ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਰਡ ਫਲੂ

ਮਨੁੱਖਾਂ ਦੀ ਤਰ੍ਹਾਂ ਹੀ ਪੰਛੀ ਵੀ ਫਲੂ ਦੇ ਸ਼ਿਕਾਰ ਹੁੰਦੇ ਹਨ। ਬਰਡ ਫਲੂ ਨੂੰ ਏਵੀਅਨ ਫਲੂ, ਏਵੀਅਨ ਇਨਫਲੂਏਂਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਬਰਡ ਫਲੂ ਬਾਰੇ ਜਾਣਕਾਰੀ :-

ਮਨੁੱਖਾਂ ਦੀ ਤਰ੍ਹਾਂ ਹੀ ਪੰਛੀ ਵੀ ਫਲੂ ਦੇ ਸ਼ਿਕਾਰ ਹੁੰਦੇ ਹਨ। ਬਰਡ ਫਲੂ ਨੂੰ ਏਵੀਅਨ ਫਲੂ, ਏਵੀਅਨ ਇਨਫਲੂਏਂਜਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਐੱਚ-੫ ਐੱਨ-੧ ਵਾਇਰਸ ਪੰਛੀਆਂ ਦੇ ਨਾਲ ਹੀ ਮੁਰਗੀਆਂ ਅਤੇ ਬੱਤਖਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਦੇ ਜ਼ਿਆਦਾਤਰ ਵਿਸ਼ਾਣੂ ਕੇਵਲ ਦੂਜੇ ਪੰਛੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਸਕਦੇ ਹਨ, ਪਰ ਇਹ ਮਨੁੱਖਾਂ ਦੀ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪਾ ਸਕਦਾ ਹੈ। ਐੱਚ - ੫ ਐੱਨ - ੧ ਵਿਸ਼ਾਣੂ ਨਾਲ ਕਿਸੇ ਆਦਮੀ ਦੇ ਸੰਕ੍ਰਮਿਤ ਹੋਣ ਦਾ ਪਹਿਲਾ ਮਾਮਲਾ ਹਾਂਗਕਾਂਗ ਵਿੱਚ ੧੯੯੭ ਵਿੱਚ ਸਾਹਮਣੇ ਆਇਆ ਸੀ। ਉਸੇ ਸਮੇਂ ਤੋਂ ਹੀ ਏਸ਼ੀਆ, ਅਫਰੀਕਾ ਅਤੇ ਯੂਰਪ ਦੇ ਦੇਸ਼ਾਂ ਵਿੱਚ ਬਰਡ ਫਲੂ ਦਾ ਵਿਸ਼ਾਣੂ ਫੈਲਣ ਲੱਗਾ।

ਇਹ ਖਤਰਨਾਕ ਵਿਸ਼ਾਣੂ ਐੱਚ-੫ ਐੱਨ-੧ ਭਾਰਤ ਵਿੱਚ ਜਨਵਰੀ ਵਿੱਚ ਫੈਲਿਆ ਸੀ। ਖੁਰਾਕ ਅਤੇ ਖੇਤੀ ਸੰਗਠਨਾਂ ਦੇ ਅਨੁਸਾਰ ਦੇਸ਼ ਭਰ ਵਿੱਚ ਇਸ ਦੇ ਫੈਲਾਅ ਨੂੰ ਰੋਕਣ ਦੇ ਲਈ ੩੦ ਲੱਖ ੯੦ ਹਜ਼ਾਰ ਤੋਂ ਜ਼ਿਆਦਾ ਮੁਰਗੀਆਂ ਅਤੇ ਬੱਤਖਾਂ ਨੂੰ ਮਾਰ ਦਿੱਤਾ ਗਿਆ। ੨ ਫਰਵਰੀ ੨੦੦੮ ਦੇ ਬਾਅਦ ਤੋਂ ਕਿਸੇ ਨਵੀਂ ਬਿਮਾਰੀ ਦੇ ਨਿਸ਼ਾਨ ਦੇਖਣ ਨੂੰ ਨਹੀਂ ਮਿਲੇ ਹਨ। ਏਵੀਅਨ ਇਨਫਲੂਏਂਜਾ ਆਮ ਤੌਰ ‘ਤੇ ਪੰਛੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ ਹੈ, ਪਰ ਇਸ ਦੇ ਐੱਚ-੫ ਐੱਨ-੧ ਵਿਸ਼ਾਣੂ ਨੇ ਏਸ਼ੀਆ ਵਿੱਚ ਆਪਣੀ ਸ਼ੁਰੂਆਤ (੨੦੦੩) ਦੇ ਸਮੇਂ ਤੋਂ ਹੀ ਲਗਭਗ ੨੪੩ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਇਹ ਅੰਕੜਾ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ.ਓ) ਦਾ ਹੈ।

  • ਮੁਰਗਾਬੀ ਐੱਚ-੫ ਐੱਨ-੧ ਵਿਸ਼ਾਣੂ ਨੂੰ ਆਪਣੇ ਨਾਲ ਲਿਆਉਂਦੇ ਹਨ।
  • ਮੁਰਗੀਆਂ ਇਨ੍ਹਾਂ ਦਾ ਸਭ ਤੋਂ ਆਸਾਨ ਸ਼ਿਕਾਰ ਬਣ ਸਕਦੀਆਂ ਹਨ।
  • ਉਹ ਇਸ ਨਾਲ ਮਨੁੱਖਾਂ ਨੂੰ ਸੰਕ੍ਰਮਿਤ ਕਰ ਸਕਦੀਆਂ ਹਨ, ਜੋ ਸਭ ਤੋਂ ਨਜ਼ਦੀਕੀ ਸੰਪਰਕ ਵਿੱਚ ਰਹਿੰਦੇ ਹਨ।

ਬਾਘ, ਬਿੱਲੀ (ਐੱਚ੫ ਐੱਨ੧), ਸੀਲ (ਐੱਚ੭ ਐੱਨ੭), ਪਸ਼ੂ, ਘੋੜਾ ਪ੍ਰਜਾਤੀ (ਐੱਚ੭ ਐੱਨ੭), ਨਿਓਲਾ (ਐੱਚ੧੦ ਐੱਨ੪, ਐੱਚ੧ ਐੱਨ੨, ਐੱਚ੩ ਐੱਨ੨, ਐੱਚ੪ ਐੱਨ੬ ,ਐੱਚ੫ ਐੱਨ੧), ਮਨੁੱਖ, ਸੂਰ (ਐੱਚ੧ ਐੱਨ੧), ਵੇਲ੍ਹ (ਐੱਚ੨ ਐੱਨ੨, ਐੱਚ੧੩ ਐੱਨ੯), ਮਨੁੱਖ

ਮੂਲ ਧਾਰਕ -

ਜੰਗਲੀ ਮੁਰਗਾਬੀ, ਬੱਤਖ ਆਦਿ (ਐੱਚ੧ - ੧੫, ਐੱਨ੧ -੯ ), ਮੂਲਧਾਰਕ ਬਾਧਿਤਾ, ਬਟੇਰ ਬਰਡ ਫਲੂ ਦੇ ਫੈਲਣ ਦੇ ਮਾਮਲੇ ਵਿੱਚ ਜੋ ਲੋਕ ਸੰਕ੍ਰਮਿਤ ਪੰਛੀਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਇਸ ਦਾ ਸ਼ਿਕਾਰ ਬਣ ਸਕਦੇ ਹਨ। ਮੁਰਗੀ ਜੇਕਰ ਸਹੀ ਢੰਗ ਨਾਲ ਨਾ ਪੱਕੀ ਹੋਵੇ, ਤਾਂ ਉਸ ਨੂੰ ਖਾਣ ਵਾਲਾ ਵੀ ਬਿਮਾਰ ਹੋ ਸਕਦਾ ਹੈ ਜਾਂ ਫਿਰ ਕਿਸੇ ਅਜਿਹੇ ਆਦਮੀ ਦੇ ਸੰਪਰਕ ਨਾਲ ਵੀ ਇਹ ਰੋਗ ਫੈਲਦਾ ਹੈ, ਜੋ ਪਹਿਲਾਂ ਤੋਂ ਇਸ ਦਾ ਸ਼ਿਕਾਰ ਹੋਵੇ। ਬਰਡ ਫਲੂ ਆਦਮੀ ਨੂੰ ਬੇਹੱਦ ਬਿਮਾਰ ਕਰ ਸਕਦਾ ਹੈ, ਇੱਥੋਂ ਤੱਕ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਫਿਲਹਾਲ ਹਾਲੇ ਇਸ ਦਾ ਕੋਈ ਟੀਕਾ ਨਹੀਂ ਹੈ।

ਸਰੋਤ - ਵਿਸ਼ਾ ਸਮੱਗਰੀ ਟੀਮ

3.54482758621
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top