অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਕੁੱਕੜ ਦੀਆਂ ਨਸਲਾਂ ਅਤੇ ਉਨ੍ਹਾਂ ਦੀ ਉਪਲਬਧਤਾ

ਕੁੱਕੜ ਦੀਆਂ ਨਸਲਾਂ ਅਤੇ ਉਨ੍ਹਾਂ ਦੀ ਉਪਲਬਧਤਾ

ਕੇਂਦਰੀ ਪੰਛੀ ਖੋਜ ਸੰਸਥਾਨ, ਇੱਜਤਨਗਰ ਦੁਆਰਾ ਵਿਕਸਿਤ ਨਸਲਾਂ

ਘਰ ਦੇ ਪਿਛਵਾੜੇ ਵਿੱਚ ਪਾਲੀਆਂ ਜਾਣ ਵਾਲੀਆਂ ਨਸਲਾਂ ਕਾਰੀ ਨਿਰਭੀਕ (ਏਸੀਲ ਕ੍ਰਾਸ)

  • ਏਸੀਲ ਦਾ ਸ਼ਾਬਦਿਕ ਅਰਥ ਵਾਸਤਵਿਕ ਜਾਂ ਸ਼ੁੱਧ ਹੈ। ਏਸੀਲ ਨੂੰ ਆਪਣੀ ਤੀਖਣਤਾ, ਸ਼ਕਤੀ, ਮੈਜੇਸਿਟਕ ਗੇਟ ਜਾਂ ਕੁੱਤੇ ਨਾਲ ਲੜਨ ਦੀ ਗੁਣਵੱਤਾ ਦੇ ਲਈ ਜਾਣਿਆ ਜਾਂਦਾ ਹੈ। ਇਸ ਦੇਸੀ ਨਸਲ ਨੂੰ ਏਸੀਲ ਨਾਮ ਇਸ ਲਈ ਦਿੱਤਾ ਗਿਆ, ਕਿਉਂਕਿ ​ ਇਸ ਵਿੱਚ ਲੜਾਈ ਦੀ ਪਿਤਾ-ਪੁਰਖੀ ਗੁਣਵੱਤਾ ਹੁੰਦੀ ਹੈ। |
  • ਇਸ ਮਹੱਤਵਪੂਰਣ ਨਸਲ ਦਾ ਘਰ, ਆਂਧਰ ਪ੍ਰਦੇਸ਼ ਮੰਨਿਆ ਜਾਂਦਾ ਹੈ। ਭਾਵੇਂ ਇਸ ਨਸਲ ਦੇ ਬਿਹਤਰ ਨਮੂਨੇ ਬਹੁਤ ਮੁਸ਼ਕਿਲ ਨਾਲ ਮਿਲਦੇ ਹਨ। ਇਨ੍ਹਾਂ ਨੂੰ ਸ਼ੌਕੀਨ ਲੋਕਾਂ ਅਤੇ ਪੂਰੇ ਦੇਸ਼ ਵਿੱਚ ਮੁਰਗੇ ਦੀ ਲੜਾਈ-ਸ਼ੋਅ ਨਾਲ ਜੁੜੇ ਹੋਏ ਲੋਕਾਂ ਦੁਆਰਾ ਪਾਲਿਆ ਜਾਂਦਾ ਹੈ।
  • ਏਸੀਲ ਆਪਣੇ ਆਪ ਵਿੱਚ ਵਿਸ਼ਾਲ ਸਰੀਰ ਅਤੇ ਚੰਗੀ ਬਨਾਵਟ ਅਤੇ ਉੱਤਮ ਸਰੀਰ ਰਚਨਾ ਵਾਲਾ ਹੁੰਦਾ ਹੈ।
  • ਇਸ ਦਾ ਮਾਨਕ ਵਜ਼ਨ ਮੁਰਗਿਆਂ ਦੇ ਮਾਮਲੇ ਵਿੱਚ ੩ ਤੋਂ ੪ ਕਿੱਲੋ ਗ੍ਰਾਮ ਅਤੇ ਮੁਰਗੀਆਂ ਦੇ ਮਾਮਲੇ ਵਿੱਚ ੨ ਤੋਂ ੩ ਕਿੱਲੋਗ੍ਰਾਮ ਹੁੰਦਾ ਹੈ।
  • ਯੌਨ ਪਰਿਪੱਕਤਾ ਦੀ ਉਮਰ (ਦਿਨ) ੧੯੬ ਦਿਨ ਹੈ।
  • ਸਾਲਾਨਾ ਆਂਡਾ ਉਤਪਾਦਨ (ਸੰਖਿਆ) - ੯੨
  • ੪੦ ਹਫ਼ਤੇ ਵਿੱਚ ਆਂਡਿਆਂ ਦਾ ਵਜ਼ਨ (ਗ੍ਰਾਮ) - ੫੦

ਕਾਰੀ ਸ਼ਿਆਮਾ (ਕਡਾਕਾਨਾਥ ਕ੍ਰਾਸ)

  • ਇਸ ਨੂੰ ਸਥਾਨਕ ਰੂਪ ਨਾਲ “ਕਾਲਾਮਾਸੀ” ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਕਾਲੇ ਮਾਸ (ਫਲੈਸ਼) ਵਾਲਾ ਮੁਰਗਾ ਹੈ। ਮੱਧ ਪ੍ਰਦੇਸ਼ ਦੇ ਝਾਬੁਆ ਅਤੇ ਧਾਰ ਜ਼ਿਲ੍ਹੇ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਨਿਕਟਵਰਤੀ ਜ਼ਿਲ੍ਹੇ ਜੋ ਲਗਭਗ ੮੦੦ ਵਰਗ ਮੀਲ ਵਿੱਚ ਫੈਲਿਆ ਹੋਇਆ ਹੈ, ਇਨ੍ਹਾਂ ਖੇਤਰਾਂ ਨੂੰ ਇਸ ਨਸਲ ਦਾ ਮੂਲ ਘਰ ਮੰਨਿਆ ਗਿਆ ਹੈ।
  • ਇਨ੍ਹਾਂ ਦਾ ਪਾਲਣ ਜ਼ਿਆਦਾਤਰ ਜਨਜਾਤੀ, ਆਦਿਵਾਸੀ ਅਤੇ ਪੇਂਡੂ ਗਰੀਬਾਂ ਦੁਆਰਾ ਕੀਤਾ ਜਾਂਦਾ ਹੈ। ਇਸ ਨੂੰ ਪਵਿੱਤਰ ਪੰਛੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਅਤੇ ਦੀਵਾਲੀ ਦੇ ਬਾਅਦ ਇਸ ਨੂੰ ਦੇਵੀ ਦੇ ਲਈ ਬਲੀਦਾਨ ਦੇਣ ਵਾਲਾ ਮੰਨਿਆ ਜਾਂਦਾ ਹੈ।
  • ਪੁਰਾਣੇ ਮੁਰਗੇ ਦਾ ਰੰਗ ਨੀਲੇ ਤੋਂ ਕਾਲੇ ਦੇ ਵਿਚਕਾਰ ਹੁੰਦਾ ਹੈ, ਜਿਸ ਵਿੱਚ ਪਿੱਠ ‘ਤੇ ਡੂੰਘੀਆਂ ਧਾਰੀਆਂ ਹੁੰਦੀਆਂ ਹਨ।
  • ਇਸ ਨਸਲ ਦਾ ਮਾਸ ਕਾਲਾ ਅਤੇ ਦੇਖਣ ਵਿੱਚ ਘਿਣਾਉਣਾ (ਰੀਪਲਸਿਵ) ਹੁੰਦਾ ਹੈ, ਇਸ ਨੂੰ ਸਿਰਫ ਸਵਾਦ ਦੇ ਲਈ ਹੀ ਨਹੀਂ ਸਗੋਂ ਔਸ਼ਧੀ ਗੁਣਵੱਤਾ ਦੇ ਲਈ ਵੀ ਜਾਣਿਆ ਜਾਂਦਾ ਹੈ।
  • ਕਡਾਕਨਾਥ ਦੇ ਖੂਨ ਦਾ ਉਪਯੋਗ ਆਦਿਵਾਸੀਆਂ ਦੁਆਰਾ ਮਨੁੱਖ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਕਾਮ ਉਤੇਜਕ ਦੇ ਰੂਪ ਵਿੱਚ ਇਸ ਦੇ ਮਾਸ ਦਾ ਉਪਯੋਗ ਕੀਤਾ ਜਾਂਦਾ ਹੈ।
  • ਇਸ ਦਾ ਮਾਸ ਅਤੇ ਆਂਡੇ ਪ੍ਰੋਟੀਨ (ਮਾਸ ਵਿੱਚ ੨੫-੪੭ ਫੀਸਦੀ) ਅਤੇ ਲੋਹ ਇੱਕ ਬੇਅੰਤ ਸਰੋਤ ਮੰਨਿਆ ਜਾਂਦਾ ਹੈ।
  • ੨੦ ਹਫ਼ਤੇ ਵਿੱਚ ਸਰੀਰ ਭਾਰ (ਗ੍ਰਾਮ) - ੯੨੦
  • ਯੌਨ ਪਰਿਪੱਕਤਾ ਵਿੱਚ ਉਮਰ (ਦਿਨ) - ੧੮੦
  • ਸਾਲਾਨਾ ਆਂਡਾ ਉਤਪਾਦਨ (ਸੰਖਿਆ) - ੧੦੫
  • ੪੦ ਹਫ਼ਤੇ ਵਿੱਚ ਆਂਡੇ ਦਾ ਵਜ਼ਨ (ਗ੍ਰਾਮ) - ੪੯
  • ਜਣਨ ਸਮਰੱਥਾ (ਫੀਸਦੀ) - ੫੫
  • ਹੈਚੇਬਿਲਟੀ ਐੱਫ ਈ ਐੱਸ (ਫੀਸਦੀ) - ੫੨

ਹਿਤਕਾਰੀ (ਨੈਕਡ ਨੈਕ ਕ੍ਰਾਸ)

  • ਨੈਕਡ ਨੈਕ ਪਰਸਪਰ ਵੱਡੇ ਸਰੀਰ ਦੇ ਨਾਲ-ਨਾਲ ਲੰਬੀ ਗੋਲਾਕਾਰ ਗਰਦਨ ਵਾਲਾ ਹੁੰਦਾ ਹੈ। ਜਿਵੇਂ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਪੰਛੀ ਦੀ ਗਰਦਨ ਪੂਰੀ ਨੰਗੀ ਜਾਂ ਗਾਲਥੈਲੀ (ਕਰਾਪ) ਦੇ ਉੱਪਰ ਗਰਦਨ ਦੇ ਸਾਹਮਣੇ ਖੰਭਾਂ ਦੇ ਸਿਰਫ ਟਫ ਦਿਖਾਈ ਦਿੰਦੇ ਹਨ।
  • ਇਸ ਦੇ ਫਲਸਰੂਪ ਇਨ੍ਹਾਂ ਦੀ ਨੰਗੀ ਚਮੜੀ ਲਾਲ ਹੋ ਜਾਂਦੀ ਹੈ, ਖਾਸ ਕਰਕੇ ਨਰ ਵਿੱਚ ਇਹ ਉਸ ਸਮੇਂ ਹੁੰਦਾ ਹੈ ਜਦੋਂ ਇਹ ਯੌਨ ਪਰਿਪੱਕਤਾ ਰੂਪੀ ਕਾਮੁਕਤਾ ਵਿੱਚ ਹੁੰਦੇ ਹਨ।
  • ਕੇਰਲ ਦਾ ਤ੍ਰਿਵੇਂਦਰਮ ਖੇਤਰ ਨੈਕਡ ਨੈਕ ਦਾ ਮੂਲ ਆਵਾਸ ਮੰਨਿਆ ਜਾਂਦਾ ਹੈ।
  • ਯੌਨ ਪਰਿਪੱਕਤਾ ਵਿੱਚ ਉਮਰ (ਦਿਨ) - ੨੦੧
  • ੨੦ ਹਫ਼ਤੇ ਵਿੱਚ ਸਰੀਰ ਦਾ ਵਜ਼ਨ (ਗ੍ਰਾਮ) - ੧੦੦੫
  • ਸਾਲਾਨਾ ਆਂਡਾ ਉਤਪਾਦਨ (ਸੰਖਿਆ) - ੯੯
  • ੪੦ ਹਫ਼ਤੇ ਵਿੱਚ ਆਂਡੇ ਦਾ ਵਜ਼ਨ (ਗ੍ਰਾਮ) - ੫੪
  • ਜਣਨ ਸਮਰੱਥਾ (ਫੀਸਦੀ) - ੬੬
  • ਹੈਚੇਬਿਲਟੀ ਐੱਫ ਈ ਐੱਮ (ਫੀਸਦੀ) - ੭੧

ਉਪਕਾਰੀ (ਫ੍ਰਿਜਲ ਕ੍ਰਾਸ)

  • ਇਹ ਖਾਸ ਮੁਰਦਾਰ-ਖੋਰ (ਸਕੈਵਇਜਿੰਗ) ਪ੍ਰਕਾਰ ਦਾ ਪੰਛੀ ਹੈ ਜੋ ਆਪਣੇ ਮੂਲ ਨਸਲ ਅਧਾਰ ਵਿੱਚ ਵਿਕਸਿਤ ਹੁੰਦਾ ਹੈ। ਇਹ ਮਹੱਤਵਪੂਰਨ ਦੇਸੀ ਮੁਰਗੇ ਦੀ ਤਰ੍ਹਾਂ ਲੱਗਦਾ ਹੈ, ਜਿਸ ਵਿੱਚ ਬਿਹਤਰ ਉਪੋਸ਼ਣ ਅਨੁਕੂਲਤਾ ਅਤੇ ਰੋਗ ਪ੍ਰਤੀਰੋਧਤਾ, ਅਪਵਰਜਨ ਵਾਧਾ ਅਤੇ ਉਤਪਾਦਨ ਕਰਨਾ ਸ਼ਾਮਿਲ ਹੈ।
  • ਘਰ ਦਾ ਪਿਛਵਾੜਾ ਮੁਰਗੀ ਪਾਲਣ ਦੇ ਲਈ ਉਪਯੁਕਤ ਹੈ।
  • ਉਪਕਾਰੀ ਪੰਛੀਆਂ ਦੀਆਂ ਚਾਰ ਕਿਸਮਾਂ ਉਪਲਬਧ ਹਨ, ਜੋ ਵਿਭਿੰਨ ਖੇਤੀ ਮੌਸਮ ਸਥਿਤੀਆਂ ਦੇ ਲਈ ਅਨੁਕੂਲ ਹੈ।
  • ਕਾਡਾਕਨਾਥ x ਦੇਹਲਮ ਰੈੱਡ
  • ਅਸੀਲ x ਦੇਹਲਮ ਰੈੱਡ
  • ਨੈਕਡ ਨੈਕ x ਦੇਹਲਮ ਰੈੱਡ
  • ਫ੍ਰਿਜਲ x ਦੇਹਲਮ ਰੈੱਡ

ਨਿਸ਼ਪਾਦਨ ਰੂਪ-ਰੇਖਾ

  • ਯੌਨ ਪਰਿਪੱਕਤਾ ਦੀ ਉਮਰ ੧੭੦ - ੧੮੦ ਦਿਨ
  • ਸਾਲਾਨਾ ਆਂਡਾ ਉਤਪਾਦਨ ੧੬੫ - ੧੮੦ ਆਂਡੇ
  • ਆਂਡੇ ਦਾ ਆਕਾਰ ੫੨ - ੫੫ ਗ੍ਰਾਮ
  • ਆਂਡੇ ਦਾ ਰੰਗ ਭੂਰਾ ਹੁੰਦਾ ਹੈ
  • ਆਂਡੇ ਦੀ ਗੁਣਵੱਤਾ, ਸ਼ਾਨਦਾਰ ਅੰਦਰੂਨੀ ਗੁਣਵੱਤਾ
  • ੯੫ ਫੀਸਦੀ ਤੋਂ ਜ਼ਿਆਦਾ ਸਹਿਣਯੋਗ
  • ਸੁਭਾਵਿਕ ਪ੍ਰਤੀਕਿਰਿਆ ਅਤੇ ਬਿਹਤਰ ਚਾਰਾ

ਲੇਯਰਸ

ਕਾਰੀ ਪ੍ਰਿਆ ਲੇਅਰ

  • ਪਹਿਲਾ ਆਂਡਾ ੧੭ ਤੋਂ ੧੮ ਹਫਤੇ
  • ੧੫੦ ਦਿਨ ਵਿੱਚ ੫੦ ਫੀਸਦੀ ਉਤਪਾਦਨ
  • ੨੬ ਤੋਂ ੨੮ ਹਫ਼ਤੇ ਵਿੱਚ ਜ਼ੋਰਦਾਰ ਉਤਪਾਦਨ
  • ਉਤਪਾਦਨ ਦੀ ਦੀ ਸਹਿਣਸ਼ਕਤੀ (੯੬%) ਅਤੇ ਲੇਅਰ (੯੪ ਫੀਸਦੀ)
  • ਜ਼ੋਰਦਾਰ ਆਂਡਾ ਉਤਪਾਦਨ ੯੨ ਫੀਸਦੀ
  • ੨੭੦ ਆਂਡਿਆਂ ਤੋਂ ਜ਼ਿਆਦਾ ੭੨ ਹਫ਼ਤੇ ਤੱਕ ਹੇਨ ਹਾਊਸ
  • ਆਂਡੇ ਦਾ ਔਸਤ ਆਕਾਰ
  • ਆਂਡੇ ਦਾ ਵਜ਼ਨ ੫੪ ਗ੍ਰਾਮ

ਕਾਰੀ ਸੋਨਾਲੀ ਲੇਅਰ (ਗੋਲਡਨ - ੯੨)

  • ੧੮ ਤੋਂ ੧੯ ਹਫ਼ਤੇ ਵਿੱਚ ਪਹਿਲਾ ਆਂਡਾ
  • ੧੫੫ ਦਿਨ ਵਿੱਚ ੫੦ ਫੀਸਦੀ ਉਤਪਾਦਨ
  • ਜ਼ੋਰਦਾਰ ਉਤਪਾਦਨ ੨੭ ਤੋਂ ੨੯ ਹਫਤੇ
  • ਉਤਪਾਦਨ (੯੬ ਫੀਸਦੀ) ਅਤੇ ਲੇਅਰ (੯੪ ਫੀਸਦੀ) ਦੀ ਸਹਿਣਸ਼ਕਤੀ
  • ਜ਼ੋਰਦਾਰ ਆਂਡਾ ਉਤਪਾਦਨ ੯੦ ਫੀਸਦੀ
  • ੨੬੫ ਆਂਡਿਆਂ ਤੋਂ ਜ਼ਿਆਦਾ ੭੨ ਹਫ਼ਤੇ ਤੱਕ ਹੈਨ-ਹਾਊਸ
  • ਆਂਡੇ ਦਾ ਔਸਤ ਆਕਾਰ
  • ਆਂਡੇ ਦਾ ਵਜ਼ਨ ੫੪ ਗ੍ਰਾਮ

ਕਾਰੀ ਦੇਵੇਂਦਰ

  • ਇੱਕ ਮੱਧਮ ਆਕਾਰ ਦਾ ਦੋਹਰੇ ਪ੍ਰਯੋਜਨ ਵਾਲਾ ਪੰਛੀ
  • ਕੁਸ਼ਲ ਖੁਰਾਕ ਰੂਪਾਂਤਰਨ - ਖੁਰਾਕ ਲਾਗਤ ਤੋਂ ਜ਼ਿਆਦਾ ਉੱਚ ਸਕਾਰਾਤਮਕ ਆਮਦਨ
  • ਹੋਰ ਸਟਾਕ ਦੀ ਤੁਲਨਾ ਵਿੱਚ ਉੱਤਮ-ਨਿਮਨ ਲਾਇੰਗ ਹਾਊਸ ਮੌਤ ਦਰ
  • ੮ ਹਫ਼ਤੇ ਵਿੱਚ ਸਰੀਰ ਭਾਰ-੧੭੦੦-੧੮੦੦ ਗ੍ਰਾਮ
  • ਯੌਨ ਪਰਿਪੱਕਤਾ ਉੱਤੇ ਉਮਰ-੧੫੫-੧੬੦ ਦਿਨ
  • ਆਂਡੇ ਦਾ ਸਾਲਾਨਾ ਉਤਪਾਦਨ-੧੯੦-੨੦੦

ਬ੍ਰਾਇਲਰ

ਕਾਰੀਬ੍ਰੋ–ਵਿਸ਼ਾਲ (ਕਾਰੀਬ੍ਰੋ - ੯੧)

  • ਦਿਨ ਹੋਣ ‘ਤੇ ਭਾਰ – ੪੩ ਗ੍ਰਾਮ
  • ੬ ਹਫਤੇ ਵਿੱਚ ਭਾਰ–੧੬੫੦ ਤੋਂ ੧੭੦੦ ਗ੍ਰਾਮ
  • ੭ ਹਫ਼ਤੇ ਵਿੱਚ ਭਾਰ – ੧੦੦ ਤੋਂ ੨੨੦੦ ਗ੍ਰਾਮ
  • ਡਰੈਸਿੰਗ ਪ੍ਰਤੀਸ਼ਤ: ੭੫ ਫੀਸਦੀ
  • ਔਸਤ ਫੀਸਦੀ–੯੭ - ੯੮ ਫੀਸਦੀ
  • ੬ ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: ੧.੯੪ ਤੋਂ ੨.੨੦

ਕਾਰੀ ਰੇਨਬਰੋ (ਬੀ - ੭੭)

  • ਦਿਨ ਹੋਣ ‘ਤੇ ਭਾਰ – ੪੧ ਗ੍ਰਾਮ
  • ੬ ਹਫਤੇ ਵਿੱਚ ਭਾਰ – ੧੩੦੦ ਗ੍ਰਾਮ
  • ੭ ਹਫ਼ਤੇ ਵਿੱਚ ਭਾਰ – ੧੬੦ ਗ੍ਰਾਮ
  • ਔਸਤ ਫੀਸਦੀ – ੯੮ - ੯੯ ਫੀਸਦੀ
  • ਡਰੈਸਿੰਗ ਪ੍ਰਤੀਸ਼ਤ: ੭੩ ਫੀਸਦੀ
  • ੬ ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: ੧.੯੪ ਤੋਂ ੨.੨੦

ਕਾਰੀਬ੍ਰੋ-ਧਨਰਾਜਾ (ਬਹੁ-ਰੰਗੀ)

  • ਦਿਨ ਹੋਣ ‘ਤੇ ਭਾਰ–੪੬ ਗ੍ਰਾਮ
  • ੬ ਹਫਤੇ ਵਿੱਚ ਭਾਰ – ੧੬੦੦ ਤੋਂ ੧੬੫੦ ਗ੍ਰਾਮ
  • ੭ ਹਫ਼ਤੇ ਵਿੱਚ ਭਾਰ – ੨੦੦੦ ਤੋਂ ੨੧੫੦ ਗ੍ਰਾਮ
  • ਡ੍ਰੈਸਿੰਗ ਪ੍ਰਤੀਸ਼ਤ: ੭੩ ਫੀਸਦੀ
  • ਔਸਤ ਫੀਸਦੀ – ੯੭ - ੯੮ ਫੀਸਦੀ
  • ੬ ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: ੧.੯੦ ਤੋਂ ੨.੧੦

ਕਾਰੀਬ੍ਰੋ-ਮ੍ਰਿਤਯੁੰਜਯ (ਕਾਰੀ ਨੈਕਡ ਨੈਕ)

  • ਦਿਨ ਹੋਣ ‘ਤੇ ਭਾਰ – ੪੨ ਗ੍ਰਾਮ
  • ੬ ਹਫਤੇ ਵਿੱਚ ਭਾਰ – ੧੬੫੦ ਤੋਂ ੧੭੦੦ ਗ੍ਰਾਮ
  • ੭ ਹਫ਼ਤੇ ਵਿੱਚ ਭਾਰ – ੨੦੦ ਤੋਂ ੨੧੫੦ ਗ੍ਰਾਮ
  • ਡਰੈਸਿੰਗ ਪ੍ਰਤੀਸ਼ਤ: ੭੭ ਫੀਸਦੀ
  • ਔਸਤ ਫੀਸਦੀ– ੯੭ - ੯੮ ਫੀਸਦੀ
  • ੬ ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: ੧.੯ ਤੋਂ ੨.੦

ਕੋਇਲ

  • ਹਾਲ ਦੇ ਸਾਲਾਂ ਵਿੱਚ ਜੈਪਨੀਜ ਕੋਇਲ ਨੇ ਆਪਣਾ ਵਿਆਪਕ ਪ੍ਰਭਾਵ ਦਿਖਾਇਆ ਹੈ ਅਤੇ ਆਂਡੇ ਅਤੇ ਮਾਸ ਉਤਪਾਦਨ ਦੇ ਲਈ ਪੂਰੇ ਦੇਸ਼ ਵਿੱਚ ਅਨੇਕ ਕੋਲਾ-ਫਾਰਮ ਸਥਾਪਿਤ ਕੀਤੇ ਗਏ ਹਨ। ਇਹ ਉਪਭੋਗਤਾਵਾਂ ਦੀ ਗੁਣਵੱਤਾ ਵਾਲੇ ਮਾਸ ਦੇ ਪ੍ਰਤੀ ਵਧਦੀ ਹੋਈ ਜਾਗਰੂਕਤਾ ਦੇ ਕਾਰਨ ਹੋਇਆ ਹੈ।
  • ਹੇਠ ਲਿਖੇ ਘਟਕ ਕੋਇਲ ਪਾਲਣ ਪ੍ਰਣਾਲੀ ਨੂੰ ਕਿਫਾਇਤੀ ਅਤੇ ਤਕਨੀਕੀ ਰੂਪ ਨਾਲ ਵਿਵਹਾਰਕ ਬਣਾਉਂਦੇ ਹਨ।
    1. ਲਘੂ ਮਿਆਦ ਪੀੜ੍ਹੀ ਅੰਤਰਾਲ
    2. ਕੋਇਲ ਰੋਗ ਦੇ ਪ੍ਰਤੀ ਕਾਫੀ ਵਧੀਆ ਹੁੰਦੀ
    3. ਕਿਸੇ ਤਰ੍ਹਾਂ ਦੇ ਟੀਕਾਕਰਣ ਦੀ ਜ਼ਰੂਰਤ ਨਹੀਂ ਹੁੰਦੀ
    4. ਘੱਟ ਜਗ੍ਹਾ ਦੀ ਜ਼ਰੂਰਤ ਹੁੰਦੀ
    5. ਰੱਖ-ਰਖਾਅ ਵਿਚ ਆਸਾਨੀ ਹੁੰਦੀ
    6. ਛੇਤੀ ਤਿਆਰ ਹੁੰਦੀ
    7. ਆਂਡੇ ਦੇਣ ਦੀ ਉੱਚ ਤੀਬਰਤਾ – ਮਾਦਾ ੪੨ ਦੀ ਉਮਰ ਵਿਚ ਆਂਡੇ ਦੇਣਾ ਸ਼ੁਰੂ ਕਰਦੀ

ਕਾਰੀ ਉੱਤਮ

  • ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: ੬੦-੭੬ ਫੀਸਦੀ
  • ੪ ਹਫਤੇ ਵਿੱਚ ਵਜ਼ਨ: ੧੫੦ ਗ੍ਰਾਮ
  • ੫ ਹਫਤੇ ਵਿੱਚ ਵਜ਼ਨ: ੧੭੦-੧੯੦ ਗ੍ਰਾਮ
  • ੪ ਹਫਤੇ ਵਿਚ ਖੁਰਾਕ ਦਕਸ਼ਤਾ: ੨ .੫੧
  • ੫ ਹਫਤੇ ਵਿਚ ਖੁਰਾਕ ਦਕਸ਼ਤਾ: ੨.੮੦
  • ਰੋਜ਼ਾਨਾ ਆਹਾਰ ਖਪਤ: ੨੫-੨੮ ਗ੍ਰਾਮ

ਕਾਰੀ ਉੱਜਵਲ

  • ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: ੬੦-੭੬ ਫੀਸਦੀ
  • ੪ ਹਫਤੇ ਵਿੱਚ ਵਜ਼ਨ: ੧੪੦ ਗ੍ਰਾਮ
  • ੫ ਹਫਤੇ ਵਿੱਚ ਵਜ਼ਨ: ੧੭੦-੧੭੫ ਗ੍ਰਾਮ
  • ੫ ਹਫਤੇ ਵਿਚ ਖੁਰਾਕ ਦਕਸ਼ਤਾ: ੨.੯੩
  • ਰੋਜ਼ਾਨਾ ਆਹਾਰ ਖਪਤ: ੨੫-੨੮ ਗ੍ਰਾਮ

ਕਾਰੀ ਸਵੇਤਾ

  • ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: ੫੦-੬੦ ਫੀਸਦੀ
  • ੪ ਹਫਤੇ ਵਿੱਚ ਵਜ਼ਨ: ੧੩੫ ਗ੍ਰਾਮ
  • ੫ ਹਫਤੇ ਵਿੱਚ ਵਜ਼ਨ: ੧੫੫-੧੬੫ ਗ੍ਰਾਮ
  • ੪ ਹਫਤੇ ਵਿਚ ਖੁਰਾਕ ਦਕਸ਼ਤਾ: ੨.੮੫
  • ੫ ਹਫਤੇ ਵਿਚ ਖੁਰਾਕ ਦਕਸ਼ਤਾ: ੨.੯੦
  • ਰੋਜ਼ਾਨਾ ਆਹਾਰ ਖਪਤ: ੨੫ ਗ੍ਰਾਮ

ਕਾਰੀ ਪਰਲ

  • ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: ੬੫-੭੦ ਫੀਸਦੀ
  • ਚਾਰ ਹਫਤੇ ਵਿੱਚ ਵਜ਼ਨ: ੧੨੦ ਗ੍ਰਾਮ
  • ਰੋਜ਼ਾਨਾ ਆਹਾਰ ਖਪਤ: ੨੫ ਗ੍ਰਾਮ
  • ੫੦ ਫੀਸਦੀ ਆਂਡਾ ਉਤਪਾਦਨ ਦੀ ਉਮਰ: ੮-੧੦ ਹਫ਼ਤੇ
  • ਟੈੱਨ-ਡੇ ਉਤਪਾਦਨ ੨੮੫-੨੯੫ ਆਂਡੇ ਗਿਨੀ ਕੁੱਕੜ/ਗਿਨੀ ਮੁਰਗਾ
  • ਗਿਨੀ ਮੁਰਗਾ ਇੱਕ ਕਾਫੀ ਸੁਤੰਤਰ ਘੁੰਮਣ ਵਾਲੇ ਪੰਛੀ ਹੈ।
  • ਇਹ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਬਹੁਤ ਉਪਯੋਗੀ ਹੈ।
  • ਉਪਲਬਧ ਤਿੰਨ ਕਿਸਮਾਂ ਹਨ- ਕਾਦੰਬਰੀ, ਚਿਤੰਬਰੀ ਅਤੇ ਸ਼ਵੇਤਾਂਬਰੀ

ਵਿਸ਼ੇਸ਼ ਲੱਛਣ

  • ਸਿਹਤਮੰਦ ਪੰਛੀ
  • ਕਿਸੇ ਵੀ ਤਰ੍ਹਾਂ ਦੇ ਖੇਤੀ ਮੌਸਮ ਸਥਿਤੀ ਦੇ ਲਈ ਅਨੁਕੂਲ
  • ਮੁਰਗੇ ਦੇ ਅਨੇਕ ਸਧਾਰਨ ਬਿਮਾਰੀਆਂ ਦੀ ਪ੍ਰਤੀਰੋਧੀ ਸਮਰੱਥਾ
  • ਵਿਸ਼ਾਲ ਅਤੇ ਮਹਿੰਗੇ ਘਰਾਂ ਦੀ ਲੋੜ ਨਾ ਹੋਣਾ
  • ਉੱਤਮ ਚਾਰਾ ਅਨੁਕੂਲਤਾ
  • ਚਿਕਨ ਆਹਾਰ ਵਿੱਚ ਉਪਯੋਗ ਨਾ ਕੀਤੇ ਜਾਣ ਵਾਲੇ ਸਾਰੇ ਗੈਰ ਰਸਮੀ ਖੁਰਾਕ ਦੀ ਖਪਤ
  • ਮਾਈਕੋਟੋਕਸੀਨ ਅਤੇ ਐਫਲਾਟੋਕਸੀਨ ਦੇ ਪ੍ਰਤੀ ਜ਼ਿਆਦਾ ਅਨੁਕੂਲ
  • ਆਂਡੇ ਦਾ ਬਾਹਰ ਦਾ ਛਿਲਕਾ ਸਖਤ ਹੋਣ ਦੀ ਵਜ੍ਹਾ ਨਾਲ ਘੱਟ ਟੁੱਟਦਾ ਹੈ ਅਤੇ ਇਸ ਦੀ ਬਿਹਤਰ ਗੁਣਵੱਤਾ ਬਣੀ ਰਹਿਣ ਦੀ ਮਿਆਦ ਵਿੱਚ ਵਾਧਾ ਹੁੰਦਾ ਹੈ
  • ਗਿਨੀ ਮੁਰਗੇ ਦਾ ਮਾਸ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ।

ਉਤਪਾਦਨ ਲੱਛਣ ਵਰਗਨ

  • ੮ ਹਫ਼ਤੇ ਵਿੱਚ ਭਾਰ ੫੦੦-੫੫੦ ਗ੍ਰਾਮ
  • ੧੨ ਹਫ਼ਤੇ ਵਿੱਚ ਭਾਰ ੯੦੦-੧੦੦੦ ਗ੍ਰਾਮ
  • ਪਹਿਲੇ ਆਂਡੇ ਜਣਨ ਵਿੱਚ ਉਮਰ ੨੩੦-੨੫੦ ਦਿਨ
  • ਔਸਤ ਆਂਡੇ ਦਾ ਵਜ਼ਨ ੩੮-੪੦ ਗ੍ਰਾਮ
  • ਆਂਡਾ ਉਤਪਾਦਨ (ਮਾਰਚ ਤੋਂ ਸਤੰਬਰ ਤੱਕ ਇੱਕ ਆਂਡਾ ਜਣਨ ਚੱਕਰ ਵਿੱਚ) ੧੦੦-੧੨੦ ਆਂਡੇ
  • ਜਣਨ ਸਮਰੱਥਾ ੭੦-੭੫ ਫੀਸਦੀ
  • ਜਣਨ ਸ਼ਕਤੀ ਵਾਲੇ ਆਂਡੇ ਸੈੱਟ ‘ਤੇ ਹੈਚੇਬਿਲਟੀ ੭੦-੮੦ ਫੀਸਦੀ

ਟਰਕੀ

ਕਾਰੀ-ਵਿਰਾਟ

  • ਚੌੜੀ ਛਾਤੀ ਵਾਲੀ ਚਿੱਟੀ ਪ੍ਰਕਾਰ ਦੀ
  • ਟਰਕੀ ਦੀ ਬਜ਼ਾਰ ਵਿਚ ਵਿਕਰੀ ਲਗਭਗ ੧੬ ਹਫ਼ਤਿਆਂ ਦੀ ਉਮਰ ਵਿਚ ਬ੍ਰਾਇਲਰ ਦੇ ਰੂਪ ਵਿੱਚ ਉਸ ਸਮੇਂ ਹੁੰਦੀ ਹੈ ਜਦੋਂ ਮੁਰਗੀਆਂ ਆਮ ਤੌਰ ਤੇ ਲਗਭਗ ੮ ਕਿੱਲੋਗ੍ਰਾਮ ਦੇ ਜੀਵਤ ਵਜ਼ਨ ਵਿੱਚ ਅਤੇ ਟੋਮ ਦਾ ਵਜ਼ਨ ਲਗਭਗ ੧੨ ਕਿਲੋਗ੍ਰਾਮ ਹੁੰਦਾ ਹੈ।
  • ਸਥਾਨਕ ਬਾਜ਼ਾਰ ਦੀ ਮੰਗ ਦੇ ਅਨੁਸਾਰ ਘੱਟ ਉਮਰ ਵਿੱਚ ਪਸ਼ੂ ਕਟਾਈ ਦੁਆਰਾ ਛੋਟੇ, ਫ੍ਰਾਇਰ ਰੋਸਟਰਾਂ ਵਿੱਚ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ।

ਨਸਲ ਸਬੰਧੀ ਜਾਣਕਾਰੀ ਦੇ ਲਈ ਕਿਰਪਾ ਕਰਕੇ ਹੇਠ ਲਿਖੇ ਨਾਲ ਸੰਪਰਕ ਕਰੋ- ਨਿਰਦੇਸ਼ਕ, ਕੇਂਦਰੀ ਪੰਛੀ ਖੋਜ ਸੰਸਥਾਨ, ਇੱਜਤਨਗਰ, ਉੱਤਰ ਪ੍ਰਦੇਸ਼ ਪਿਨ-੨੪੩੧੨੨

ਈ.-ਮੇਲ: caridirector@rediffmail.com

ਫੋਨ: ੯੧-੫੮੧-੨੩੦੧੨੨੦, ੯੧-੫੮੧-੨੩੦੧੨੨੦; ੨੩੦੩੨੨੩; ੨੩੦੦੨੦੪

ਫੈਕਸ: ੯੧-੫੮੧-੨੩੦੧੩੨੧, ੯੧-੫੮੧-੨੩੦੧੩੨੧

ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ ਨਸਲਾਂ ਵਨਰਾਜਾ

  • ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ ਪੇਂਡੂ ਅਤੇ ਆਦਿਵਾਸੀ ਖੇਤਰਾਂ ਵਿੱਚ ਪਿਛਵਾੜੇ ਵਿੱਚ ਪਾਲਣ ਦੇ ਲਈ ਉਪਯੁਕਤ ਪੰਛੀ
  • ਇਹ ਇੱਕ ਬਹੁਰੰਗੀ ਅਤੇ ਦੂਹਰੇ ਪ੍ਰਯੋਜਨ ਵਾਲਾ ਪੰਛੀ ਹੋਣ ਦੇ ਨਾਲ ਆਕਰਸ਼ਕ ਪਕਸ਼ਪਤੀ (ਪਲੂਮੇਜ) ਵਾਲਾ ਪੰਛੀ ਹੈ।
  • ਆਮ ਤੌਰ ਤੇ ਕੁੱਕੜ ਰੋਗ ਦੇ ਵਿਰੁੱਧ ਇਸ ਵਿੱਚ ਬਿਹਤਰ ਪ੍ਰਤੀਰੱਖਿਆ ਪੱਧਰ ਹੈ ਅਤੇ ਇਹ ਮੁਕਤ ਰੇਂਜ ਪਾਲਣ ਦੇ ਲਈ ਅਨੁਕੂਲ ਹੈ।
  • ਵਨਰਾਜਾ ਦੇ ਨਰ ਨਿਯਮਿਤ ਖੁਰਾਕ ਪ੍ਰਣਾਲੀ ਦੇ ਤਹਿਤ ੮ ਹਫਤੇ ਦੀ ਉਮਰ ਵਿੱਚ ਮਾਮੂਲੀ ਸਰੀਰ ਭਾਰ ਹਾਸਿਲ ਕਰਦੇ ਹਨ।
  • ਮੁਰਗੀ ਦੇ ਅੰਡਜਣਨ ਦਾ ਚੱਕਰ ੧੬੦-੧੮੦ ਆਂਡੇ ਇੱਕ ਚੱਕਰ ਵਿੱਚ ਹੁੰਦੇ ਹਨ।
  • ਇਸ ਦੇ ਪਰਸਪਰ ਹਲਕੇ ਭਾਰ ਅਤੇ ਲੰਬੀਆਂ ਲੱਤਾਂ ਦੇ ਕਾਰਨ ਪੰਛੀ ਸ਼ਿਕਾਰੀ ਤੋਂ ਆਪਣੀ ਰੱਖਿਆ ਕਰਨ ਵਿੱਚ ਸਫ਼ਲ ਹੁੰਦੇ ਹਨ ਜੋ ਕਿ ਪਿਛਵਾੜੇ ਵਿੱਚ ਪੰਛੀ ਪਾਲਣ ਵਿੱਚ ਆਪਣੇ ਆਪ ਵਿੱਚ ਇੱਕ ਮੁੱਖ ਸਮੱਸਿਆ ਹੈ।

ਕ੍ਰਿਸ਼ੀਭਰੋ

  • ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ
  • ਬਹੁ-ਰੰਗੀ ਵਪਾਰਕ ਬ੍ਰਾਇਲਰ ਚਿਕਸ
  • ੨-੨ ਖੁਰਾਕ ਰੂਪਾਂਤਰਨ ਅਨੁਪਾਤ ਤੋਂ ਘੱਟ
  • ੬ ਹਫਤੇ ਦੀ ਉਮਰ ਤਕ ਸਰੀਰ ਭਾਰ ਪ੍ਰਾਪਤ ਕਰਤਾ

ਲਾਭ:

  • ਸਖਤ, ਬਿਹਤਰ ਅਨੁਕੂਲ ਅਤੇ ਜਿਉਂਦੇ ਰਹਿਣ ਦੀ ਬਿਹਤਰ ਸਮਰੱਥਾ
  • ਇਸ ਦੀ ਨਿਰਵਾਹਤਾ ੬ ਹਫਤੇ ਤੱਕ ਲਗਭਗ ੯੭ ਫੀਸਦੀ ਹੈ
  • ਇਨ੍ਹਾਂ ਪੰਛੀਆਂ ਦੇ ਖੰਭਾਂ ਦਾ ਰੰਗ ਆਕਰਸ਼ਕ ਹੈ ਅਤੇ ਉਪੋਸ਼ਣ ਮੌਸਮ ਸਥਿਤੀਆਂ ਦੇ ਅਨੁਕੂਲ ਹੈ।
  • ਵਪਾਰਕ ਕ੍ਰਿਸ਼ੀਭਰੋ ਸਧਾਰਨ ਪੋਲਟਰੀ ਰੋਗ ਜਿਵੇਂ ਰਾਣੀਖੇਤ ਅਤੇ ਸੰਕਰਮਣ ਬਰੁਸਲ ਰੋਗ ਦੇ ਵਿਰੁੱਧ ਉੱਚ ਪ੍ਰਤੀਰੋਧੀ ਹੈ।

ਨਸਲਾਂ ਦੀ ਉਪਲਬਧਤਾ ਦੇ ਬਾਰੇ ਵਿੱਚ ਕਿਰਪਾ ਕਰਕੇ ਹੇਠ ਲਿਖੇ ਨਾਲ ਸੰਪਰਕ ਕਰੋ।

ਡਾਇਰੈਕਟਰ

ਪ੍ਰੋਜੈਕਟ ਡਿਰੇਕ੍ਟਰਤੇ ਓਂ  ਪੋਲਟਰੀ

ਰਾਜਿੰਦਰ ਨਗਰ, ਹੈਦਰਾਬਾਦ - ੫੦੦੦੩੦

ਆਧਰਾ ਪ੍ਰਦੇਸ਼, ਇੰਡੀਆ

ਫੋਨ :- ੯੧-੪੦-੨੪੦੧੭੦੦੦ ੯੧-੪੦-੨੪੦੧੭੦੦੦/੨੪੦੧੫੬੫੧

ਫੈਕਸ : - ੯੧-੪੦-੨੪੦੧੭੦੦੨

ਏ-ਮੇਲ: pdpoult@ap.nic.in

ਕਰਨਾਟਕ ਪਸ਼ੂ-ਚਿਕਿਤਸਾ ਅਤੇ ਮੱਛੀ ਪਾਲਣ ਸਾਇੰਸ ਯੂਨੀਵਰਸਿਟੀ, ਬੰਗਲੌਰ ਦੁਆਰਾ ਵਿਕਸਿਤ ਨਸਲਾਂ

ਗਿਰੀਰਾਜਾ

  • ਮੁਰਗਾ ਪਾਲਣ ਵਿਗਿਆਨ ਵਿਭਾਗ, ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਬੰਗਲੌਰ ਦੁਆਰਾ ਵਿਕਸਿਤ ਜਿਸ ਨੂੰ ਵਰਤਮਾਨ ਵਿੱਚ ਕਰਨਾਟਕ ਪਸ਼ੂ ਚਿਕਿਤਸਾ ਵਿਗਿਆਨ ਅਤੇ ਮੱਛੀ ਪਾਲਅ ਸਾਇੰਸ ਯੂਨੀਵਰਸਿਟੀ, ਹੇਬਲ, ਇਹ ਬੰਗਲੁਰੂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਸਵਰਨਧਾਰਾ

  • ਇਹ ਨਸਲ ਇੱਕ ਸਾਲ ਵਿੱਚ ੧੫ - ੨੦ ਆਂਡੇ ਦਿੰਦੀ ਹੈ ਜੋ ਗਿਰੀਰਾਜ ਚਿਕਨ ਨਸਲ ਤੋਂ ਜ਼ਿਆਦਾ ਹੈ ਅਤੇ ਇਸ ਨੂੰ ਕਰਨਾਟਕ ਪਸ਼ੂ-ਚਿਕਿਤਸਾ ਅਤੇ ਮੱਛੀ ਪਾਲਣ ਸਾਇੰਸ ਯੂਨੀਵਰਸਿਟੀ, ਬੰਗਲੌਰ ਦੁਆਰਾ ਸਾਲ ੨੦੦੫ ਵਿੱਚ ਜਾਰੀ ਕੀਤਾ ਗਿਆ। ਸਵਰਨਧਾਰਾ ਚਿਕਨ ਵਿੱਚ ਹੋਰ ਸਥਾਨਕ ਨਸਲਾਂ ਦੀ ਤੁਲਨਾ ਵਿੱਚ ਆਂਡੇ ਦੀ ਉੱਚ ਉਤਪਾਦਨ ਸਮਰੱਥਾ ਦੇ ਨਾਲ-ਨਾਲ ਬਿਹਤਰ ਵਾਧੇ ਦਾ ਵੀ ਗੁਣ ਹੈ ਅਤੇ ਇਹ ਮਿਸ਼ਰਤ ਅਤੇ ਪਿਛਵਾੜਾ ਪਾਲਣ ਪ੍ਰਣਾਲੀ ਦੇ ਲਈ ਉਪਯੁਕਤ ਹੈ।
  • ਗਿਰੀਰਾਜ ਨਸਲ ਦੀ ਤੁਲਨਾ ਵਿੱਚ, ਸਵਰਨਧਾਰਾ ਨਸਲ ਛੋਟੇ ਆਕਾਰ ਦੀ ਅਤੇ ਘੱਟ ਸਰੀਰ ਭਾਰ ਵਾਲੀ ਹੈ ਜੋ ਇਸ ਨੂੰ ਸ਼ਿਕਾਰੀਆਂ ਜਿਵੇਂ ਜੰਗਲੀ ਬਿੱਲੀ ਅਤੇ ਲੂੰਬੜੀ ਦੇ ਹਮਲੇ ਤੋਂ ਬਚਣ ਵਿੱਚ ਮਦਦਗਾਰ ਹੁੰਦੀ ਹੈ। ਇਸ ਪੰਛੀ ਨੂੰ ਆਂਡਿਆਂ ਅਤੇ ਮਾਸ ਦੇ ਲਈ ਪਾਲਿਆ ਜਾਂਦਾ ਹੈ।
  • ਹੈਚਿੰਗ ਦੇ ਬਾਅਦ ਇਹ ੨੨ - ੨੩ ਹਫ਼ਤੇ ਵਿੱਚ ਪਰਿਪੱਕ ਹੁੰਦੀ ਹੈ।
  • ਮੁਰਗੀਆਂ ਦਾ ਵਜ਼ਨ ਲਗਭਗ ੩ ਕਿੱਲੋਗ੍ਰਾਮ ਅਤੇ ਮੁਰਗਿਆਂ ਦਾ ਵਜ਼ਨ ਲਗਭਗ ੪ ਕਿੱਲੋ ਗ੍ਰਾਮ ਹੁੰਦਾ ਹੈ।
  • ਸਵਰਨਧਾਰਾ ਨਸਲ ਦੀਆਂ ਮੁਰਗੀਆਂ ਇੱਕ ਸਾਲ ਵਿੱਚ ਲਗਭਗ ੧੮੦-੧੯੦ ਆਂਡੇ ਦਿੰਦੀਆਂ ਹਨ।

ਨਸਲਾਂ ਦੀ ਉਪਲਬਧਤਾ ਦੇ ਲਈ ਹੇਠ ਲਿਖੇ ਪਤੇ ‘ਤੇ ਸੰਪਰਕ ਕਰੋ:-

ਪ੍ਰੋਫ਼ੇਸਰ ਐਂਡ ਹੈਡ,

Department of Avian Production and Management,

Karnataka Veterinary Animal Fishery Sciences University,

ਹੇਬਬਾਲ, ਬੇਂਗਲੋਰ: ੫੬੦੦੨੪,

Phone: (੦੮੦) ੨੩੪੧੪੩੮੪ (੦੮੦) ੨੩੪੧੪੩੮੪ or ੨੩੪੧੧੪੮੩ (ext) ੨੦੧.

ਹੋਰ ਦੇਸੀ ਨਸਲਾਂ

ਨਸਲਾਂ

ਗ੍ਰਹਿ ਖੇਤਰ

ਅੰਕਲੇਸ਼ਵਰ

ਗੁਜਰਾਤ

ਏਸੀਲ

ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼

ਬੁਸਰਾ

ਗੁਜਰਾਤ ਅਤੇ ਮਹਾਰਾਸ਼ਟਰ

ਚਿੱਟਾਗੋਂਗ

ਮੇਘਾਲਿਆ ਅਤੇ ਤ੍ਰਿਪੁਰਾ

ਪਗੰਨਕੀ

ਆਂਧਰਾ ਪ੍ਰਦੇਸ਼

ਦਾਓਥੀਗਿਰ

ਅਸਾਮ

ਧਾਗੁਸ

ਆਂਧਰਾ ਪ੍ਰਦੇਸ਼ ਅਤੇ ਕਰਨਾਟਕ

ਹਰਿਨਘਾਟਾ ਬਲੈਕ

ਪੱਛਮੀ ਬੰਗਾਲ

ਕਾਡਾਕਨਾਥ

ਮੱਧ ਪ੍ਰਦੇਸ਼

ਕਾਲਾਸਥੀ

ਆਂਧਰ ਪ੍ਰਦੇਸ਼

ਕਸ਼ਮੀਰ ਫੇਵੀਰੋਲਾ

ਜੰਮੂ ਅਤੇ ਕਸ਼ਮੀਰ

ਮਿਰੀ

ਅਸਾਮ

ਨਿਕੋਬਾਰੀ

ਅੰਡੇਮਾਨ ਅਤੇ ਨਿਕੋਬਾਰ

ਪੰਜਾਬ ਬ੍ਰਾਊਨ

ਪੰਜਾਬ ਅਤੇ ਹਰਿਆਣਾ

ਟੇਲੀਚੇਰੀ

ਕੇਰਲ

ਸ੍ਰੋਤ : ਵਿਸ਼ਾ ਸਮੱਗਰੀ ਟੀਮ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate