦੁਬਾਰਾ ਗਰਭਧਾਰਣ ਕਰ ਸਕਦੀਆਂ ਹਨ।
 • ਦੁੱਧ ਉਤਪਾਦਨ: ਕਰਨ ਫ੍ਰਾਇ ਨਸਲ ਦੀਆਂ ਗਾਵਾਂ ਸਾਲ ਭਰ ਵਿੱਚ ਲਗਭਗ ੩੦੦੦ ਤੋਂ ੩੪੦੦ ਲੀਟਰ ਤੱਕ ਦੁੱਧ ਦੇਣ ਦੀ ਸਮਰੱਥਾ ਰੱਖਦੀਆਂ ਹਨ। ਸੰਸਥਾਨ ਦੇ ਫਾਰਮ ਵਿਚ ਇਨ੍ਹਾਂ ਗਊਆਂ ਦੀ ਔਸਤ ਦੁੱਧ ਉਤਪਾਦਨ ਸਮਰੱਥਾ ੩੭੦੦ ਲੀਟਰ ਹੁੰਦੀ ਹੈ, ਜਿਸ 'ਚ ਚਰਬੀ ਦੀ ਮਾਤਰਾ ੪.੨% ਹੁੰਦੀ ਹੈ। ਇਨ੍ਹਾਂ ਦੇ ਦੁੱਧ ਉਤਪਾਦਨ ਦੀ ਮਿਆਦ ਸਾਲ ਵਿੱਚ ੩੨੦ ਦਿਨ ਦੀ ਹੁੰਦੀ ਹੈ।
 • ਚੰਗੀ ਤਰ੍ਹਾਂ ਅਤੇ ਲੋੜੀਂਦੀ ਮਾਤਰਾ ਵਿੱਚ ਹਰਾ ਚਾਰਾ ਅਤੇ ਸੰਤੁਲਿਤ ਸਾਂਦ੍ਰ ਮਿਸ਼ਰਤ ਖੁਰਾਕ ਉਪਲਬਧ ਹੋਣ 'ਤੇ ਇਸ ਨਸਲ ਦੀਆਂ ਗਾਵਾਂ ਰੋਜ਼ਾਨਾ ੧੫-੨੦ ਲੀਟਰ ਦੁੱਧ ਦਿੰਦੀਆਂ ਹਨ। ਦੁੱਧ ਦਾ ਉਤਪਾਦਨ ਬੱਚੇ ਦੇਣ ਦੇ ੩-੪ ਮਹੀਨੇ ਦੀ ਮਿਆਦ ਦੇ ਦੌਰਾਨ ਹਰ ਰੋਜ਼ ੨੫-੩੦ ਲੀਟਰ ਤੱਕ ਹੁੰਦਾ ਹੈ।
 • ਉੱਚ ਦੁੱਧ ਉਤਪਾਦਨ ਸਮਰੱਥਾ ਦੇ ਕਾਰਨ ਅਜਿਹੀਆਂ ਗਊਆਂ ਵਿੱਚ ਥਣ ਦਾ ਸੰਕਰਮਣ ਜ਼ਿਆਦਾ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਵਿੱਚ ਖਣਿਜ ਪਦਾਰਥਾਂ ਦੀ ਵੀ ਕਮੀ ਪਾਈ ਜਾਂਦੀ ਹੈ। ਸਮੇਂ 'ਤੇ ਪਤਾ ਲੱਗਣ ਨਾਲ ਅਜਿਹੇ ਸੰਕ੍ਰਮਣਾਂ ਦਾ ਇਲਾਜ ਸੌਖ ਨਾਲ ਹੋ ਜਾਂਦਾ ਹੈ।

ਬਛੜੇ ਦੀ ਕੀਮਤ: ਤੁਰੰਤ ਵਿਆਹੀਆਂ ਹੋਈਆਂ ਗਊਆਂ ਦੀ ਕੀਮਤ ਦੁੱਧ ਦੇਣ ਦੀ ਇਸ ਦੀ ਸਮਰੱਥਾ ਦੇ ਅਨੁਸਾਰ ੨੦,੦੦੦ ਰੁਪਏ ਤੋਂ ੨੫,੦੦੦ ਰੁਪਏ ਤੱਕ ਹੋ ਸਕਦੀ ਹੈ।

ਵਧੇਰੇ ਜਾਣਕਾਰੀ ਦੇ ਲਈ, ਸੰਪਰਕ ਕਰੋ-

ਰਧਾਨ,
ਡੇਅਰੀ ਪਸ਼ੂ ਪ੍ਰਜਣਨ ਸ਼ਾਖਾ (Dairy Cattle Breeding Division),
ਰਾਸ਼ਟਰੀ ਡੇਅਰੀ ਖੋਜ ਸੰਸਥਾਨ, ਕਰਨਾਲ,
ਹਰਿਆਣਾ-੧੩੨੦੦੧ 
ਫ਼ੋਨ: ੦੧੮੪-੨੨੫੯੦੯੨

ਲਾਲ ਸਿੰਧੀ

 • ਖਾਸ ਕਰਕੇ ਪੰਜਾਬ, ਹਰਿਆਣਾ, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਉੜੀਸਾ ਵਿੱਚ ਪਾਏ ਜਾਂਦੇ ਹਨ।
 • ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ - ੧੧੦੦ ਕਿਲੋਗ੍ਰਾਮ
 • ਵਪਾਰਕ ਫਾਰਮ ਦੀ ਸਥਿਤੀ ਵਿੱਚ - ੧੯੦੦ ਕਿਲੋਗ੍ਰਾਮ

ਦੁਧਾਰੂ ਅਤੇ ਜੁਤਾਈ ਕਾਰਜ ਵਿੱਚ ਵਰਤੀ ਨਸਲ

ਓਂਗੋਲੇ

 • ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਦੇ ਨੇਲੋਰ ਕ੍ਰਿਸ਼ਨਾ, ਗੋਦਾਵਰੀ ਅਤੇ ਗੁੰਟੂਰ ਜ਼ਿਲ੍ਹਿਆਂ ਵਿੱਚ ਮਿਲਦੇ ਹਨ।
 • ਦੁੱਧ ਉਤਪਾਦਨ -੧੫੦੦ ਕਿਲੋਗ੍ਰਾਮ
 • ਬੈਲ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਬੈਲਗੱਡੀ ਖਿੱਚਣ ਅਤੇ ਭਾਰੀ ਹਲ ਚਲਾਉਣ ਦੇ ਕੰਮ ਵਿੱਚ ਉਪਯੋਗੀ ਹੁੰਦੇ ਹਨ।

ਹਰਿਆਣਾ

 • ਮੁੱਖ ਤੌਰ ਤੇ ਹਰਿਆਣਾ ਦੇ ਕਰਨਾਲ, ਹਿਸਾਰ ਅਤੇ ਗੁੜਗਾਂਵ ਜ਼ਿਲ੍ਹਿਆਂ ਵਿੱਚ ਅਤੇ ਦਿੱਲੀ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਮਿਲਦੇ ਹਨ।
 • ਦੁੱਧ ਉਤਪਾਦਨ-੧੧੪੦ ਤੋਂ ੪੫੦੦ ਕਿਲੋਗ੍ਰਾਮ
 • ਬੈਲ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਸੜਕ ਆਵਾਜਾਈ ਅਤੇ ਭਾਰੀ ਹਲ ਚਲਾਉਣ ਦੇ ਕੰਮ ਵਿੱਚ ਉਪਯੋਗੀ ਹੁੰਦੇ ਹਨ।

ਕਾਂਕਰੇਜ

 • ਮੁੱਖ ਤੌਰ ਤੇ ਗੁਜਰਾਤ ਵਿੱਚ ਮਿਲਦੇ ਹਨ।
 • ਦੁੱਧ ਉਤਪਾਦਨ- ਪੇਂਡੂ ਹਾਲਤਾਂ ਵਿੱਚ - ੧੩੦੦ ਕਿਲੋਗ੍ਰਾਮ
 • ਵਪਾਰਕ ਫਾਰਮ ਦੀ ਸਥਿਤੀ ਵਿੱਚ - ੩੬੦੦ ਕਿਲੋਗ੍ਰਾਮ
 • ਪਹਿਲੀ ਵਾਰ ਪ੍ਰਜਣਨ ਦੀ ਉਮਰ - ੩੬ ਤੋਂ ੪੨ ਮਹੀਨੇ
 • ਪ੍ਰਜਣਨ ਦੀ ਮਿਆਦ ਵਿੱਚ ਅੰਤਰਾਲ-੧੫ ਤੋਂ ੧੬ ਮਹੀਨੇ
 • ਬੈਲ ਸ਼ਕਤੀਸ਼ਾਲੀ, ਸਰਗਰਮ ਅਤੇ ਤੇਜ਼ ਹੁੰਦੇ ਹਨ। ਹਲ ਚਲਾਉਣ ਅਤੇ ਆਵਾਜਾਈ ਦੇ ਲਈ ਉਪਯੋਗ ਕੀਤੇ ਜਾ ਸਕਦੇ ਹਨ।

ਦੇਓਨੀ

 • ਮੁੱਖ ਤੌਰ ਤੇ ਆਂਧਰਾ ਪ੍ਰਦੇਸ਼ ਦੇ ਉੱਤਰ ਦੱਖਣੀ ਅਤੇ ਦੱਖਣੀ ਹਿੱਸਿਆਂ ਵਿੱਚ ਮਿਲਦਾ ਹੈ।
 • ਗਾਂ ਦੁੱਧ ਉਤਪਾਦਨ ਦੇ ਲਈ ਚੰਗੀ ਹੁੰਦੀ ਹੈ ਅਤੇ ਬਲ਼ਦ ਕੰਮ ਦੇ ਲਈ ਸਹੀ ਹੁੰਦੇ ਹਨ।

ਜੁਤਾਈ ਦੇ ਕੰਮ ਵਿੱਚ ਵਰਤੀਆਂ ਜਾਣ ਵਾਲੀਆਂ ਨਸਲਾਂ

ਅੰਮ੍ਰਿਤਮਹਿਲ

 • ਇਹ ਮੁੱਖ ਤੌਰ ਤੇ ਕਰਨਾਟਕ ਵਿੱਚ ਪਾਈ ਜਾਂਦੀ ਹੈ।
 • ਹਲ ਚਲਾਉਣ ਅਤੇ ਆਵਾਜਾਈ ਦੇ ਲਈ ਵਧੀਆ।

ਹੱਲੀਕਰ

 • ਮੁੱਖ ਤੌਰ ਤੇ ਕਰਨਾਟਕ ਦੇ ਟੁਮਕੁਰ, ਹਾਸਨ ਅਤੇ ਮੈਸੂਰ ਜ਼ਿਲ੍ਹਿਆਂ ਵਿੱਚ ਪਾਈ ਜਾਂਦੀ ਹੈ।

ਖਿੱਲਾਰ

 • ਮੁੱਖ ਤੌਰ ਤੇ ਤਾਮਿਲਨਾਡੂ ਦੇ ਕੋਇੰਬਟੂਰ, ਇਰੋਡੇ, ਨਮੱਕਲ, ਕਰੂਰ ਅਤੇ ਡਿੰਡੀਗਲ ਜ਼ਿਲ੍ਹਿਆਂ ਵਿੱਚ ਮਿਲਦੇ ਹਨ।
 • ਹਲ ਚਲਾਉਣ ਅਤੇ ਆਵਾਜਾਈ ਦੇ ਲਈ ਵਧੀਆ। ਕਠਿਨ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹਨ।
 • ਡੇਅਰੀ ਨਸਲਾਂ

  ਜਰਸੀ

  • ਪਹਿਲੀ ਵਾਰ ਪ੍ਰਜਣਨ ਦੀ ਉਮਰ - ੨੬-੩੦ ਮਹੀਨੇ
  • ਪ੍ਰਜਣਨ ਦੀ ਮਿਆਦ ਵਿੱਚ ਅੰਤਰਾਲ - ੧੩-੧੪ ਮਹੀਨੇ
  • ਦੁੱਧ ਉਤਪਾਦਨ - ੫੦੦੦ - ੮੦੦੦ ਕਿਲੋਗ੍ਰਾਮ
  • ਡੇਅਰੀ ਦੁੱਧ ਦੀ ਨਸਲ ਰੋਜ਼ਾਨਾ ੨੦ ਲੀਟਰ ਦੁੱਧ ਦਿੰਦੀ ਹੈ, ਜਦਕਿ ਸੰਕਰ ਨਸਲ ਦੀ ਜਰਸੀ ੮ ਤੋਂ ੧੦ ਲੀਟਰ ਰੋਜ਼ਾਨਾ ਦੁੱਧ ਦਿੰਦੀ ਹੈ।
  • ਭਾਰਤ ਵਿੱਚ ਇਸ ਨਸਲ ਨੂੰ ਮੁੱਖ ਤੌਰ ਤੇ ਗਰਮ ਅਤੇ ਨਮੀ ਵਾਲੇ ਖੇਤਰਾਂ ਵਿੱਚ ਸਹੀ ਪਾਇਆ ਗਿਆ ਹੈ।

  ਹੋਲਸਟੇਨ ਫੇਸ਼ੀਅਨ

  • ਇਹ ਨਸਲ ਹਾਲੈਂਡ ਦੀ ਹੈ।
  • ਦੁੱਧ ਉਤਪਾਦਨ-੭੨੦੦-੯੦੦੦ ਕਿੱਲੋਗ੍ਰਾਮ
  • ਇਹ ਨਸਲ ਦੁੱਧ ਉਤਪਾਦਨ ਦੇ ਖੇਤਰ ਵਿੱਚ ਸਭ ਤੋਂ ਵਧੀਆ ਨਸਲ ਮੰਨੀ ਗਈ ਹੈ। ਔਸਤਨ ਇਹ ਹਰ ਰੋਜ਼ ੨੫ ਲੀਟਰ ਦੁੱਧ ਦਿੰਦੀ ਹੈ, ਜਦੋਂ ਕਿ ਇੱਕ ਮਿਸ਼ਰਤ ਨਸਲ ਦੀ ਗਾਂ ੧੦ ਤੋਂ ੧੫ ਲੀਟਰ ਦੁੱਧ ਦਿੰਦੀ ਹੈ।
  • ਇਹ ਤਟੀ ਅਤੇ ਡੈਲਟਾ ਹਿੱਸਿਆਂ ਵਿੱਚ ਵੀ ਚੰਗੀ ਤਰ੍ਹਾਂ ਨਾਲ ਰਹਿ ਸਕਦੀ ਹੈ।

  ਮੱਝਾਂ ਦੀਆਂ ਨਸਲਾਂ

  ਮੁੱਰਾ

  • ਹਰਿਆਣਾ, ਦਿੱਲੀ ਅਤੇ ਪੰਜਾਬ ਵਿਚ ਮੁੱਖ ਤੌਰ ਤੇ ਪਾਈ ਜਾਂਦੀ ਹੈ।
  • ਦੁੱਧ ਉਤਪਾਦਨ - ੧੫੬੦ ਕਿਲੋਗ੍ਰਾਮ
  • ਇਸ ਦਾ ਔਸਤਨ ਦੁੱਧ ਉਤਪਾਦਨ ੮ ਤੋਂ ੧੦ ਲੀਟਰ ਰੋਜ਼ਾਨਾ ਹੁੰਦਾ ਹੈ ਜਦੋਂ ਕਿ ਸੰਕਰ ਮੁੱਰਾ ਇੱਕ ਦਿਨ ਵਿੱਚ ੬ ਤੋਂ ੮ ਲੀਟਰ ਦੁੱਧ ਦਿੰਦੀ ਹੈ।
  • ਇਹ ਤਟੀ ਅਤੇ ਘੱਟ ਤਾਪਮਾਨ ਵਾਲੇ ਖੇਤਰਾਂ ਵਿੱਚ ਵੀ ਆਸਾਨੀ ਨਾਲ ਰਹਿ ਲੈਂਦੀ ਹੈ।

  ਸੁਰਤੀ

  • ਗੁਜਰਾਤ
  • ੧੭੦੦ ਤੋਂ ੨੫੦੦ ਕਿਲੋਗ੍ਰਾਮ

  ਜ਼ਫਰਾਬਾਦੀ

  • ਗੁਜਰਾਤ ਦਾ ਕਾਠੀਆਵਾੜ ਜ਼ਿਲ੍ਹਾ
  • ੧੮੦੦ ਤੋਂ ੨੭੦੦ ਕਿਲੋਗ੍ਰਾਮ

  ਨਾਗਪੁਰੀ

  • ਮਹਾਰਾਸ਼ਟਰ ਦੇ ਨਾਗਪੁਰ, ਅਕੋਲਾ, ਅਮਰਾਵਤੀ ਅਤੇ ਯਵਤਮਾਲ ਖੇਤਰ ਵਿਚ
  • ਦੁੱਧ ਉਤਪਾਦਨ - ੧੦੩੦ ਤੋਂ ੧੫੦੦ ਕਿਲੋਗ੍ਰਾਮ

  ਦੁਧਾਰੂ ਨਸਲਾਂ ਦੀ ਚੋਣ ਦੇ ਲਈ ਸਧਾਰਨ ਪ੍ਰਕਿਰਿਆ

  ਬਛੜਿਆਂ ਦੇ ਝੁੰਡ ਵਿੱਚੋਂ ਬਛੜਾ ਚੁਣਨਾ ਅਤੇ ਪਸ਼ੂ ਮੇਲੇ ਤੋਂ ਗਾਂ ਚੁਣਨਾ ਵੀ ਕਲਾ ਹੈ। ਇੱਕ ਦੁਧਾਰੂ ਕਿਸਾਨ ਨੂੰ ਆਪਣਾ ਗੱਲਾ ਬਣਾ ਕੇ ਕੰਮ ਕਰਨਾ ਚਾਹੀਦਾ ਹੈ। ਦੁਧਾਰੂ ਗਾਵਾਂ ਨੂੰ ਚੁਣਨ ਲਈ ਹੇਠ ਲਿਖੇ ਬਿੰਦੂਆਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ-

  • ਜਦੋਂ ਵੀ ਕਿਸੇ ਪਸ਼ੂ ਮੇਲੇ ਤੋਂ ਕੋਈ ਡੰਗਰ ਖਰੀਦਿਆ ਜਾਂਦਾ ਹੈ ਤਾਂ ਉਸ ਨੂੰ ਉਸ ਦੀ ਨਸਲ ਦੀਆਂ ਵਿਸ਼ੇਸ਼ਤਾਵਾਂ ਅਤੇ ਦੁੱਧ ਉਤਪਾਦਨ ਦੀ ਸਮਰੱਥਾ ਦੇ ਆਧਾਰ 'ਤੇ ਪਰਖਿਆ ਜਾਣਾ ਚਾਹੀਦਾ ਹੈ।
  • ਇਤਿਹਾਸ ਅਤੇ ਵੰਸ਼ਾਵਲੀ ਦੇਖੀ ਜਾਣੀ ਚਾਹੀਦੀ ਹੈ ਕਿਉਂਕਿ ਚੰਗੇ ਖੇਤੀ ਫਾਰਮਾਂ ਦੁਆਰਾ ਇਹ ਹਿਸਾਬ ਰੱਖਿਆ ਜਾਂਦਾ ਹੈ।
  • ਦੁਧਾਰੂ ਗਾਵਾਂ ਦਾ ਵੱਧ ਤੋਂ ਵੱਧ ਉਤਪਾਦਨ ਪਹਿਲੇ ਪੰਜ ਵਾਰ ਪ੍ਰਜਣਨ ਦੇ ਦੌਰਾਨ ਹੁੰਦਾ ਹੈ। ਇਸ ਦੇ ਚਲਦੇ ਤੁਹਾਡੀ ਚੋਣ ਇੱਕ ਜਾਂ ਦੋ ਵਾਰ ਪ੍ਰਜਣਨ ਦੇ ਬਾਅਦ ਦੀ ਹੋਣੀ ਚਾਹੀਦੀ ਹੈ, ਉਹ ਵੀ ਪ੍ਰਜਣਨ ਦੇ ਇੱਕ ਮਹੀਨੇ ਬਾਅਦ।
  • ਉਨ੍ਹਾਂ ਦਾ ਲਗਾਤਾਰ ਦੁੱਧ ਕੱਢਿਆ ਜਾਣਾ ਚਾਹੀਦਾ ਹੈ, ਜਿਸ ਨਾਲ ਔਸਤ ਦੇ ਆਧਾਰ 'ਤੇ ਉਸ ਦੀ ਦੁੱਧ ਦੇਣ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾ ਸਕੇ।
  • ਕੋਈ ਵੀ ਆਦਮੀ ਗਾਂ ਤੋਂ ਦੁੱਧ ਕੱਢਣ ਵਿੱਚ ਸਮਰੱਥ ਹੋ ਜਾਵੇ ਅਤੇ ਉਸ ਦੌਰਾਨ ਗਾਂ ਨਿਯੰਤਰਣ ਵਿੱਚ ਰਹੇ।
  • ਕੋਈ ਵੀ ਜਾਨਵਰ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਖਰੀਦਿਆ ਜਾਣਾ ਸਹੀ ਹੁੰਦਾ ਹੈ।
  • ਵੱਧ ਤੋਂ ਵੱਧ ਉਤਪਾਦਨ ਪ੍ਰਜਣਨ ਦੇ ੯੦ ਦਿਨਾਂ ਤੱਕ ਨਾਪਿਆ ਜਾਂਦਾ ਹੈ।

  ਵੱਧ ਉਤਪਾਦਨ ਦੇਣ ਵਾਲੀ ਗਾਂ ਨਸਲ ਦੀਆਂ ਵਿਸ਼ੇਸ਼ਤਾਵਾਂ

  • ਆਕਰਸ਼ਕ ਵਿਅਕਤੀਤਵ ਮਾਦਾਜਨਿਤ ਗੁਣ, ਊਰਜਾ, ਸਾਰੇ ਅੰਗਾਂ ਵਿੱਚ ਸਮਾਨਤਾ ਅਤੇ ਮੇਲ, ਸਹੀ ਮੁੱਢ।
  • ਜਾਨਵਰ ਦੇ ਸਰੀਰ ਦਾ ਆਕਾਰ ਖੂੰਟੇ ਜਾਂ ਰੁਖਾਨੀ ਦੇ ਸਮਾਨ ਹੋਣਾ ਚਾਹੀਦਾ ਹੈ।
  • ਉਸ ਦੀਆਂ ਅੱਖਾਂ ਚਮਕਦਾਰ ਅਤੇ ਗਰਦਨ ਪਤਲੀ ਹੋਣੀ ਚਾਹੀਦੀ ਹੈ।
  • ਥਣ ਢਿੱਡ ਨਾਲ ਸਹੀ ਤਰੀਕੇ ਨਾਲ ਜੁੜੇ ਹੋਏ ਹੋਣੇ ਚਾਹੀਦੇ ਹਨ।
  • ਥਣਾਂ ਦੀ ਚਮੜੀ ਉੱਤੇ ਲਹੂ ਦੀਆਂ ਨਾੜਾਂ ਦੀ ਬਨਾਵਟ ਸਹੀ ਹੋਣੀ ਚਾਹੀਦੀ ਹੈ।
  • ਥਣਾਂ ਦੀ ਚਮੜੀ ਉੱਤੇ ਲਹੂ ਦੀਆਂ ਨਾੜਾਂ ਦੀ ਬਨਾਵਟ ਸਹੀ ਹੋਣੀ ਚਾਹੀਦੀ ਹੈ।

  ਕਾਰੋਬਾਰੀ ਡੇਅਰੀ ਫਾਰਮ ਦੇ ਲਈ ਸਹੀ ਨਸਲ ਦੀ ਚੋਣ- ਸੁਝਾਅ

  • ਭਾਰਤੀ ਸਥਿਤੀ ਦੇ ਅਨੁਸਾਰ ਕਿਸੇ ਕਾਰੋਬਾਰੀ ਡੇਅਰੀ ਫਾਰਮ 'ਚ ਘੱਟੋ-ਘੱਟ ੨੦ ਜਾਨਵਰ ਹੋਣੇ ਚਾਹੀਦੇ ਹਨ ਜਿਨ੍ਹਾਂ ਵਿੱਚ ੧੦ ਮੱਝਾਂ ਹੋਣ ਅਤੇ ੧੦ ਗਾਵਾਂ। ਇਹੀ ਸੰਖਿਆ ੫੦:੫੦ ਜਾਂ ੪੦:੬੦ ਦੇ ਅਨੁਪਾਤ ਨਾਲ ੧੦੦ ਤੱਕ ਜਾ ਸਕਦੀ ਹੈ। ਇਸ ਦੇ ਬਾਅਦ ਤੁਹਾਨੂੰ ਆਪਣੇ ਪਸ਼ੂ ਧਨ ਦਾ ਮੁਲਾਂਕਣ ਕਰਨ ਦੇ ਬਾਅਦ ਬਾਜ਼ਾਰ ਮੁੱਲ ਦੇ ਆਧਾਰ 'ਤੇ ਅੱਗੇ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ।
  • ਮੱਧ ਵਰਗੀ, ਸਿਹਤ ਪ੍ਰਤੀ ਜਾਗਰੂਕ ਭਾਰਤੀ ਲੋਕ ਆਮ ਤੌਰ ਤੇ ਘੱਟ ਚਰਬੀ ਵਾਲਾ ਦੁੱਧ ਹੀ ਲੈਣਾ ਪਸੰਦ ਕਰਦੇ ਹਨ। ਇਸ ਦੇ ਚਲਦੇ ਵਪਾਰਕ ਦਾਰਮ ਦਾ ਮਿਸ਼ਰਤ ਸਰੂਪ ਉੱਤਮ ਹੁੰਦਾ ਹੈ। ਇਸ ਵਿੱਚ ਸੰਕਰ ਨਸਲ, ਗਾਵਾਂ ਅਤੇ ਸਾਨ੍ਹ ਇੱਕ ਹੀ ਛੱਪਰ ਹੇਠਾਂ ਵੱਖ ਵੱਖ ਕਤਾਰਾਂ ਵਿੱਚ ਰੱਖੇ ਜਾਂਦੇ ਹਨ।
  • ਜਿੰਨਾ ਜਲਦੀ ਹੋ ਸਕੇ, ਬਾਜ਼ਾਰ ਦੀ ਸਥਿਤੀ ਦੇਖ ਕੇ ਤੈਅ ਕਰ ਲਓ ਕਿ ਤੁਸੀਂ ਦੁੱਧ ਨੂੰ ਮਿਸ਼ਰਤ ਦੁੱਧ ਦੇ ਵਪਾਰ ਦੇ ਲਈ ਕਿਸ ਨਾਲ ਸਥਾਨ ਦੀ ਚੋਣ ਕਰੋਗੇ। ਹੋਟਲ ਵੀ ਤੁਹਾਡੀ ਗਾਹਕੀ ਦਾ ੩੦ ਫੀਸਦੀ ਹੋ ਸਕਦੇ ਹਨ, ਜਿਨ੍ਹਾਂ ਨੂੰ ਮੱਝਾਂ ਦਾ ਸ਼ੁੱਧ ਦੁੱਧ ਚਾਹੀਦਾ ਹੁੰਦਾ ਹੈ ਜਦੋਂ ਕਿ ਹਸਪਤਾਲ ਅਤੇ ਸਿਹਤ ਸੰਸਥਾਨ ਸ਼ੁੱਧ ਗਾਂ ਦਾ ਦੁੱਧ ਲੈਣ ਨੂੰ ਪਹਿਲ ਦਿੰਦੇ ਹਨ।

  ਪੇਸ਼ਾਵਰ ਫਾਰਮ ਦੇ ਲਈ ਗਾਂ ਜਾਂ ਮੱਝ ਦੀ ਨਸਲ ਦੀ ਚੋਣ ਕਰਨੀ

  ਗਾਂ

  • ਬਾਜ਼ਾਰ ਵਿੱਚ ਚੰਗੀ ਨਸਲ ਅਤੇ ਗੁਣਵੱਤਾ ਵਾਲੀਆਂ ਗਾਵਾਂ ਉਪਲਬਧ ਹਨ ਅਤੇ ਇਨ੍ਹਾਂ ਦੀ ਕੀਮਤ ਰੋਜ਼ਾਨਾ ਦੇ ਦੁੱਧ ਦੇ ਹਿਸਾਬ ਨਾਲ ੧੨੦੦ ਤੋਂ ੧੫੦੦ ਰੁਪਏ ਪ੍ਰਤੀ ਲੀਟਰ ਹੁੰਦੀ ਹੈ। ਉਦਾਹਰਣ ਦੇ ਲਈ ੧੦ ਲੀਟਰ ਰੋਜ਼ਾਨਾ ਦੁੱਧ ਦੇਣ ਵਾਲੀ ਗਾਂ ਦੀ ਕੀਮਤ ੧੨੦੦੦ ਤੋਂ ੧੫੦੦੦ ਤੱਕ ਹੋਵੇਗੀ।
  • ਜੇਕਰ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਤਾਂ ਇੱਕ ਗਾਂ ੧੩-੧੪ ਮਹੀਨਿਆਂ ਦੇ ਵਕਫੇ ਉੱਤੇ ਇੱਕ ਬਛੜੇ ਨੂੰ ਜਨਮ ਦੇ ਸਕਦੀ ਹੈ।
  • ਇਹ ਜਾਨਵਰ ਆਗਿਆਕਾਰੀ ਹੁੰਦੇ ਹਨ ਅਤੇ ਇਨ੍ਹਾਂ ਦੀ ਦੇਖਭਾਲ ਵੀ ਆਸਾਨੀ ਨਾਲ ਹੋ ਸਕਦੀ ਹੈ। ਭਾਰਤੀ ਮੌਸਮ ਦੀਆਂ ਪ੍ਰਸਥਿਤੀਆਂ ਅਨੁਸਾਰ ਹੋਲੇਸਟਿਨ ਅਤੇ ਜਰਸੀ ਦਾ ਸੰਕਰ ਨਸਲ ਸਹੀ ਦੁੱਧ ਉਤਪਾਦਨ ਦੇ ਲਈ ਉੱਤਮ ਸਾਬਿਤ ਹੋਏ ਹਨ।
  • ਗਾਂ ਦੇ ਦੁੱਧ 'ਚ ਚਰਬੀ ਦੀ ਮਾਤਰਾ ੩.੫ ਤੋਂ ੫ ਫੀਸਦੀ ਦੇ ਵਿਚਕਾਰ ਹੁੰਦੀ ਹੈ ਅਤੇ ਇਹ ਮੱਝਾਂ ਦੇ ਦੁੱਧ ਤੋਂ ਘੱਟ ਹੁੰਦੀ ਹੈ।

  ਮੱਝ

  • ਭਾਰਤ ਵਿੱਚ ਸਾਡੇ ਕੋਲ ਸਹੀ ਮੱਝਾਂ ਦੀਆਂ ਨਸਲਾਂ ਹਨ, ਜਿਵੇਂ ਮੁਰ੍ਹਾ ਅਤੇ ਮੇਹਸਾਣਾ ਜੋ ਕਿ ਵਪਾਰਕ ਫਾਰਮ ਦੀ ਦ੍ਰਿਸ਼ਟੀ ਤੋਂ ਉੱਤਮ ਹੈ।
  • ਮੱਝ ਦਾ ਦੁੱਧ ਬਾਜ਼ਾਰ ਵਿਚ ਮੱਖਣ ਅਤੇ ਘਿਓ ਦੇ ਉਤਪਾਦਨ ਦੇ ਲਈ ਮੰਗ ਵਿਚ ਰਹਿੰਦਾ ਹੈ ਕਿਉਂਕਿ ਇਸ ਦੁੱਧ ਵਿੱਚ ਗਾਂ ਦੇ ਦੁੱਧ ਦੀ ਬਜਾਏ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਮੱਝ ਦਾ ਦੁੱਧ, ਆਮ ਭਾਰਤੀ ਪਰਿਵਾਰ ਵਿੱਚ ਪਰੰਪਰਿਕ ਪੀਣਯੋਗ, ਚਾਹ ਬਣਾਉਣ ਦੇ ਲਈ ਵੀ ਇਸਤੇਮਾਲ ਹੁੰਦਾ ਹੈ।
  • ਮੱਝਾਂ ਨੂੰ ਫਸਲਾਂ ਦੇ ਬਾਕੀ ਰੇਸ਼ਿਆਂ 'ਤੇ ਵੀ ਪਾਲਣ-ਪੋਸ਼ਣ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਪੋਸ਼ਣ ਲਾਗਤ ਘੱਟ ਹੁੰਦੀ ਹੈ।
  • ਮੱਝ ਵਿੱਚ ਪਰਿਪੱਕਤਾ ਦੀ ਉਮਰ ਦੇਰੀ ਨਾਲ ਹੁੰਦੀ ਹੈ ਅਤੇ ਇਹ ੧੬-੧੮ ਮਹੀਨੇ ਦੇ ਫਰਕ ਨਾਲ ਪ੍ਰਜਣਨ ਕਰਦੀ ਹੈ। ਨਰ ਮੱਝਾਂ ਦੀ ਕੀਮਤ ਘੱਟ ਹੁੰਦੀ ਹੈ।
  • ਮੱਝਾਂ ਨੂੰ ਠੰਢਾ ਰੱਖਣ ਦੇ ਸਾਧਨਾਂ ਦੀ ਲੋੜ ਹੁੰਦੀ ਹੈ, ਜਿਵੇਂ ਠੰਢੇ ਪਾਣੀ ਦੀ ਟੈਂਕੀ, ਫੁਹਾਰਾਂ ਜਾਂ ਫਿਰ ਪੱਖਾ ਆਦਿ।
  3.78238341969
  ਟਿੱਪਣੀ ਜੋੜੋ

  (ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

  Enter the word
  ਨੇਵਿਗਾਤਿਓਂ
  Back to top