ਹੋਮ / ਖੇਤੀ / ਪਸ਼ੂ-ਪਾਲਣ / ਮਵੇਸ਼ੀ ਅਤੇ ਮੱਝਾਂ / ਮੱਝ ਪਾਲਣ ਅਤੇ ਸਿਹਤ ਵਿਵਸਥਾ / ਖੁਰਪਕਾ ਮੂੰਹਪਕਾ ਰੋਗ (ਐਫ.ਐਮ.ਡੀ.) ਨਿਯੰਤਰਣ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਖੁਰਪਕਾ ਮੂੰਹਪਕਾ ਰੋਗ (ਐਫ.ਐਮ.ਡੀ.) ਨਿਯੰਤਰਣ

ਇਸ ਹਿੱਸੇ ਵਿੱਚ ਗਾਂ ਅਤੇ ਪਸ਼ੂ ਵਿਚ ਮਿਲਣ ਵਾਲੇ ਖੁਰਪਕਾ ਮੂੰਹਪਕਾ ਰੋਗ ਦੀ ਜਾਣਕਾਰੀ ਇਲਾਜ ਸਹਿਤ ਦਿੱਤੀ ਗਈ ਹੈ।

ਜਾਣ-ਪਛਾਣ

ਖੁਰਪਕਾ ਮੂੰਹਪਕਾ ਰੋਗ (ਐਫ.ਐਮ.ਡੀ.) ਗਾਂ, ਮੱਝ, ਬੈਲ, ਹਾਥੀ ਆਦਿ ਵਿੱਚ ਹੋਣ ਵਾਲਾ ਇੱਕ ਬਹੁਤ ਜ਼ਿਆਦਾ ਛੂਤ ਦਾ ਰੋਗ ਹੈ, ਖਾਸ ਕਰਕੇ ਦੁਧਾਰੂ ਗਾਵਾਂ ਅਤੇ ਮੱਝਾਂ ਵਿੱਚ ਇਹ ਰੋਗ ਜ਼ਿਆਦਾ ਨੁਕਸਾਨ ਦਾਇਕ ਹੁੰਦਾ ਹੈ। ਇਹ ਰੋਗ ਇੱਕ ਅਤਿਅੰਤ ਸੂਖਮ ਵਿਸ਼ਾਣੂ ਨਾਲ ਹੁੰਦਾ ਹੈ। ਇਹ ਪਸ਼ੂਆਂ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ, ਅਤੇ ਕੁਝ ਸਮੇਂ ਵਿੱਚ ਇੱਕ ਝੁੰਡ ਜਾਂ ਪੂਰੇ ਪਿੰਡ ਦੇ ਜ਼ਿਆਦਾਤਰ ਪਸ਼ੂਆਂ ਨੂੰ ਸੰਕ੍ਰਮਿਤ ਕਰ ਦਿੰਦਾ ਹੈ। ਇਸ ਰੋਗ ਨਾਲ ਪਸ਼ੂ-ਧਨ ਉਤਪਾਦਨ ਵਿੱਚ ਭਾਰੀ ਕਮੀ ਆਉਂਦੀ ਹੈ, ਨਾਲ ਹੀ ਦੇਸ਼ ਤੋਂ ਪਸ਼ੂ ਉਤਪਾਦਾਂ ਦੇ ਨਿਰਯਾਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਬਿਮਾਰੀ ਤੋਂ ਆਪਣੇ ਦੇਸ਼ ਵਿਚ ਹਰ ਸਾਲ ਲਗਭਗ ੨੦ ਹਜ਼ਾਰ ਕਰੋੜ ਰੁਪਏ ਦਾ ਪ੍ਰਤੱਖ ਨੁਕਸਾਨ ਹੁੰਦਾ ਹੈ।

ਰੋਗ ਦੇ ਲੱਛਣ

ਤੇਜ਼ ਬੁਖਾਰ (੧੦੨ - ੧੦੫ਫਾ) ਆਮ ਤੌਰ ‘ਤੇ ਨੌਜਵਾਨ ਪਸ਼ੂ ਵਿੱਚ ਜਾਨਲੇਵਾ ਹੁੰਦਾ ਹੈ। ਪਰ ਬਾਲਗ ਪਸ਼ੂ ਵਿੱਚ ਨਹੀਂ। ਪਸ਼ੂਆਂ ਦੀ ਮੌਤ ਆਮ ਤੌਰ ਤੇ ਗਲਘੋਟੂ ਰੋਗ ਹੋਣ ਨਾਲ ਹੁੰਦੀ ਹੈ (ਗਲਘੋਟੂ ਬਿਮਾਰੀਆਂ ਤੋਂ ਬਚਾਉਣ ਦੇ ਲਈ ਆਪਣੇ ਪਸ਼ੂਆਂ ਨੂੰ ਬਰਸਾਤ ਤੋਂ ਪਹਿਲਾਂ ਇਸ ਦਾ ਟੀਕਾ ਜ਼ਰੂਰ ਲਗਵਾਉ)

 • ਮੂੰਹ ਤੋਂ ਜ਼ਿਆਦਾ ਲਾਰ ਦਾ ਟਪਕਣਾ (ਰੱਸੀ ਵਰਗਾ)
 • ਜੀਭ ਅਤੇ ਤਲਵੇ ਤੇ ਛਾਲਿਆਂ ਦਾ ਉਭਰਨਾ ਜੋ ਬਾਅਦ ਵਿੱਚ ਫਟ ਕੇ ਜ਼ਖਮ ਵਿੱਚ ਬਦਲ ਜਾਂਦੇ ਹਨ।
 • ਜੀਭ ਦੀ ਸਤਹਿ ਦਾ ਨਿਕਲ ਕੇ ਬਾਹਰ ਆ ਜਾਣਾ ਅਤੇ ਥੂਥਣਿਆਂ ਤੇ ਛਾਲਿਆਂ ਦਾ ਉਭਰਨਾ।
 • ਖੁਰਾਂ ਦੇ ਵਿਚਕਾਰ ਵਿੱਚ ਜ਼ਖਮ ਹੋਣਾ, ਜਿਸ ਦੀ ਵਜ੍ਹਾ ਨਾਲ ਪਸ਼ੂ ਦਾ ਲੰਗੜਾ ਕੇ ਚੱਲਣਾ ਜਾਂ ਚੱਲਣਾ ਬੰਦ ਕਰ ਦਿੰਦਾ ਹੈ। ਮੂੰਹ ਵਿੱਚ ਜ਼ਖਮਾਂ ਕਿ ਵਜ੍ਹਾ ਨਾਲ ਪਸ਼ੂ ਭੋਜਨ ਲੈਣਾ ਅਤੇ ਜੁਗਾਲੀ ਕਰਨਾ ਬੰਦ ਕਰ ਦਿੰਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ।
 • ਦੁੱਧ ਉਤਪਾਦਨ ਵਿੱਚ ਲਗਭਗ ੮੦ ਫੀਸਦੀ ਦੀ ਕਮੀ, ਗਰਭਵਤੀ ਪਸ਼ੂਆਂ ਦੇ ਗਰਭਪਾਤ ਅਤੇ ਬੱਚਾ ਮਰਿਆ ਹੋਇਆ ਪੈਦਾ ਹੋ ਸਕਦਾ ਹੈ।
 • ਬਛੜਿਆਂ ਵਿੱਚ ਬਹੁਤ ਜ਼ਿਆਦਾ ਤਾਪ ਆਉਣ ਦੇ ਬਾਅਦ ਬਿਨਾਂ ਕਿਸੇ ਲੱਛਣ ਦੀ ਮੌਤ ਹੋਣੀ।

ਰੋਕਥਾਮ ਦੇ ਉਪਾਅ

ਇਸ ਰੋਗ ਦਾ ਇਲਾਜ ਹੁਣ ਤੱਕ ਸੰਭਵ ਨਹੀਂ ਹੋ ਸਕਿਆ ਹੈ, ਇਸ ਲਈ ਰੋਕਥਾਮ ਹੀ ਸਭ ਤੋਂ ਪ੍ਰਭਾਵਸ਼ਾਲੀ ਨਿਯੰਤਰਣ ਦਾ ਉਪਾਅ ਹੈ। ਸਾਰੇ ਕਿਸਾਨ/ ਪਸ਼ੂ-ਪਾਲਕ ਨੂੰ ਹੁਣ ਇਸ ਰੋਗ ਦੇ ਪ੍ਰਤੀ ਜਾਗਰੂਕਤਾ ਦਿਖਾਉਣ ਦੀ ਲੋੜ ਹੈ ਤਾਂ ਹੀ ਇਸ ਰੋਗ ਦੀ ਰੋਕਥਾਮ ਸੰਭਵ ਹੈ।

 • ਪਸ਼ੂ ਪਾਲਕਾਂ ਨੂੰ ਆਪਣੇ ਸਾਰੇ ਪਸ਼ੂਆਂ (ਚਾਰ ਮਹੀਨੇ ਤੋਂ ਉੱਪਰ) ਨੂੰ ਟੀਕਾ/ਭੇਦ ਲਗਵਾਉਣਾ ਚਾਹੀਦਾ ਹੈ। ਪ੍ਰਾਥਮਿਕ ਟੀਕਾਕਰਣ ਦੇ ਚਾਰ ਹਫਤੇ ਦੇ ਬਾਅਦ ਪਸ਼ੂ ਨੂੰ ਬੂਸਟਰ/ਵਰਧਕ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ ਅਤੇ ਹਰੇਕ ੬ ਮਹੀਨੇ ਵਿੱਚ ਨਿਯਮਿਤ ਟੀਕਾਕਰਣ ਕਰਨਾ ਚਾਹੀਦਾ ਹੈ।
 • ਨਵੇਂ ਪਸ਼ੂਆਂ ਨੂੰ ਝੁੰਡ ਜਾਂ ਪਿੰਡ ਵਿੱਚ ਮਿਸ਼ਰਿਤ ਕਰਨ ਤੋਂ ਪਹਿਲਾਂ ਸਿਰਮ ਨਾਲ ਉਸ ਦੀ ਜਾਂਚ ਜ਼ਰੂਰੀ ਹੈ। ਕੇਂਦਰੀ ਪ੍ਰਯੋਗਸ਼ਾਲਾ, ਮੁਕਤੇਸ਼ਵਰ, ਉਤਰਾਖੰਡ ਅਤੇ ਏ.ਆਈ.ਸੀ.ਆਰ.ਪੀ. ਹੈਦਰਾਬਾਦ, ਕੋਲਕਾਤਾ, ਪੁਣੇ, ਰਾਣੀਖੇਤ, ਸ਼ਿਮਲਾ ਅਤੇ ਤਿਰੁਵਨੰਤਪੁਰਮ ਕੇਂਦਰ ‘ਤੇ ਇਸ ਦੀ ਜਾਂਚ ਦੀ ਸਹੂਲਤ ਉਪਲਬਧ ਹੈ। ਇਨ੍ਹਾਂ ਨਵੇਂ ਪਸ਼ੂਆਂ ਨੂੰ ਘੱਟ ਤੋਂ ਘੱਟ ਚੌਦਾਂ ਦਿਨਾਂ ਤੱਕ ਅਲੱਗ ਬੰਨ੍ਹ ਕੇ ਰੱਖਣਾ ਚਾਹੀਦਾ ਹੈ ਅਤੇ ਭੋਜਨ ਤੇ ਹੋਰ ਪ੍ਰਬੰਧ ਵੀ ਅਲੱਗ ਤੋਂ ਹੀ ਕਰਨਾ ਚਾਹੀਦਾ ਹੈ।
 • ਪਸ਼ੂਆਂ ਨੂੰ ਪੂਰਨ ਆਹਾਰ ਦੇਣਾ ਚਾਹੀਦਾ ਹੈ। ਜਿਸ ਨਾਲ ਖਣਿਜ ਅਤੇ ਵਿਟਾਮਿਨ ਦੀ ਮਾਤਰਾ ਪੂਰਨ ਰੂਪ ਨਾਲ ਮਿਲਦੀ ਰਹੇ।

ਰੋਗ ਜਾਂਚ ਦੇ ਲਈ ਨਮੂਨੇ/ਪਦਾਰਥ

ਮੂੰਹ, ਖੁਰ ਅਤੇ ਛਿਮੀ ਦਾ ਜ਼ਖਮ, ਲਾਰ, ਦੁੱਧ ਆਦਿ ਨੂੰ ਨੇੜਲੀ ਪ੍ਰਯੋਗਸ਼ਾਲਾ ਨੂੰ ਬਰਫ ਵਿੱਚ ਰੱਖ ਕੇ ਜਾਂਚ ਦੇ ਲਈ ਛੇਤੀ ਤੋਂ ਛੇਤੀ ਭੇਜੋ ਜਾਂ ਨੇੜਲੇ ਕੇਂਦਰ ਤੇ ਤੁਰੰਤ ਸੂਚਿਤ ਕਰੋ। ਜੇਕਰ ਸੰਭਵ ਹੋਇਆ ਤਾਂ ਮੂੰਹ, ਖੁਰ ਅਤੇ ਛਿਮੀ ਦੇ ਜ਼ਖਮ ਨੂੰ ੫੦% ਬਫਰ ਗਿਲਸਰੀਨ ਵਿੱਚ ਰੱਖ ਕੇ ਭੇਜਣ।

ਭਾਰਤ ਵਿੱਚ ਵਿਕਸਿਤ ਖੁਰਪਕਾ ਮੂੰਹਪਕਾ ਰੋਗ ਦੀ ਜਾਂਚ ਦੇ ਉਪਯੋਗ ਵਿੱਚ ਆਉਣ ਵਾਲੀ ਕਿਟ।

ਇਲਾਜ

ਮੂੰਹ ਵਿੱਚ ਬੋਰੋ ਗਿਲਸਰੀਨ (੮੫੦ ਮਿਲੀ ਗਿਲਸਰੀਨ ਅਤੇ ੧੨੦ ਗ੍ਰਾਮ ਬੋਰੇਕਸ) ਲਗਾਏ। ਸ਼ਹਿਦ ਅਤੇ ਮਡੂ9ਆ ਜਾਂ ਰਾਗੀ ਦੇ ਆਟਾ ਨੂੰ ਮਿਲਾ ਕੇ ਲੇਪ ਬਣਾਓ ਅਤੇ ਮੂੰਹ ਵਿੱਚ ਲਗਾਉ, ਦੀ ਸਲਾਹ ‘ਤੇ ਬੁਖਾਰਨਾਸ਼ੀ ਅਤੇ ਦਰਦਨਾਸ਼ਕ ਦਾ ਪ੍ਰਯੋਗ ਕਰੇ ਅਤੇ ਜਿਸ ਪਸ਼ੂ ਦੇ ਮੂੰਹ, ਖੁਰ ਅਤੇ ਛਿਮੀ ਵਿੱਚ ਜ਼ਖਮ ਹੋਵੇ ਉਸ ਨੂੰ ੩ ਜਾਂ ੫ ਦਿਨ ਤੱਕ ਪ੍ਰਤੀਜੈਵਿਕ ਜਿਵੇਂਕਿ ਡਾਇਕ੍ਰਿਸਟੀਸੀਨ ਜਾਂ ਆਕਸੀਟੇਟ੍ਰਾਸਾਈਕਲੀਨ ਦੀ ਸੂਈ ਲਗਾਓ। ਖੁਰ ਦੇ ਜ਼ਖਮ ਵਿੱਚ ਹਿਮੈਕਸ ਜਾਂ ਨਿੰਮ ਦੇ ਤੇਲ ਦਾ ਪ੍ਰਯੋਗ ਕਰੋ ਜਿਸ ਨਾਲ ਕਿ ਮੱਖੀ ਨਾ ਬੈਠੇ ਕਿਉਂਕਿ ਮੱਖੀ ਦੇ ਬੈਠਣ ਨਾਲ ਕੀੜੇ ਹੁੰਦੇ ਹਨ। ਕੀੜਾ ਲੱਗਣ ਤੇ ਤਾਰਪੀਨ ਤੇਲ ਦਾ ਉਪਯੋਗ ਕਰੋ। ਇਸ ਦੇ ਇਲਾਵਾ ਮਡੂਆ ਜਾਂ ਰਾਗੀ ਅਤੇ ਕਣਕ ਦਾ ਆਟਾ, ਚਾਵਲ ਦੇ ਬਰਾਬਰ ਦੀ ਮਾਤਰਾ ਨੂੰ ਪਕਾ ਕੇ ਅਤੇ ਉਸ ਵਿੱਚ ਗੁੜ ਜਾਂ ਸ਼ਹਿਦ, ਖਣਿਜ ਮਿਸ਼ਰਣ ਨੂੰ ਮਿਲਾ ਕੇ ਪਸ਼ੂ ਨੂੰ ਨਿਯਮਿਤ ਦਿਉ। ਨਾਲ ਹੀ ਨਾਲ ਆਪਣੇ ਪਸ਼ੂਆਂ ਨੂੰ ਪ੍ਰੋਟੀਨ ਵੀ ਦਿਉ।

ਕਿਸੇ ਇੱਕ ਪਿੰਡ/ਖੇਤਰ ਵਿੱਚ ਖੁਰਪਕਾ ਮੂੰਹਪਕਾ ਰੋਗ ਪ੍ਰਕੋਪ ਦੇ ਸਮੇਂ ਕੀ ਕਰੀਏ, ਕੀ ਨਾ ਕਰੀਏ ?

ਕੀ ਕਰੀਏ

 • ਨੇੜਲੇ ਸਰਕਾਰੀ ਡੰਗਰ ਡਾਕਟਰ ਨੂੰ ਸੂਚਿਤ ਕਰੋ।
 • ਪ੍ਰਭਾਵਿਤ ਪਸ਼ੂਆਂ ਦੇ ਰੋਗ ਦਾ ਪਤਾ ਲੱਗਣ ਤੇ ਤੁਰੰਤ ਉਸ ਨੂੰ ਅਲੱਗ ਕਰੋ।
 • ਦੁੱਧ ਕੱਢਣ ਤੋਂ ਪਹਿਲਾਂ ਆਦਮੀ ਨੂੰ ਆਪਣਾ ਹੱਥ ਅਤੇ ਮੂੰਹ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਆਪਣਾ ਕੱਪੜਾ ਬਦਲਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਿਮਾਰੀ ਫੈਲ ਸਕਦੀ ਹੈ।
 • ਬਿਮਾਰੀ ਨੂੰ ਫੈਲਣ ਤੋਂ ਬਚਾਉਣ ਲਈ ਪੂਰੇ ਪ੍ਰਭਾਵਿਤ ਖੇਤਰ ਨੂੰ ੪ ਫੀਸਦੀ ਸੋਡੀਅਮ ਕਾਰਬੋਨੇਟ (NaCC) ਘੋਲ (੪੦੦ ਗ੍ਰਾਮ ਸੋਡੀਅਮ ਕਾਰਬੋਨੇਟ ੧੦ ਲੀਟਰ ਪਾਣੀ ਵਿੱਚ) ਜਾਂ ੨ ਫੀਸਦੀ ਸੋਡੀਅਮ ਹਾਈਡ੍ਰੋਆਕਸਾਈਡ (NaOH) ਨਾਲ ਦਿਨ ਵਿੱਚ ਦੋ ਵਾਰ ਧੋਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਦਸ ਦਿਨ ਤੱਕ ਫਿਰ ਦੁਹਰਾਉਣਾ ਚਾਹੀਦਾ ਹੈ।
 • ਸਿਹਤਮੰਦ ਅਤੇ ਬਿਮਾਰ ਪਸ਼ੂ ਨੂੰ ਵੱਖ–ਵੱਖ ਰੱਖਣਾ ਚਾਹੀਦਾ ਹੈ।
 • ਬਿਮਾਰ ਪਸ਼ੂਆਂ ਨੂੰ ਛੂਹਣ ਦੇ ਬਾਅਦ ਵਿਅਕਤੀ ਨੂੰ ੪ ਫੀਸਦੀ ਸੋਡੀਅਮ ਕਾਰਬੋਨੇਟ ਘੋਲ ਨਾਲ ਖੁਦ ਨੂੰ, ਜੁੱਤੇ ਅਤੇ ਚੱਪਲ, ਕੱਪੜੇ ਆਦਿ ਧੋਣੇ ਚਾਹੀਦੇ ਹਨ।
 • ਸਮਾਜ ਨੂੰ ਇਹ ਕਰਨਾ ਚਾਹੀਦਾ ਹੈ ਕਿ ਦੁੱਧ ਇਕੱਠਾ ਕਰਨ ਦੇ ਲਈ ਇਸਤੇਮਾਲ ਕੀਤੇ ਬਰਤਨ ਅਤੇ ਦੁੱਧ ਦੇ ਡੱਬੇ ਨੂੰ ੪ ਫੀਸਦੀ ਸੋਡੀਅਮ ਕਾਰਬੋਨੇਟ ਘੋਲ ਨਾਲ ਸਵੇਰੇ ਅਤੇ ਸ਼ਾਮ ਧੋਣ ਦੇ ਬਾਅਦ ਹੀ ਉਨ੍ਹਾਂ ਨੂੰ ਪਿੰਡ ਤੋਂ ਅੰਦਰ ਜਾਂ ਬਾਹਰ ਭੇਜਣਾ ਚਾਹੀਦਾ ਹੈ।
 • ਸੰਕ੍ਰਮਿਤ ਪਿੰਡ ਦੇ ਬਾਹਰ ੧੦ ਫੁੱਟ ਚੌੜਾ ਬਲੀਚਿੰਗ ਪਾਊਡਰ ਦਾ ਛਿੜਕਾਅ ਕਰਨਾ ਚਾਹੀਦਾ ਹੈ। ਡੰਗਰ ਡਾਕਟਰ ਨੂੰ ਚਾਹੀਦਾ ਹੈ ਕਿ ਮੁੱਢਲੇ ਪੜਾਅ ਦੇ ਪ੍ਰਕੋਪ ਵਿੱਚ ਬਚੇ ਪਸ਼ੂਆਂ ਵਿੱਚ, ਸੰਕ੍ਰਮਿਤ ਪਿੰਡ/ਖੇਤਰ ਦੇ ਆਸ-ਪਾਸ, ਰੋਗ ਦੇ ਅੱਗੇ ਪ੍ਰਸਾਰ ਨੂੰ ਰੋਕਣ ਲਈ ਗੋਲਾਕਾਰ ਟੀਕਾਕਰਣ (ਟੀਕਾਕਰਣ ਦੀ ਸ਼ੁਰੂਆਤ ਸਿਹਤਮੰਦ ਪਸ਼ੂਆਂ ਵਿੱਚ ਬਾਹਰ ਤੋਂ ਅੰਦਰ ਵੱਲ) ਕਰਨੀ ਚਾਹੀਦੀ ਹੈ ਅਤੇ ਟੀਕਾਕਰਣ ਦੇ ਦੌਰਾਨ ਹਰੇਕ ਪਸ਼ੂ ਦੇ ਲਈ ਵੱਖ–ਵੱਖ ਸੂਈ ਦਾ ਪ੍ਰਯੋਗ ਕਰੋ ਅਤੇ ਇਸ ਦੌਰਾਨ ਬਿਮਾਰ ਪਸ਼ੂ ਨੂੰ ਨਾ ਛੂਹੋ। ਟੀਕਾਕਰਣ ਦੇ ੧੫ ਤੋਂ ੨੧ ਦਿਨ ਬਾਅਦ ਹੀ ਪਸ਼ੂਆਂ ਨੂੰ ਪਿੰਡ ਵਿੱਚ ਲਿਆਉਣਾ ਚਾਹੀਦਾ ਹੈ।
 • ਇਸ ਪ੍ਰਕੋਪ ਨੂੰ ਸ਼ਾਂਤ ਹੋਣ ਦੇ ਬਾਅਦ ਇਸ ਪ੍ਰਕਿਰਿਆ ਨੂੰ ਇੱਕ ਮਹੀਨੇ ਤੱਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ।

ਕੀ ਨਾ ਕਰੀਏ

 • ਸਮੂਹਿਕ ਚਰਾਈ ਦੇ ਲਈ ਆਪਣੇ ਪਸ਼ੂਆਂ ਨੂੰ ਨਾ ਭੇਜੋ. ਨਹੀਂ ਤਾਂ ਤੰਦਰੁਸਤ ਪਸ਼ੂਆਂ ਵਿੱਚ ਰੋਗ ਫੈਲ ਸਕਦਾ ਹੈ।
 • ਪਸ਼ੂਆਂ ਨੂੰ ਪਾਣੀ ਪੀਣ ਦੇ ਲਈ ਆਮ ਸਰੋਤ ਜਿਵੇਂਕਿ ਤਲਾਬ, ਧਾਰਾਵਾਂ, ਨਦੀਆਂ ਤੋਂ ਸਿੱਧੇ ਉਪਯੋਗ ਨਹੀਂ ਕਰਨਾ ਚਾਹੀਦਾ, ਇਸ ਨਾਲ ਬਿਮਾਰੀ ਫੈਲ ਸਕਦੀ ਹੈ। ਪੀਣ ਦੇ ਪਾਣੀ ਵਿੱਚ ੨ ਫੀਸਦੀ ਸੋਡੀਅਮ ਬਾਈਕਾਰਬੋਨੇਟ ਘੋਲ ਮਿਲਾਉਣਾ ਚਾਹੀਦਾ ਹੈ।
 • ਲੋਕਾਂ ਨੂੰ ਪਿੰਡ ਦੇ ਬਾਹਰ ਆਉਣ-ਜਾਣ ਦੇ ਦੁਆਰਾ ਰੋਗ ਫੈਲ ਸਕਦਾ ਹੈ।
 • ਲੋਕਾਂ ਨੂੰ ਜ਼ਿਆਦਾ ਇੱਧਰ ਉੱਧਰ ਨਹੀਂ ਘੁੰਮਣਾ ਚਾਹੀਦਾ। ਉਹ ਸਿਹਤਮੰਦ ਪਸ਼ੂਆਂ ਦੇ ਨਾਲ ਸੰਪਰਕ ਵਿੱਚ ਨਾ ਜਾਣ ਅਤੇ ਖੇਤਾਂ ਅਤੇ ਸਥਾਨਾਂ ਤੇ ਜਿੱਥੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਉੱਥੇ ਜਾਣ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।
 • ਪ੍ਰਭਾਵਿਤ ਖੇਤਰ ਤੋਂ ਪਸ਼ੂਆਂ ਦੀ ਖਰੀਦ ਨਾ ਕਰੋ।

ਸਰੋਤ : ਭਾਰਤੀ ਖੇਤੀ ਖੋਜ ਪਰਿਸ਼ਦ, ਪਰਿਯੋਜਨਾ ਨਿਦੇਸ਼ਾਲਯ ਖੁਰਪਕਾ ਮੂੰਹਪਕਾ ਰੋਗ, ਮੁਕਤੇਸ਼ਵਰ, ਉਤਰਾਖੰਡ।

3.45578231293
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top