ਹੋਮ / ਖੇਤੀ / ਪਸ਼ੂ-ਪਾਲਣ / ਅਜੋਲਾ ਚਾਰੇ ਦੀ ਖੇਤੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਜੋਲਾ ਚਾਰੇ ਦੀ ਖੇਤੀ

ਇਸ ਹਿੱਸੇ ਵਿੱਚ ਅਜੋਲਾ ਚਾਰੇ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਜਾਣ-ਪਛਾਣ

ਪਿਛਲੇ ਕੁਝ ਸਾਲਾਂ ਵਿੱਚ ਪੇਸ਼ੇ ਦੇ ਰੂਪ ਵਿੱਚ ਖੇਤੀ ਦੇ ਪ੍ਰਤੀ ਕਿਸਾਨਾਂ ਦਾ ਆਕਰਸ਼ਣ ਘੱਟ ਹੋ ਰਿਹਾ ਹੈ, ਇਸ ਦੇ ਲਈ ਅਨੇਕ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਹੈ- ਖੇਤੀ ਉਤਪਾਦਾਂ ਦੀ ਕੀਮਤ ਵਿਚ ਅਨਿਸ਼ਚਿਤਤਾ ਅਤੇ ਖੇਤੀ ਆਦਾਨਾਂ ਦੀ ਤੇਜ਼ੀ ਨਾਲ ਵਧਦੀ ਲਾਗਤ, ਭੂ-ਜਲ ਪੱਧਰ ਵਿਚ ਗਿਰਾਵਟ ਕਾਰਨ ਨਿਸ਼ਚਿਤ ਸਿੰਜਾਈ ਉਪਲਬਧ ਨਹੀਂ ਹੋ ਰਹੀ ਹੈ, ਫਲਸਰੂਪ ਖੇਤੀ ਅਤੇ ਕਿਸਾਨ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਇਹੀ ਕਾਰਨ ਹੈ ਕਿ ਕਿਸੇ ਸਮੇਂ ਖੇਤੀਬਾੜੀ ਦੀ ਦ੍ਰਿਸ਼ਟੀ ਤੋਂ ਵਿਕਸਤ ਮੰਨੇ ਜਾਣ ਵਾਲੇ ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਦੇ ਕਾਫੀ ਵੱਡੇ ਹਿੱਸੇ ਵਿੱਚ ਕਿਸਾਨ ਸੰਕਟ ਵਿੱਚ ਹਨ। ਅਨੇਕਾਂ ਸਮਿਤੀਆਂ ਨੇ ਇਸ ਸਮੱਸਿਆ ਦੇ ਮੂਲ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਸਾਨਾਂ ਦੇ ਲਈ ਆਮਦਨ ਸਿਰਜਣ ਦੇ ਵਿਕਲਪਕ ਮੌਕੇ ਉਪਲਬਧ ਕਰਾਉਣ ਦੇ ਸੁਝਾਅ ਦਿੱਤੇ ਹਨ, ਇਵੇਂ ਸੰਕਟਗ੍ਰਸਤ ਕਿਸਾਨਾਂ ਦੇ ਲਈ ਪਸ਼ੂ ਪਾਲਣ ਇੱਕ ਚੰਗਾ ਵਿਕਲਪ ਹੈ। ਪਸ਼ੂਆਂ ਦੇ ਵਿਗਿਆਨਕ ਪ੍ਰਬੰਧ ਵਿਚ ਗੁਣਵੱਤਾ ਪੂਰਨ ਚਾਰੇ ਦੀ ਉਪਲਬਧਤਾ ਪ੍ਰਮੁੱਖ ਅੜਚਨ ਹੈ, ਕਿਉਂਕਿ ਭਾਰਤ ਦਾ ਭੂਗੋਲਿਕ ਖੇਤਰ ਵਿਸ਼ਵ ਦਾ 2.4% ਹੈ ਜਦੋਂ ਕਿ ਵਿਸ਼ਵ ਦੇ 11% ਪਸ਼ੂ ਭਾਰਤ ਵਿੱਚ ਹੈ, ਇੱਥੇ ਵਿਸ਼ਵ ਦੀਆਂ 55% ਮੱਝਾਂ, 20% ਬੱਕਰੀਆਂ ਅਤੇ 16% ਮਵੇਸ਼ੀ ਪਾਏ ਜਾਂਦੇ ਹਨ, ਇਸ ਨਾਲ ਸਾਡੀਆਂ ਕੁਦਰਤੀ ਬਨਸਪਤੀਆਂ ‘ਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਹੈ।

ਹੁਣ ਤੱਕ ਅਜੋਲਾ ਦਾ ਇਸਤੇਮਾਲ ਮੁੱਖ ਤੌਰ ਤੇ ਝੋਨੇ ਵਿਚ ਹਰੀ ਖਾਦ ਦੇ ਰੂਪ ਵਿੱਚ ਕੀਤਾ ਜਾਂਦਾ ਸੀ, ਇਸ ਵਿੱਚ ਛੋਟੇ ਕਿਸਾਨਾਂ ਲਈ ਪਸ਼ੂ ਪਾਲਣ ਲਈ ਚਾਰੇ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੀ ਜ਼ਬਰਦਸਤ ਸਮਰੱਥਾ ਹੈ।

ਅਜੋਲਾ ਦੇ ਬਾਰੇ

ਅਜੋਲਾ ਸਮ-ਸ਼ੀਤੋਸ਼ਣ ਜਲਵਾਯੂ ਵਿੱਚ ਪਾਇਆ ਜਾਣ ਵਾਲਾ ਜਲੀਯ ਫਰਨ ਹੈ, ਜੋ ਝੋਨੇ ਦੀ ਖੇਤੀ ਦੇ ਲਈ ਉਪਯੋਗੀ ਹੁੰਦਾ ਹੈ। ਫਰਨ ਪਾਣੀ ‘ਤੇ ਇਕ ਹਰੇ ਰੰਗ ਦੀ ਪਰਤ ਵਰਗਾ ਦਿਸਦਾ ਹੈ। ਇਸ ਫਰਨ ਦੇ ਹੇਠਲੇ ਹਿੱਸੇ ਵਿੱਚ ਸਿੰਬੋਇੰਟ ਦੇ ਰੂਪ ਵਿੱਚ ਬਲੂ ਗਰੀਨ ਐਲਗੀ ਸਯਾਨੋਬੈਕਟੀਰੀਆ ਪਾਇਆ ਜਾਂਦਾ ਹੈ, ਜੋ ਵਾਯੂਮੰਡਲੀ ਨਾਈਟ੍ਰੋਜਨ ਨੂੰ ਪਰਿਵਰਤਿਤ ਕਰਦਾ ਹੈ। ਇਸ ਦੀ ਨਾਈਟ੍ਰੋਜਨ ਨੂੰ ਪਰਿਵਰਤਿਤ ਕਰਨ ਦੀ ਦਰ ਲਗਭਗ 25 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੁੰਦੀ ਹੈ।

ਹਰੀ ਖਾਦ ਦੇ ਰੂਪ ਵਿੱਚ, ਅਜੋਲਾ ਨੂੰ ਪਾਣੀ ਨਾਲ ਭਰੇ ਹੋਏ ਖੇਤ ਵਿਚ ਦੋ ਤੋਂ ਤਿੰਨ ਹਫ਼ਤੇ ਦੇ ਲਈ ਇਕੱਲੇ ਉਗਾਇਆ ਜਾਂਦਾ ਹੈ, ਬਾਅਦ ਵਿੱਚ, ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਅਜੋਲਾ ਫਰਨ ਨੂੰ ਝੋਨੇ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਮਿਲਾਇਆ ਜਾਂਦਾ ਹੈ ਜਾਂ ਝੋਨੇ ਦੀ ਬਿਜਾਈ ਦੇ ਇਕ ਹਫਤੇ ਬਾਅਦ, ਪਾਣੀ ਨਾਲ ਭਰੇ ਖੇਤ ਵਿਚ 4-5 ਕੁਇੰਟਲ ਤਾਜ਼ਾ ਅਜੋਲਾ ਛਿੜਕ ਦਿੱਤਾ ਜਾਂਦਾ ਹੈ। ਸੁੱਕੇ ਅਜੋਲਾ ਨੂੰ ਪੋਲਟਰੀ ਫੀਡ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਹਰ ਅਜੋਲਾ ਮੱਛੀ ਦੇ ਲਈ ਵੀ ਇੱਕ ਵਧੀਆ ਖੁਰਾਕ ਹੈ। ਇਸ ਨੂੰ ਜੈਵਿਕ ਖਾਦ, ਮੱਛਰ ਤੋਂ ਬਚਾਉਣ ਵਾਲੀ ਕ੍ਰੀਮ, ਸਲਾਦ ਤਿਆਰ ਕਰਨ ਅਤੇ ਸਭ ਤੋਂ ਵੱਧ ਕੇ ਬਾਇਓ-ਸਕਵੇਂਜਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਸਾਰੀਆਂ ਭਾਰੀ ਧਾਤਾਂ ਨੂੰ ਹਟਾ ਦਿੰਦਾ ਹੈ।

ਅਜੋਲਾ ਦੇ ਲਾਭ

  1. ਅਜੋਲਾ ਜੰਗਲ ਵਿੱਚ ਆਸਾਨੀ ਨਾਲ ਉੱਗਦਾ ਹੈ। ਪਰ ਨਿਯੰਤ੍ਰਿਤ ਵਾਤਾਵਰਣ ਵਿੱਚ ਵੀ ਉਗਾਇਆ ਜਾ ਸਕਦਾ ਹੈ।
  2. ਇਸ ਦਾ ਵੱਡੇ ਪੈਮਾਨੇ ਉੱਤੇ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਸਾਉਣੀ ਅਤੇ ਹਾੜ੍ਹੀ ਦੋਵਾਂ ਮੌਸਮਾਂ ਵਿਚ ਹਰੀ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
  3. ਇਹ ਵਾਯੂਮੰਡਲੀ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਨੂੰ ਕ੍ਰਮਵਾਰ ਕਾਰਬੋਹਾਈਡ੍ਰੇਟ ਅਤੇ ਅਮੋਨੀਆ ਵਿੱਚ ਬਦਲ ਸਕਦਾ ਹੈ ਅਤੇ ਅਪਘਟਨ ਦੇ ਬਾਅਦ, ਫਸਲ ਨੂੰ ਨਾਈਟ੍ਰੋਜਨ ਮੁਹੱਈਆ ਕਰਵਾਉਂਦਾ ਹੈ ਅਤੇ ਮਿੱਟੀ ਵਿਚ ਜੈਵਿਕ ਕਾਰਬਨ ਸਮੱਗਰੀ ਉਪਲਬਧ ਕਰਵਾਉਂਦਾ ਹੈ।
  4. ਆਕਸੀਜੇਨਿਕ ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਉਤਪੰਨ ਆਕਸੀਜਨ ਫਸਲਾਂ ਦੀ ਜੜ੍ਹ ਪ੍ਰਣਾਲੀ ਅਤੇ ਮਿੱਟੀ ਵਿਚ ਉਪਲਬਧ ਹੋਰ ਸੂਖਮ ਜੀਵਾਂ ਨੂੰ ਸਾਹ ਲੈਣ ਵਿੱਚ ਮਦਦ ਕਰਦਾ ਹੈ।
  5. ਇਹ ਜੈਡ ਐੱਨ, ਐੱਫ ਈ ਅਤੇ ਐੱਮ ਐੱਨ ਨੂੰ ਪਰਿਵਰਤਿਤ ਕਰਦਾ ਹੈ ਅਤੇ ਝੋਨੇ ਨੂੰ ਮੁਹੱਈਆ ਕਰਵਾਉਂਦਾ ਹੈ।
  6. ਝੋਨੇ ਦੇ ਖੇਤ ਵਿਚ ਅਜੋਲਾ ਛੋਟੇ-ਮੋਟੇ ਨਦੀਨ ਜਿਵੇਂ ਚਾਰਾ ਅਤੇ ਨਿਟੇਲਾ ਨੂੰ ਵੀ ਦਬਾ ਦਿੰਦਾ ਹੈ।
  7. ਅਜੋਲਾ ਪਲਾਂਟ ਗ੍ਰੋਥ ਰੈਗੂਲੇਟਰ ਅਤੇ ਵਿਟਾਮਿਨ ਛੱਡਦਾ ਹੈ, ਜੋ ਝੋਨੇ ਦੇ ਪੌਦਿਆਂ ਦੇ ਵਿਕਾਸ ਵਿਚ ਸਹਾਈ ਹੁੰਦੇ ਹਨ।
  8. ਅਜੋਲਾ ਇੱਕ ਸੀਮਾ ਤੱਕ ਰਸਾਇਣਕ ਨਾਈਟ੍ਰੋਜਨ ਖਾਦਾਂ (20 ਕਿਗ੍ਰਾ/ਹੈਕਟੇਅਰ) ਦੇ ਵਿਕਲਪ ਦਾ ਕੰਮ ਕਰ ਸਕਦਾ ਹੈ ਅਤੇ ਇਹ ਫਸਲ ਦਾ ਝਾੜ ਅਤੇ ਗੁਣਵੱਤਾ ਵਧਾਉਂਦਾ ਹੈ।
  9. ਇਹ ਰਸਾਇਣਕ ਖਾਦਾਂ ਦੇ ਉਪਯੋਗ ਦੀ ਸਮਰੱਥਾ ਨੂੰ ਵਧਾਉਂਦਾ ਹੈ।
  10. ਇਹ ਝੋਨੇ ਦੇ ਸਿੰਜੇ ਖੇਤ ਤੋਂ ਵਾਸ਼ਪੀਕਰਣ ਦੀ ਦਰ ਨੂੰ ਘੱਟ ਕਰਦਾ ਹੈ।

ਅਜੋਲਾ ਦੀ ਪੋਸ਼ਣ ਸਮਰੱਥਾ

ਅਜੋਲਾ ਵਿਚ ਪ੍ਰੋਟੀਨ (25%-35%), ਕੈਲਸ਼ੀਅਮ (67 ਮਿਲੀਗ੍ਰਾਮ/100 ਗ੍ਰਾਮ) ਅਤੇ ਲੋਹ (7.3 ਮਿਲੀ ਗ੍ਰਾਮ/ 100 ਗ੍ਰਾਮ) ਬਹੁਤਾਤ ਵਿੱਚ ਪਾਇਆ ਜਾਂਦਾ ਹੈ। ਅਜੋਲਾ ਅਤੇ ਹੋਰ ਚਾਰੇ ਦੇ ਪੋਸ਼ਕ ਤੱਤਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਹੇਠ ਲਿਖੀ ਤਾਲਿਕਾ ਵਿੱਚ ਦਿੱਤਾ ਜਾਂਦਾ ਹੈ।

ਅਜੋਲਾ ਅਤੇ ਹੋਰ ਚਾਰੇ ਬਾਇਓਮਾਸ ਅਤੇ ਪ੍ਰੋਟੀਨ ਦੀ ਤੁਲਨਾ

ਕ੍ਰ.ਸੰ. ਮਦ ਬਾਇਓਮਾਸ ਦਾ ਸਾਲਾਨਾ ਉਤਪਾਦਨ (ਮੀਟ੍ਰਿਕ ਟਨ/ਹੈਕਟੇਅਰ) ਖੁਸ਼ਕ ਪਦਾਰਥ (ਮੀਟ੍ਰਿਕ ਟਨ/ਹੈਕਟੇਅਰ) ਪ੍ਰੋਟੀਨ (%)
1 ਹਾਈਬ੍ਰਿਡ ਨੇਪੀਅਰ 250 50 4
2 ਕੋਲਾਕਟਟੋ ਘਾਹ 40 8 0.8
3 ਲਿਊਕ੍ਰੇਨ 80 16 3.2
4 ਕੋਊਪੀ 35 7 1.4
5 ਸੁਬਾਬੁਲ 80 16 3.2
6 ਸੋਰਘਮ 40 3.2 0.6
7 ਅਜੋਲਾ 1000 80 24

ਸਰੋਤ :ਡਾ. ਪੀ. ਕਮਲਸਨਨ, “ਅਜੋਲਾ - ਏ ਸਸਟੇਨੇਬਲ ਫੀਡ ਸਬਸਿਟੀਚਿਊਟ ਫਾਰ ਲਾਈਵਸਟਾਕ,” ਸਪਾਈਸ ਇੰਡੀਆ

ਛੋਟੇ ਅਤੇ ਸੀਮਾਂਤ ਕਿਸਾਨ ਖੇਤੀ ਦੇ ਕੰਮ ਤੋਂ ਇਲਾਵਾ ਆਮ ਤੌਰ ਤੇ 2-3 ਮੱਝਾਂ ਪਾਲ ਸਕਦੇ ਹਨ। ਪਸ਼ੂ ਪਾਲਣ ਦੇ ਰਵਾਇਤੀ ਤਰੀਕਿਆਂ ਨਾਲ ਕਿਸਾਨ ਚਾਰੇ ਦੀਆਂ ਲੋੜਾਂ ਦੀ ਪੂਰਤੀ ਫਸਲੀ ਚਾਰੇ ਨਾਲ ਕੀਤੀ ਜਾਂਦੀ ਹੈ ਅਤੇ ਬਹੁਤ ਘੱਟ ਕਿਸਾਨ ਹਨ, ਜੋ ਹਰਾ ਚਾਰਾ ਅਤੇ ਖਲ/ਪਸ਼ੂ ਖੁਰਾਕ ਦਾ ਖ਼ਰਚ ਵਹਿਣ ਕਰ ਸਕਦੇ ਹਨ। ਬਹੁਤ ਹੀ ਘੱਟ ਮਾਮਲਿਆਂ ਵਿੱਚ, ਪਸ਼ੂਆਂ ਦੇ ਲਈ ਖੇਤੀ ਤੋਂ ਘਾਹ ਇਕੱਠੀ ਕੀਤੀ ਜਾਂਦੀ ਹੈ ਜਾਂ ਬੈਕਯਾਰਡ ਵਿੱਚ ਹਰਾ ਚਾਰਾ ਉਗਾਇਆ ਜਾਂਦਾ ਹੈ। ਸਿੰਜਾਈ ਦੇ ਲਈ ਪਾਣੀ ਉਪਲਬਧ ਹੋਣ ਤੇ ਵੀ ਹਰੇ ਚਾਰੇ ਦੀ ਸਪਲਾਈ 5 ਤੋਂ 6 ਮਹੀਨੇ ਦੇ ਲਈ ਹੋ ਸਕਦੀ ਹੈ। ਜੇਕਰ ਛੋਟੇ ਕਿਸਾਨ ਅਜੋਲਾ ਚਾਰਾ ਉਗਾਉਂਦੇ ਹਨ, ਤਾਂ ਸਾਲ ਦੇ ਬਾਕੀ ਹਿੱਸੇ ਦੇ ਲਈ ਚਾਰੇ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ।

ਜੇਕਰ ਅਜੋਲਾ ਨੂੰ ਚਾਰੇ ਦੇ ਲਈ ਉਗਾਇਆ ਜਾਂਦਾ ਹੈ, ਤਾਂ ਇਸ ਨੂੰ ਜ਼ਰੂਰੀ ਤੌਰ ਤੇ ਸਾਫ਼ ਵਾਤਾਵਰਣ ਵਿੱਚ ਉਗਾਇਆ ਜਾਣਾ ਜ਼ਰੂਰੀ ਹੈ ਅਤੇ ਸਾਲ ਭਰ ਨਿਯਮਿਤ ਸਪਲਾਈ ਯਕੀਨੀ ਕੀਤੀ ਜਾਣੀ ਚਾਹੀਦੀ ਹੈ। ਚਾਰਾ ਪਲਾਟ ਨਿਰਧਾਰਿਤ ਘਰ ਦੇ ਕੋਲ ਹੋਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਦੀਆਂ ਮਹਿਲਾ ਮੈਂਬਰ ਇਨ੍ਹਾਂ ਦੀ ਦੇਖ-ਰੇਖ ਅਤੇ ਰੱਖ-ਰਖਾਅ ਕਰ ਸਕਣ।

ਖੇਤੀ ਦੀ ਪ੍ਰਕਿਰਿਆ

ਕੁਦਰਤੀ ਵਾਤਾਵਰਣ ਵਿੱਚ ਚੌਲ ਦੇ ਖੇਤ ਵਿਚ ਬਾਇਓਮਾਸ ਦਾ ਉਤਪਾਦਨ ਸਿਰਫ 50 ਗ੍ਰਾਮ/ਵਰਗ ਮੀਟਰ/ਦਿਨ ਹੁੰਦਾ ਹੈ, ਜਦੋਂ ਕਿ ਵੱਧ ਤੋਂ ਵੱਧ ਝਾੜ 400 ਗ੍ਰਾਮ/ਵਰਗ ਮੀਟਰ/ਦਿਨ ਹੁੰਦਾ ਹੈ। ਹੋਰ ਸ਼ੈਵਾਲ ਦੇ ਨਾਲ ਸੰਕ੍ਰਮਣ ਅਤੇ ਮੁਕਾਬਲੇ ਨੂੰ ਘੱਟ ਕਰਕੇ ਉਤਪਾਦਨ ਸਮਰੱਥਾ ਵਿਚ ਵਾਧਾ ਕੀਤਾ ਜਾ ਸਕਦਾ ਹੈ। ਨਿਰਧਾਰਿਤ ਖੁੱਲ੍ਹੀ ਜਗ੍ਹਾ ਵਿੱਚ ਜਾਂ ਜਿੱਥੇ ਸੂਰਜ ਦਾ ਉਚਿਤ ਪ੍ਰਕਾਸ਼ ਉਪਲਬਧ ਹੋਵੇ, ਛੱਤ ਹੋਵੇ, ਵਿਹੜਾ/ਬੈਕਯਾਰਡ ਵਿੱਚ ਖੱਡਾ ਖੋਦ ਕੇ ਉਸ ਵਿੱਚ ਸਿੰਥੈਂਟਿਕ ਪੋਲੀਥੀਨ ਸ਼ੀਟ ਦੀ ਲਾਈਨਿੰਗ ਲਗਾ ਕੇ ਵੱਧ ਮਾਤਰਾ ਵਿੱਚ ਅਜੋਲਾ ਉਗਾਇਆ ਜਾ ਸਕਦਾ ਹੈ।

ਭਾਵੇਂ, ਅਜੋਲਾ ਦਾ ਨਰਸਰੀ ਪਲਾਟ ਵਿਚ ਵਧੀਆ ਉਤਪਾਦਨ ਹੁੰਦਾ ਹੈ ਪਰ ਝੋਨੇ ਦੇ ਖੇਤਾਂ ਵਿਚ ਹਰੀ ਖਾਦ ਦੇ ਰੂਪ ਵਿੱਚ ਅਜੋਲਾ ਦਾ ਉਤਪਾਦਨ ਕਰਨ ਲਈ, ਇਸ ਨੂੰ ਝੋਨੇ ਦੇ ਖੇਤ ਦੇ 10% ਖੇਤਰ ਦੇ ਘੇਰੇ ਵਿੱਚ ਉਗਾਇਆ ਜਾਂਦਾ ਹੈ। ਖੇਤ ਵਿਚ ਪਾਣੀ ਭਰਿਆ ਜਾਂਦਾ ਹੈ ਅਤੇ ਖੇਤ ਨੂੰ ਬਰਾਬਰ ਕੀਤਾ ਜਾਂਦਾ ਹੈ, ਤਾਂ ਕਿ ਖੇਤ ਵਿਚ ਪਾਣੀ ਸਭ ਜਗ੍ਹਾ ਬਰਾਬਰ ਮਾਤਰਾ ਵਿੱਚ ਹੋਵੇ। ਅਜੋਲਾ ਇਨੋਕੂਲਮ ਖੇਤ ਵਿਚ ਛਿੜਕਿਆ ਜਾਂਦਾ ਹੈ ਅਤੇ ਪ੍ਰਤੀ ਏਕੜ 45 ਕਿਲੋ ਸਿੰਗਲ ਸੁਪਰ ਫਾਸਫੇਟ ਪਾਇਆ ਜਾਂਦਾ ਹੈ। ਅਜੋਲਾ ਦੀ ਖੇਤੀ ਦੇ ਲਈ ਇਸਤੇਮਾਲ ਕੀਤੀ ਗਈ ਭੂਮੀ ਵਿਅਰਥ ਨਹੀਂ ਜਾਂਦੀ ਹੈ, ਕਿਉਂਕਿ ਝੋਨੇ ਦੀ ਫਸਲ ਵਿਚ (ਲਗਾਉਣ ਦੇ ਚਾਰ ਦਿਨਾਂ ਦੇ ਬਾਅਦ) ਅਜੋਲਾ ਛਿੜਕਣ ਦੇ ਬਾਅਦ, ਇਸ ਜ਼ਮੀਨ ਨੂੰ ਝੋਨੇ ਦੀ ਖੇਤੀ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਮੱਛੀ ਆਹਾਰ ਦੇ ਲਈ ਉਗਾਇਆ ਜਾਣ ਵਾਲਾ ਅਜੋਲਾ ਤਲਾਬ ਦੇ ਨਾਲ ਉਗਾਇਆ ਜਾਂਦਾ ਹੈ। ਤਲਾਬ ਦਾ ਇੱਕ ਹਿੱਸਾ ਇਸ ਦੇ ਲਈ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਘਾਹ ਨਾਲ ਬਣੀ ਰੱਸੀ ਨਾਲ ਘੇਰਾ ਬਣਾਇਆ ਜਾਂਦਾ ਹੈ। ਅਜੋਲਾ ਦੀ ਚਟਾਈ ਦੇ ਬਣਨ ਬਾਅਦ, ਇਸ ਨੂੰ ਰੱਸੀ ਹਟਾ ਕੇ ਹੌਲੀ-ਹੌਲੀ ਤਾਲਾਬ ਵਿੱਚ ਛੱਡ ਦਿੱਤਾ ਜਾਂਦਾ ਹੈ। ਅਜੋਲਾ ਚਾਰਾ ਉਗਾਉਣ ਲਈ ਕਿਸੇ ਵਿਸ਼ੇਸ਼ ਵਿਸ਼ੇਸ਼ੱਗਤਾ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਕਿਸਾਨ ਖੁਦ ਹੀ ਆਸਾਨੀ ਨਾਲ ਉਗਾ ਸਕਦੇ ਹਨ। ਜੇਕਰ ਅਜੋਲਾ ਬੈਕਯਾਰਡ ਵਿੱਚ ਉਗਾਇਆ ਹੈ, ਤਾਂ ਇਸ ਨੂੰ ਖੇਤਰ ਨੂੰ ਪੱਧਰਾ ਕੀਤਾ ਜਾਂਦਾ ਹੈ ਅਤੇ ਚਾਰੇ ਪਾਸੇ ਇੱਟਾਂ ਖੜ੍ਹੀਆਂ ਕਰਕੇ ਕੰਧ ਬਣਾਈ ਜਾਂਦੀ ਹੈ। ਕਿਆਰੀ ਦੇ ਚਾਰੇ ਪਾਸੇ ਥੋੜ੍ਹੀ ਉੱਚੀ ਕੰਧ ਬਣਾਉਣੀ ਹੋਵੇਗੀ ਤਾਂ ਕਿ ਉਸ ਵਿੱਚ ਪਾਣੀ ਠਹਿਰ ਸਕੇ। ਜਾਂ ਚਾਰੇ ਦਾ ਪਲਾਟ 0.2 ਮੀਟਰ ਡੂੰਘੀ ਖੱਡ ਵਿੱਚ ਬਣਾਇਆ ਜਾ ਸਕਦਾ ਹੈ। ਕਿਆਰੀ ਵਿੱਚ ਇੱਕ ਪਾਲੀਥੀਨ ਸ਼ੀਟ ਇਸ ਤਰ੍ਹਾਂ ਵਿਛਾ ਦਿੱਤੀ ਜਾਂਦੀ ਹੈ, ਤਾਂ ਕਿ ਉਸ ਵਿੱਚ 10 ਸੈਂਟੀਮੀਟਰ ਪਾਣੀ ਦਾ ਪੱਧਰ ਬਣਿਆ ਰਹੇ। ਕਿਆਰੀ ਦੀ ਚੌੜਾਈ 1.5 ਮੀਟਰ ਰੱਖਦੇ ਹਾਂ, ਤਾਂ ਕਿ ਦੋਵੇਂ ਪਾਸਿਓਂ ਕੰਮ ਕੀਤਾ ਜਾ ਸਕੇ। ਚਾਰੇ ਦੀ ਲੋੜ ਦੇ ਆਧਾਰ ‘ਤੇ ਕਿਆਰੀ ਦੀ ਲੰਬਾਈ ਵੱਖ-ਵੱਖ ਰੱਖੀ ਜਾ ਸਕਦੀ ਹੈ। ਲਗਭਗ 8 ਵਰਗਮੀਟਰ ਖੇਤਰ ਦੀਆਂ ਦੋ ਕਿਆਰੀਆਂ. ਜਿਨ੍ਹਾਂ ਦੀ ਲੰਬਾਈ 2.5 ਮੀਟਰ ਹੋਵੇ, ਤੋਂ ਦੋ ਗਾਵਾਂ ਦੇ ਲਈ ਹਰੇ ਚਾਰੇ ਦੀ 50% ਲੋੜ ਪੂਰੀ ਹੋ ਸਕਦੀ ਹੈ।

2.5 ਮੀਟਰ ×1.5 ਮੀਟਰ ਦੀ ਕਿਆਰੀ ਤਿਆਰ ਕਰਨ ਦੇ ਬਾਅਦ, ਕਿਆਰੀ ਵਿੱਚ 15 ਕਿਲੋ ਛਾਣੀ ਹੋਈ ਮਿੱਟੀ ਫੈਲਾ ਦਿੱਤੀ ਹੈ, ਜੋ ਅਜੋਲਾ ਨੂੰ ਪੋਸ਼ਕ ਤੱਤ ਪ੍ਰਦਾਨ ਕਰੇਗੀ। ਲਗਭਗ 5 ਕਿਲੋ ਗੋਹਾ (ਸੜਨ ਤੋਂ ਪਰਿਲਾਂ ਦੇ 2 ਦਿਨ ਦਾ) ਨੂੰ ਪਾਣੀ ਵਿੱਚ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਅਜੋਲਾ ਨੂੰ ਕਾਰਬਨ ਪ੍ਰਾਪਤ ਹੋਵੇਗਾ। 10 ਕਿੱਲੋ ਰਾਕ ਫਾਸਫੇਟ, 1.5 ਕਿਲੋ ਮੈਗਨੀਸ਼ੀਅਮ ਨਾਮ ਅਤੇ 500 ਗ੍ਰਾਮ ਪੋਟਾਸ਼ ਦੀ ਮਿਊਰੇਟ ਦੇ ਮਿਸ਼ਰਣ ਨਾਲ ਬਣਿਆ ਲਗਭਗ 40 ਗ੍ਰਾਮ ਪੋਸ਼ਕ ਤੱਤ ਮਿਸ਼ਰਣ ਅਜੋਲਾ ਦੀ ਕਿਆਰੀ ਵਿੱਚ ਪਾਇਆ ਜਾਂਦਾ ਹੈ। ਇਸ ਮਿਸ਼ਰਣ ਵਿੱਚ ਲੋੜੀਂਦੀ ਮਾਤਰਾ ਵਿਚ ਸੂਖਮ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ਨਾਲ ਨਾ ਕੇਵਲ ਅਜੋਲਾ ਦੀ ਸੂਖਮ ਪੋਸ਼ਕ ਤੱਤਾਂ ਦੀ ਲੋੜ ਪੂਰੀ ਹੋਵੇਗੀ, ਸਗੋਂ ਇਸ ਨੂੰ ਖਾਣ ‘ਤੇ ਪਸ਼ੂਆਂ ਦੀ ਸੂਖਮ ਪੋਸ਼ਕ ਤੱਤਾਂ ਦੀ ਜ਼ਰੂਰਤ ਵੀ ਪੂਰੀ ਹੋ ਸਕੇਗੀ। ਕਿਆਰੀ ਵਿੱਚ 10 ਸੈਂਟੀਮੀਟਰ ਦੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪਾਇਆ ਜਾਂਦਾ ਹੈ।

ਵਿਗਿਆਨਕ ਅਤੇ ਲਗਾਤਾਰ ਆਧਾਰ ‘ਤੇ ਲੰਮੇ ਸਮੇਂ ਦੇ ਲਈ ਅਜੋਲਾ ਦਾ ਉਤਪਾਦਨ ਕਰਨ ਲਈ 2 ਮੀਟਰ ਲੰਬੇ, ਇੱਕ ਮੀਟਰ ਚੌੜੇ ਅਤੇ 0.5 ਮੀਟਰ ਡੂੰਘੇ ਸੀਮਿੰਟ ਕੰਕਰੀਟ ਦੇ ਟੈਂਕ ਦੀ ਲੋੜ ਹੁੰਦੀ ਹੈ। ਟੈਂਕ ਦਾ ਨਿਰਮਾਣ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਟੈਂਕ ਵਿੱਚ ਪਾਣੀ ਭਰਿਆ ਰਹਿ ਸਕੇ। 25 ਵਰਗ ਮੀਟਰ ਖੇਤਰ ਵਿੱਚ ਦਸ ਜਾਂ ਵੱਧ ਟੈਂਕਾਂ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਟੈਂਕ ਨੂੰ ਲੇਆਊਟ ਤਸਵੀਰ ਵਿੱਚ ਦਿਖਾਇਆ ਗਿਆ ਹੈ। ਹਰੇਕ ਟੈਂਕ ਦੇ ਲਈ ਪਾਣੀ ਦੀ ਵਿਵਸਥਾ ਕਰਨ ਦੇ ਲਈ ਉੱਪਰ ਰੱਖੀ ਹੋਈ ਟੈਂਕੀ ਨਾਲ ਪਾਈਪ ਅਤੇ ਨਲ ਲਗਾਇਆ ਜਾਣਾ ਚਾਹੀਦਾ ਹੈ।

ਟੈਂਕ ਵਿੱਚ ਸਮਾਨ ਰੂਪ ਨਾਲ ਮਿੱਟੀ ਪਾ ਦੇਣੀ ਚਾਹੀਦੀ ਹੈ। ਮਿੱਟੀ ਦੀ ਪਰਤ 10 ਸੈਂਟੀਮੀਟਰ ਡੂੰਘੀ ਹੋਣੀ ਚਾਹੀਦੀ ਹੈ। ਟੈਂਕ ਵਿੱਚ ਗਾਂ ਦਾ ਗੋਹਾ 1 ਤੋਂ 1.5 ਕਿਲੋ ਪ੍ਰਤੀ ਵਰਗ ਮੀਟਰ ਦੀ ਦਰ ਨਾਲ (ਪ੍ਰਤੀ ਟੈਂਕ 2 ਤੋਂ 3 ਕਿੱਲੋ ਗਾਂ ਦਾ ਗੋਹਾ) ਪਾਉਣਾ ਚਾਹੀਦਾ ਹੈ। ਟੈਂਕ ਵਿਚ ਹਰ ਹਫਤੇ ਪ੍ਰਤੀ ਵਰਗ ਮੀਟਰ 5 ਗ੍ਰਾਮ ਦੀ ਦਰ ਨਾਲ ਸਿੰਗਲ ਸੁਪਰ ਫਾਸਫੇਟ (ਐੱਸ. ਐੱਸ. ਪੀ.) ਪਾਉਣਾ ਚਾਹੀਦਾ ਹੈ (ਪ੍ਰਤੀ ਟੈਂਕ 10 ਗ੍ਰਾਮ ਐੱਸ. ਐੱਸ. ਪੀ.)। ਟੈਂਕ ਵਿਚ ਮਿੱਟੀ ਤੋਂ 10 ਤੋਂ 15 ਸੈਂਟੀਮੀਟਰ ਦੀ ਉਚਾਈ ਤੱਕ ਪਾਣੀ ਪਾਉਣਾ ਚਾਹੀਦਾ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਜਮਾ ਦੇਣਾ ਚਾਹੀਦਾ ਹੈ। ਕੀਟ ਸੰਕ੍ਰਮਣ ਤੋਂ ਬਚਾਅ ਦੇ ਲਈ 2 ਗ੍ਰਾਮ ਕਾਰਬੋਫੁਰਨ ਮਿਲਾ ਕੇ ਤਾਜ਼ਾ ਅਜੋਲਾ ਇਨੋਕੂਲਮ ਤਿਆਰ ਕਰੋ। ਪਾਣੀ ਦੀ ਸਤਹਿ ‘ਤੇ ਬਣੇ ਮਕਾਨਾਂ ਅਤੇ ਸਕਮ ਦੀ ਪਰਤ ਨੂੰ ਹਟਾ ਦਿਓ। ਅਗਲੇ ਦਿਨ, ਪਾਣੀ ਦੀ ਸਤਹਿ ਉੱਤੇ ਲਗਭਗ 200 ਗ੍ਰਾਮ ਤਾਜ਼ਾ ਅਜੋਲਾ ਇਨੋਕੂਲਮ ਛਿੜਕ ਦਿਉ। ਪਾਣੀ ਦੀ ਸਤਹਿ ਉੱਤੇ ਅਜੋਲਾ ਦੀ ਪਰਤ ਬਣਨ ਵਿੱਚ ਦੋ ਹਫ਼ਤੇ ਦਾ ਸਮਾਂ ਲੱਗਦਾ ਹੈ। ਟੈਂਕ ਵਿੱਚ ਪਾਣੀ ਦਾ ਪੱਧਰ, ਖਾਸ ਕਰਕੇ ਗਰਮੀਆਂ ਦੌਰਾਨ, ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਜ਼ਿਆਦਾ ਪ੍ਰਕਾਸ਼ ਨੂੰ ਰੋਕਣ ਲਈ ਟੈਂਕ ‘ਤੇ ਨਾਰੀਅਲ ਦੇ ਪੱਤਿਆਂ ਦੀ ਸ਼ੈਡ/ਛੱਪਰ ਬਣਾ ਦੇਣਾ ਚਾਹੀਦਾ ਹੈ। ਇਸ ਨਾਲ ਸਰਦੀਆਂ ਦੌਰਾਨ ਅਜੋਲਾ ਤੇ ਤ੍ਰੇਲ ਵੀ ਨਹੀਂ ਜੰਮਦੀ।

ਅਜੋਲਾ ਕਿਆਰੀ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਹਿਲਾਉਣ ਦੇ ਬਾਅਦ ਅਜੋਲਾ ਦੀ ਮਦਰ ਨਰਸਰੀ ਤੋਂ ਅਜੋਲਾ ਦਾ 1.5 ਕਿਲੋ ਬੀਜ ਕਿਆਰੀ ਵਿੱਚ ਬਰਾਬਰ ਮਾਤਰਾ ਵਿੱਚ ਛਿੜਕ ਦੇਣਾ ਚਾਹੀਦਾ ਹੈ। ਅਜੋਲਾ ਬੀਜ ਦੇ ਸ੍ਰੋਤ ਦੇ ਬਾਰੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਸ਼ੁਰੂ ਵਿੱਚ, ਅਜੋਲਾ ਪੂਰੀ ਕਿਆਰੀ ਵਿੱਚ ਫੈਲ ਜਾਂਦਾ ਹੈ ਅਤੇ ਨਾਲ ਹੀ ਦਿਨਾਂ ਦੇ ਇੱਕ ਮੋਟੀ ਪਰਤ ਦਾ ਆਕਾਰ ਲੈ ਲੈਂਦਾ ਹੈ। ਆਦਰਸ਼ ਰੂਪ ਵਿੱਚ ਇਹ ਸੱਤ ਦਿਨਾਂ ਦੇ ਅੰਦਰ 10 ਕਿੱਲੋ ਕਾਜੋਲ ਦਾ ਉਤਪਾਦਨ ਕਰ ਦਿੰਦਾ ਹੈ। ਸ਼ੁਰੂ ਦੇ ਸੱਤ ਦਿਨਾਂ ਦੇ ਡਰੋਂ, ਅਜੋਲਾ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਹਰ ਰੋਜ਼ ਪਾਣੀ ਪਾ ਕੇ ਪਾਣੀ ਦਾ ਪੱਧਰ ਲਗਾਤਾਰ ਬਣਾਈ ਰੱਖਿਆ ਜਾਂਦਾ ਹੈ। ਸੱਤ ਦਿਨ ਬਾਅਦ, ਹਰ ਦਿਨ 1.5 ਕਿਲੋ ਅਜੋਲਾ ਵਰਤੋਂ ਕਰਨ ਲਈ ਕੱਢ ਸਕਦੇ ਹਾਂ। ਛਾਣਨੀ ਨਾਲ ਅਜੋਲਾ ਪਲਾਸਟਿਕ ਦੀ ਟ੍ਰੇ ਵਿੱਚ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਇਸ ਅਜੋਲਾ ਨੂੰ ਡੰਗਰਾਂ ਨੂੰ ਖੁਆਉਣ ਤੋਂ ਪਹਿਲਾਂ ਤਾਜ਼ੇ ਪਾਣੀ ਵਿੱਚ ਧੋਣਾ ਚਾਹੀਦਾ ਹੈ। ਗੋਹੇ ਦੀ ਗੰਧ ਨੂੰ ਦੂਰ ਕਰਨ ਲਈ ਇਸ ਨੂੰ ਧੋਣਾ ਜ਼ਰੂਰੀ ਹੈ। ਅਜੋਲਾ ਦੀ ਧੁਲਾਈ ਵਿੱਚ ਵਰਤੇ ਪਾਣੀ ਨੂੰ ਰੁੱਖ-ਬੂਟਿਆਂ ਦੇ ਲਈ ਜੈਵਿਕ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜੋਲਾ ਅਤੇ ਪਸ਼ੂ ਖੁਰਾਕ ਨੂੰ 1:1 ਅਨੁਪਾਤ ਵਿਚ ਮਿਲਾ ਕੇ ਪਸ਼ੂਆਂ ਨੂੰ ਖਵਾਇਆ ਜਾਂਦਾ ਹੈ।

ਅਜੋਲਾ ਤੋਂ ਹਟਾਏ ਗਏ ਗੋਬਰ ਅਤੇ ਖਣਿਜ ਮਿਸ਼ਰਣ ਦੀ ਪੂਰਤੀ ਦੇ ਲਈ, ਅਜੋਲਾ ਕਿਆਰੀ ਵਿੱਚ ਘੱਟ ਤੋਂ ਘੱਟ ਸੱਤ ਦਿਨਾਂ ਵਿੱਚ ਇੱਕ ਵਾਰ ਗਾਂ ਦਾ ਗੋਹਾ ਖਣਿਜ ਮਿਸ਼ਰਣ ਪਾਉਣਾ ਚਾਹੀਦਾ ਹੈ। ਅਜੋਲਾ ਕਿਆਰੀ ਵਿਚ ਗਾਂ ਦਾ ਗੋਹਾ, ਖਣਿਜ ਮਿਸ਼ਰਣ ਸੱਤ ਦਿਨ ਵਿੱਚ ਇੱਕ ਵਾਰ ਜ਼ਰੂਰ ਪਾਉਣਾ ਚਾਹੀਦਾ ਹੈ।

ਹਰ 60 ਦਿਨਾਂ ਦੇ ਬਾਅਦ, ਅਜੋਲਾ ਕਿਆਰੀਆਂ ਤੋਂ ਪੁਰਾਣੀ ਮਿੱਟੀ ਹਟਾ ਦਿੱਤੀ ਜਾਂਦੀ ਹੈ ਅਤੇ 15 ਕਿਲੋ ਨਵੀਂ ਉਪਜਾਊ ਮਿੱਟੀ ਪਾਈ ਜਾਂਦੀ ਹੈ ਤਾਂ ਜੋ ਕਿਆਰੀ ਵਿੱਚ ਨਾਈਟ੍ਰੋਜਨ ਨਿਰਮਾਣ ਤੋਂ ਬਚਿਆ ਜਾ ਸਕੇ ਅਤੇ ਅਜੋਲਾ ਨੂੰ ਪੋਸ਼ਕ ਤੱਤ ਉਪਲਬਧ ਹੁੰਦੇ ਰਹਿਣ। ਮਿੱਟੀ ਅਤੇ ਪਾਣੀ ਕੱਢਣ ਦੇ ਬਾਅਦ, ਘੱਟ ਤੋਂ ਘੱਟ ਛੇ ਮਹੀਨੇ ਵਿੱਚ ਇੱਕ ਵਾਰ ਪੂਰੀ ਪ੍ਰਕਿਰਿਆ ਨੂੰ ਨਵੇਂ ਸਿਰੇ ਤੋਂ ਦੁਹਰਾਉਂਦੇ ਹੋਏ ਅਜੋਲਾ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ।

ਸਾਵਧਾਨੀਆਂ

  1. ਵਧੀਆ ਉਪਜ ਦੇ ਲਈ ਸੰਕ੍ਰਮਣ ਤੋਂ ਮੁਕਤ ਵਾਤਾਵਰਣ ਰੱਖਣਾ ਜ਼ਰੂਰੀ ਹੈ।
  2. ਜ਼ਿਆਦਾ ਭੀੜ-ਭਾੜ ਤੋਂ ਬਚਣ ਲਈ ਅਜੋਲਾ ਨੂੰ ਨਿਯਮਿਤ ਰੂਪ ਨਾਲ ਕੱਟਣਾ ਚਾਹੀਦਾ ਹੈ।
  3. ਚੰਗੇ ਵਾਧੇ ਲਈ ਤਾਪਮਾਨ ਮਹੱਤਵਪੂਰਣ ਕਾਰਕ ਹੈ। ਲਗਭਗ 35 ਡਿਗਰੀ ਸੈਲਸੀਅਸ ਤਾਪਮਾਨ ਹੋਣਾ ਚਾਹੀਦਾ ਹੈ। ਠੰਡੇ ਇਲਾਕਿਆਂ ਵਿੱਚ ਠੰਢੇ ਮੌਸਮ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਚਾਰਾ ਕਿਆਰੀ ਨੂੰ ਪਲਾਸਟਿਕ ਦੀ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ।
  4. ਸਿੱਧੀ ਅਤੇ ਉਚਿਤ ਸੂਰਜ ਦੀ ਰੋਸ਼ਨੀ ਵਾਲੇ ਸਥਾਨ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਛਾਂ ਵਾਲੀ ਜਗ੍ਹਾ ਵਿੱਚ ਪੈਦਾਵਾਰ ਘੱਟ ਹੁੰਦੀ ਹੈ।
  5. ਮਾਧਿਅਮ ਦਾ ਪੀ. ਐੱਚ. 5.5 ਦੇ ਵਿੱਚ 7 ਹੋਣਾ ਚਾਹੀਦਾ ਹੈ।
  6. ਉਪਯੁਕਤ ਪੋਸ਼ਕ ਤੱਤ ਜਿਵੇਂ ਗੋਹੇ ਦਾ ਘੋਲ, ਸੂਖਮ ਪੋਸ਼ਕ ਤੱਤ ਜ਼ਰੂਰਤ ਅਨੁਸਾਰ ਪਾਉਂਦੇ ਰਹਿਣਾ ਚਾਹੀਦਾ ਹੈ।

ਚਾਰਾ ਪਲਾਟ ਦੀ ਲਾਗਤ

ਚਾਰਾ ਪਲਾਟ ਲਗਾਉਣ ਦੀ ਲਾਗਤ 1500 ਰੁਪਏ ਤੋਂ 2000 ਰੁਪਏ ਦੇ ਵਿਚਕਾਰ ਹੁੰਦੀ ਹੈ। ਮੁਢਲਪ ਲਾਗਤ ਮਿਹਨਤ ਦੇ ਰੂਪ ਵਿੱਚ ਹੁੰਦੀ ਹੈ ਜਿਸ ਨੂੰ ਪਰਿਵਾਰਕ ਮਿਹਨਤ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ। ਚਾਰਾ ਪਲਾਟ ਦੀ ਲਾਗਤ ਦਾ ਅਨੁਮਾਨ ਕਰਦੇ ਸਮੇਂ ਚਾਰਾ ਕਿਆਰੀਆਂ ਦੀਆਂ ਦੋ ਇਕਾਈਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਜੋ ਅਜੋਲਾ ਦੀ ਉਪਜ ਨਿਯਮਿਤ ਰੂਪ ਨਾਲ ਮਿਲਦੀ ਰਹੇ। ਪਸ਼ੂ ਅਤੇ ਚਾਰੇ ਦੀ ਲੋੜ ਦੇ ਆਧਾਰ ‘ਤੇ ਇਕਾਈਆਂ ਦੀ ਸੰਖਿਆ ਨੂੰ ਵਧਾਇਆ ਜਾ ਸਕਦਾ ਹੈ। ਲਾਗਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਕ੍ਰ.ਸੰ. ਵੇਰਵਾ ਮਾਤਰਾ ਦਰ ਰਾਸ਼ੀ (ਰੁ.)
1 ਖਾਈ (ਟ੍ਰੈਂਚ) ਬਣਾਉਣ ਦੀ ਲਾਗਤ (2.25 ਮੀ. × 1.5 ਮੀ. × 0.2 ਮੀ.) 2 ਖਾਈ ਰੁ. 80.00 (ਇੱਕ ਦਿਹਾੜੀ) 80.00
2 ਪੋਲੀ ਸ਼ੀਟ (3 ਮੀ. × 2. ਮੀ.) 2 ਸ਼ੀਟ ਰੁ. 300 600.00
3 ਉਪਜਾਊ ਮਿੱਟੀ 15 ਕਿਲੋ/ ਖਾਈ ਰੁ. 80.00 (ਇੱਕ ਦਿਹਾੜੀ) 80.00
4 ਗਾਂ ਦਾ ਗੋਹਾ 5 ਕਿਲੋ/ਖਾਈ ਰੁ. 3 30.00
5 ਖਾਦ ਐੱਸ.ਐੱਸ.ਪੀ. 5ਕਿਲੋ ਹਰੇਕ ਖਣਿਜ ਮਿਸ਼ਰਣ 2 ਕਿਲੋ ਹਰੇਕ 10 ਕਿਲੋ
4 ਕਿਲੋ
ਰੁ. 10 100.00
400.00
6 ਅਜੋਲਾ ਕਲਚਰ ਇਕਮੁਸ਼ਤ ਰੁ. 100 100.00
7 ਪੋਲੀ ਨੈੱਟ 400.00
8 ਪੰਡਾਲ ਨਿਰਮਾਣ ਵਿਕਲਪਕ --
9 ਵਿਭਿੰਨ
ਕੁੱਲ ਯੋਗ
10.00
1800.

ਚਾਰੇ ਦੇ ਰੂਪ ਵਿੱਚ ਅਜੋਲਾ ਦਾ ਉਪਯੋਗ ਕਰਨ ਲਈ ਅਨੇਕ ਸਥਾਨਾਂ ਤੇ ਪ੍ਰਯੋਗ ਕੀਤੇ ਗਏ ਹਨ, ਇਨ੍ਹਾਂ ਵਿੱਚ ਮੁੱਖ ਤੌਰ ਤੇ ਹੈ- ਕੰਨਿਆਕੁਮਾਰੀ ਵਿੱਚ ਵਿਵੇਕਾਨੰਦ ਆਸ਼ਰਮ, ਕੋਇੰਬਟੂਰ ਵਿੱਚ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ, ਆਂਧਰ ਪ੍ਰਦੇਸ਼ ਦੇ ਗੁੰਟੂਰ ਵਿੱਚ ਬਾਇਫ ਦੁਆਰਾ ਚਲਾਇਆ ਪਸ਼ੂ ਪਾਲਣ ਪ੍ਰੋਗਰਾਮ, ਪਸ਼ੂ ਪਾਲਣ ਅਤੇ ਪੇਂਡੂ ਵਿਕਾਸ ਵਿਭਾਗ, ਆਂਧਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਮੰਡਲ ਮਹਿਲਾ ਸਮਾਖਿਆ ਦੇ ਮਾਧਿਅਮ ਨਾਲ ਚਿੱਤੂਰ ਵਿੱਚ ਗੰਗਾਰਾਮ, ਵੀ ਕੋਟਾ ਅਤੇ ਪੁੰਗਨੂਰ ਮੰਡਲਾਂ ਵਿੱਚ ਅਜੋਲਾ ਚਾਰੇ ਦੀ ਖੇਤੀ ਕੀਤੀ ਜਾ ਰਹੀ ਹੈ।

ਨਾਬਾਰਡ ਨੇ ਵਾਟਰਸ਼ੈੱਡ ਵਿਕਾਸ ਫੰਡ ਦੇ ਤਹਿਤ ਆਜੀਵਿਕਾ ਗਤੀਵਿਧੀ ਦੇ ਰੂਪ ਵਿੱਚ ਵਿਭਿੰਨ ਵਾਟਰਸ਼ੈੱਡਾਂ ਵਿੱਚ ਅਜੋਲਾ ਚਾਰਾ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਹੈ। ਜਿਨ੍ਹਾਂ ਵਾਟਰਸ਼ੈੱਡ ਪਿੰਡਾਂ ਵਿਚ ਡੇਅਰੀ ‘ਤੇ ਜ਼ਿਆਦਾ ਜ਼ੋਰ ਹੈ, ਅਜਿਹੇ ਪਿੰਡਾਂ ਵਿਚ ਨਾਬਾਰਡ ਪ੍ਰਦਰਸ਼ਨ ਇਕਾਈ ਦੇ ਰੂਪ ਵਿੱਚ ਅਜਿਹੇ ਨਵਾਚਾਰਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ, ਕਡੱਪਾ ਜ਼ਿਲ੍ਹੇ ਦੇ ਟੀ ਸੁੰਦੂਪੱਲੀ ਮੰਡਲ ਦੇ ਕੋਥਾਪੱਲੀ ਅਤੇ ਚਿਤੂਰ ਜ਼ਿਲ੍ਹੇ ਦੇ ਥਾਂਬਾਲਾਪੱਲੀ ਮੰਡਲ ਦੇ ਰੇਨੂਮਾਕੂਲਪੱਲੀ ਆਦਿ ਵਾਟਰਸ਼ੈੱਡ ਪਿੰਡਾਂ ਵਿੱਚ ਪ੍ਰਦਰਸ਼ਨ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਪ੍ਰਦਰਸ਼ਨ ਇਕਾਈਆਂ ਤੋਂ ਪ੍ਰੇਰਿਤ ਹੋ ਕੇ ਹੋਰ ਡੇਅਰੀ ਕਿਸਾਨਾਂ ਨੇ ਵੀ ਅਜੋਲਾ ਇਕਾਈਆਂ ਸਥਾਪਿਤ ਕੀਤੀਆਂ ਹਨ। ਅਨੁਮਾਨ ਦੇ ਅਨੁਸਾਰ, 2.5 x 1.5 ਮੀਟਰ ਆਕਾਰ ਦੇ ਅਜੋਲਾ ਚਾਰਾ ਪਲਾਟ ਦੀ ਹਰੇਕ ਇਕਾਈ ਦੀ ਲਾਗਤ 1800 ਰੁਪਏ ਹੁੰਦੀ ਹੈ, ਖਰਚ ਮੁੱਖ ਤੌਰ ਤੇ ਪਲਾਸਟਿਕ ਅਤੇ ਬੀਜ ਸਮੱਗਰੀ ‘ਤੇ ਹੁੰਦਾ ਹੈ। ਜਿਵੇਂ ਕਿ ਕਿਸਾਨਾਂ ਨੇ ਦੱਸਿਆ ਕਿ ਇਸ ਦਾ ਲਾਭ ਇਹ ਹੈ ਕਿ ਕਿਸਾਨਾਂ ਨੂੰ ਸਾਲ ਭਰ ਹਰਾ ਚਾਰਾ ਮਿਲਦਾ ਰਹਿੰਦਾ ਹੈ ਅਤੇ ਕਿਸਾਨ ਬਿਨਾਂ ਕਿਸੇ ਖਾਸ ਕੌਸ਼ਲ ਦੇ ਅਜੋਲਾ ਦੀ ਕਾਸ਼ਤ ਕਰ ਸਕਦੇ ਹਨ।

ਡੰਗਰਾਂ ਦੀ ਖੁਰਾਕ ਲੋੜ ਨੂੰ ਪੂਰਾ ਕਰਨ ਲਈ ਡੇਅਰੀ ਕਿਸਾਨ ਅਜੋਲਾ ਚਾਰਾ ਦੀ ਖੇਤੀ ਕਰ ਸਕਦੇ ਹਨ। ਵਿਕਲਪਕ ਤੌਰ ਤੇ, ਕਲਸਟਰ ਵਿਚ ਡੇਅਰੀ ਕਿਸਾਨਾਂ ਨੂੰ ਪਸ਼ੂ ਖੁਰਾਕ ਦੀ ਸਪਲਾਈ ਦੇ ਲਈ ਉੱਦਮੀ ਆਮਦਨ ਸਿਰਜਣ ਗਤੀਵਿਧੀ ਦੇ ਰੂਪ ਵਿੱਚ ਵੱਡੇ ਪੈਮਾਨੇ ਉੱਤੇ ਅਜੋਲਾ ਦੀ ਕਾਸ਼ਤ ਕਰ ਸਕਦੇ ਹਨ। ਇਸ ਤਰ੍ਹਾਂ ਦੀਆਂ ਨਵੀਆਂ ਪਹਿਲਾਂ ਨਾਲ, ਅਸੀਂ ਚਿੱਟੀ ਕ੍ਰਾਂਤੀ ਦੇ ਜਨਕ ਡਾ. ਵਰਗੀਜ ਕੁਰੀਅਨ ਦੇ ਸੁਪਨੇ ਨੂੰ ਕਾਫੀ ਹੱਦ ਤੱਕ ਪੂਰਾ ਕਰਨ ਵਿੱਚ ਸਫਲ ਹੋ ਸਕਦੇ ਹਾਂ।

ਅਜੋਲਾ ਨਾਲ ਸੰਬੰਧਤ ਜਾਣਕਾਰੀ

ਇਨੋਕੂਲਮ ਰੇਟ = 250 ਗ੍ਰਾਮ/ਵਰਗ ਮੀ.

ਉਪਜ = 10 ਟਨ/ਹੈਕਟੇਅਰ/ਹਫਤਾ ਜਾਂ 1 ਕਿਲੋ ਗ੍ਰਾਮ/ਵਰਗ ਮੀ./ ਹਫਤਾ - ਇੱਕ ਪਰਤ ਤੋਂ

ਵਿਕਰੀ ਮੁੱਲ= ਰੁ. 1 ਤੋਂ 1.2/ਕਿਲੋ ਗ੍ਰਾਮ (ਵੀਅਤਨਾਮ ਵਿਚ 100 ਆਸਟ੍ਰੇਲੀਆਈ ਡਾਲਰ ਟਨ)

ਬਾਵਿਸਟੀਨ = ਰੁ. 550ਐੱਮ/ਕਿਲੋ ਗ੍ਰਾਮ

ਫੁਰਾਡਨ = ਰੁ. 65/ਕਿਲੋ ਗ੍ਰਾਮ

ਐੱਸ. ਐੱਸ. ਪੀ. = ਰੁ. 5/ਕਿਲੋ ਗ੍ਰਾਮ

ਇਨੋਕੂਲਮ ਅਤੇ ਤਾਜ਼ਾ ਅਜੋਲਾ ਦਾ ਅਨੁਪਾਤ = 1:4

ਸਰੋਤ :ਨਾਬਾਰਡ ਬੈਂਕ

4.81481481481
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top