ਹੋਮ / ਖੇਤੀ / ਪਸ਼ੂ-ਪਾਲਣ / ਭੇਡ ਪਾਲਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਭੇਡ ਪਾਲਣ

ਇਸ ਹਿੱਸੇ ਵਿੱਚ ਭੇਡ ਦੀਆਂ ਵਿਭਿੰਨ ਨਸਲਾਂ ਸਹਿਤ, ਇਕ ਵਪਾਰਕ ਭੇਡ ਫਾਰਮ ਦੀ ਸਥਾਪਨਾ ਕਰਨਾ, ਰੋਗ ਪ੍ਰਬੰਧਨ, ਚਾਰਾ ਪ੍ਰਬੰਧਨ ਅਤੇ ਵਿੱਤੀ ਸਹਾਇਤਾ ਆਦਿ ਦੀ ਜਾਣਕਾਰੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ।

ਭੇਡ ਪਾਲਣ ਕਿੱਤਾ

ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ। ਇਸ ਨਾਲ ਸਾਨੂੰ ਮਾਸ, ਦੁੱਧ, ਉੱਨ, ਜੈਵਿਕ ਖਾਦ ਅਤੇ ਹੋਰ ਉਪਯੋਗੀ ਸਮੱਗਰੀ ਮਿਲਦੀ ਹੈ। ਇਨ੍ਹਾਂ ਦੇ ਪਾਲਣ-ਪੋਸ਼ਣ ਤੋਂ ਭੇਡ ਪਾਲਕਾਂ ਨੂੰ ਅਨੇਕਾਂ ਫਾਇਦੇ ਹਨ। ਇਸ ਲਈ ਹੇਠ ਲਿਖੀਆਂ ਗੱਲਾਂ ਉੱਤੇ ਉਚਿਤ ਧਿਆਨ ਦੇਣਾ ਚਾਹੀਦਾ ਹੈ-

ਪ੍ਰਜਣਨ ਅਤੇ ਨਸਲ

ਪ੍ਰਜਣਨ ਅਤੇ ਨਸਲ: ਚੰਗੀਆਂ ਨਸਲਾਂ ਦੀ ਦੇਸੀ, ਵਿਦੇਸ਼ੀ ਅਤੇ ਸੰਕਰ ਪ੍ਰਜਾਤੀਆਂ ਦੀ ਚੋਣ ਆਪਣੇ ਉਦੇਸ਼ ਦੇ ਅਨੁਸਾਰ ਕਰਨੀ ਚਾਹੀਦੀ ਹੈ।

  • ਮਾਸ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਂਡੀਆ, ਮਾਰਵਾੜੀ, ਨਾਲੀ ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਅਤੇ ਉੱਨ ਦੇ ਲਈ ਬੀਕਾਨੇਰੀ, ਮੇਰੀਨੋ, ਕੌਰੀਡੋਲ, ਰਮਬੁਯੇ ਆਦਿ ਦੀ ਚੋਣ ਕਰਨੀ ਚਾਹੀਦੀ ਹੈ।
  • ਦਰੀ ਉੱਨ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਰਵਾੜੀ, ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਆਦਿ ਮੁੱਖ ਹੈ।
  • ਇਨ੍ਹਾਂ ਦਾ ਪ੍ਰਜਣਨ ਮੌਸਮ ਅਨੁਸਾਰ ਕਰਨਾ ਚਾਹੀਦਾ ਹੈ। 12-18 ਮਹੀਨੇ ਦੀ ਉਮਰ ਮਾਦਾ ਦੇ ਪ੍ਰਜਣਨ ਦੇ ਲਈ ਉਚਿਤ ਮੰਨੀ ਗਈ ਹੈ।
  • ਜ਼ਿਆਦਾ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਪ੍ਰਜਣਨ ਅਤੇ ਭੇਡ ਦੇ ਬੱਚਿਆਂ ਦਾ ਜਨਮ ਨਹੀਂ ਹੋਣਾ ਚਾਹੀਦਾ ਹੈ। ਇਸ ਨਾਲ ਮੌਤ ਦਰ ਵਧਦੀ ਹੈ।

ਰਤੀਕਾਲ ਅਤੇ ਰਤੀ ਚੱਕਰ

ਭੇਡ ਵਿੱਚ ਆਮ ਤੌਰ ਤੇ 12-48 ਘੰਟੇ ਦਾ ਰਤੀਕਾਲ ਹੁੰਦਾ ਹੈ। ਇਸ ਕਾਲ ਵਿੱਚ ਹੀ ਔਸਤਨ 20-30 ਘੰਟੇ ਦੇ ਅੰਦਰ ਪਾਲ ਦਿਲਵਾਉਣਾ ਚਾਹੀਦਾ ਹੈ। ਰਤੀ ਚੱਕਰ ਆਮ ਤੌਰ ਤੇ 12-24 ਦਿਨਾਂ ਦਾ ਹੁੰਦਾ ਹੈ।

ਉੱਨ

ਮਹੀਨ ਉੱਨ ਬੱਚਿਆਂ ਦੇ ਲਈ ਉਪਯੋਗੀ ਹੈ ਅਤੇ ਮੋਟੀ ਉੱਨ ਦਰੀ ਅਤੇ ਕਾਲੀਨ ਦੇ ਲਈ ਚੰਗੇ ਮੰਨੇ ਗਏ ਹਨ। ਗਰਮੀ ਅਤੇ ਬਰਸਾਤ ਦੇ ਪਹਿਲਾਂ ਹੀ ਇਨ੍ਹਾਂ ਦੇ ਸਰੀਰ ਤੋਂ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਸਰੀਰ ‘ਤੇ ਉੱਨ ਰਹਿਣ ਨਾਲ ਗਰਮੀ ਅਤੇ ਬਰਸਾਤ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸਰਦੀ ਜਾਣ ਤੋਂ ਪਹਿਲਾਂ ਹੀ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਸਰਦੀਆਂ ਵਿੱਚ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਸਰੀਰ ਦੇ ਭਾਰ ਦਾ ਲਗਭਗ 40-50 ਫੀਸਦੀ ਮਾਸ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ।

ਪੋਸ਼ਣ ਅਤੇ ਚਰਾਈ

ਸਵੇਰੇ 7 ਤੋਂ 10 ਵਜੇ ਅਤੇ ਸ਼ਾਮ 3-6 ਵਜੇ ਦੇ ਵਿਚਕਾਰ ਭੇਡਾਂ ਨੂੰ ਚਰਾਉਣਾ ਅਤੇ ਦੁਪਹਿਰ ਵਿੱਚ ਆਰਾਮ ਦੇਣਾ ਚਾਹੀਦਾ ਹੈ। ਗੱਭਣ ਭੇਡ ਨੂੰ 250-300 ਗ੍ਰਾਮ ਦਾਣਾ ਪ੍ਰਤੀ ਭੇਡ ਸਵੇਰੇ ਜਾਂ ਸ਼ਾਮ ਵਿੱਚ ਦੇਣਾ ਚਾਹੀਦਾ ਹੈ।

ਮੇਮਣੇ ਦੀ ਦੇਖਭਾਲ

ਭੇਡ ਦੇ ਬੱਚੇ ਨੂੰ ਪੈਦਾ ਹੋਣ ਦੇ ਬਾਅਦ ਤੁਰੰਤ ਫੇਨਸਾ ਪਿਆਉਣਾ ਚਾਹੀਦਾ ਹੈ। ਇਸ ਨਾਲ ਪੋਸ਼ਣ ਅਤੇ ਰੋਗ ਰੋਕੂ ਸ਼ਕਤੀ ਪ੍ਰਾਪਤ ਹੁੰਦੀ ਹੈ। ਦੁੱਧ ਸਵੇਰੇ-ਸ਼ਾਮ ਪਿਆਉਣਾ ਚਾਹੀਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਭੁੱਖਾ ਨਾ ਰਹਿ ਜਾਵੇ।

ਬਿਮਾਰੀਆਂ ਦੀ ਰੋਕਥਾਮ

ਸਮੇਂ-ਸਮੇਂ ‘ਤੇ ਭੇਡਾਂ ਦੇ ਮਲ ਕੀਟ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਡੰਗਰ ਡਾਕਟਰ ਦੀ ਸਲਾਹ ਅਨੁਸਾਰ ਕੀਟ-ਨਾਸ਼ਕ ਦਵਾਈ ਪਿਲਾਉਣੀ ਚਾਹੀਦੀ ਹੈ। ਚਮੜੀ ਰੋਗਾਂ ਵਿੱਚ ਚਰਮਰੋਗ ਰੋਕੂ ਦਵਾਈ ਦੇਣੀ ਚਾਹੀਦੀ ਹੈ।

ਰੱਖਣ ਦਾ ਸਥਾਨ

ਭੇਡ ਦੇ ਰਹਿਣ ਦਾ ਸਥਾਨ ਸ਼ੁੱਧ ਅਤੇ ਖੁੱਲ੍ਹਾ ਹੋਣਾ ਚਾਹੀਦਾ ਹੈ। ਗਰਮੀ, ਵਰਖਾ ਅਤੇ ਸਰਦੀ ਦੇ ਮੌਸਮ ਵਿੱਚ ਬਚਾਅ ਹੋਣਾ ਜ਼ਰੂਰੀ ਹੈ। ਪੀਣ ਦੇ ਲਈ ਸਾਫ ਪਾਣੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਰਹਿਣਾ ਚਾਹੀਦਾ ਹੈ।

ਸਰੋਤ: ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਕਾਂਕੇ, ਰਾਂਚੀ - 834006

3.15909090909
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top