ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਕੋਹੜ ਰੋਗ / ਬੋਰਡੋ ਪੇਂਟ ਅਤੇ ਬੋਰਡੋ ਮਿਸ਼ਰਣ ਦੀ ਪਰਖ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੋਰਡੋ ਪੇਂਟ ਅਤੇ ਬੋਰਡੋ ਮਿਸ਼ਰਣ ਦੀ ਪਰਖ

ਇਹ ਪੇਂਟ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ਅਤੇ ਪਾਣੀ ਤੇ ਬਾਰਸ਼ ਨਾਲ ਖ਼ਰਾਬ ਨਹੀਂ ਹੁੰਦਾ।

ਬੋਰਡੋ ਪੇਂਟ:

ਮੋਨੋਹਾਈਡਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ): ੧ ਕਿਲੋ

ਹਾਈਡਰੇਟਿਡ ਲਾਈਮ ਡਸਟ (ਚੂਨਾ): ੨ ਕਿਲੋ

ਉਬਲਿਆ ਅਲਸੀ ਦਾ ਤੇਲ: ੩ ਕਿਲੋ

ਕਾਪਰ ਸਲਫ਼ੇਟ (ਨੀਲਾ ਥੋਥਾ) ਨੂੰ ਲੋਹੇ ਦੀ ਤਵੀ ਤੇ ਰੱਖ ਕੇ ਉਸ ਸਮੇਂ ਤੱਕ ਗਰਮ ਕਰੋ ਜਦੋਂ ਤੱਕ ਇਸ ਦਾ ਪਾਊਡਰ ਨਾਂ ਬਣ  ਜਾਵੇ। ਕਾਪਰ  ਸਲਫ਼ੇਟ ਦਾ ਧੂੜਾ ਅਤੇ ਚੂਨੇ ਦਾ ਧੂੜਾ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਓ। ਇਹਨਾਂ ਤਿੰਨਾ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਇੱਕ ਜਾਨ ਕਰ ਲਵੋ। ਹੁਣ ਇਸ ਬੋਰਡੋ ਪੇਂਟ ਦੀ ਬੁਰਸ ਨਾਲ ਜ਼ਖ਼ਮਾਂ ਉੱਤੇ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪੇਂਟ ਨੂੰ ਕੇਵਲ ਮਿੱਟੀ, ਪਲਾਸਟਿਕ ਜਾਂ ਸ਼ੀਸ਼ੇ ਦੇ ਬਰਤਨ ਵਿੱਚ ਹੀ ਸੰਭਾਲੋ ਜਾਂ ਜੋੜ ਪੈਣ ਤੇ ਨਵਾਂ ਪੇਂਟ ਤਿਆਰ ਕਰੋ। ਬੋਰਡੋ ਪੇਂਟ ਲਗਾਉਣ ਤੇ ਪਾਣੀ ਇਸ ਵਿੱਚੋਂ ਨਹੀਂ ਲੰਘ ਸਕਦਾ। ਇਸ ਤਰ੍ਹਾਂ ਇਹ ਪੇਂਟ ਬੂਟੇ ਦੇ ਜ਼ਖ਼ਮ ਅਤੇ ਇਸਦੀ ਅੰਦਰਲੀ ਲੱਕੜ ਨੂੰ ਗਲਣ ਤੋਂ ਬਚਾਉਂਦਾ ਹੈ। ਇਹ ਪੇਂਟ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ਅਤੇ ਪਾਣੀ ਤੇ ਬਾਰਸ਼ ਨਾਲ ਖ਼ਰਾਬ ਨਹੀਂ ਹੁੰਦਾ।

ਬੋਰਡੋ ਮਿਸ਼ਰਣ (੨:੨:੨੫੦):

ਕਾਪਰ ਸਲਫ਼ੇਟ (ਨੀਲਾ ਥੋਥਾ): ੨ ਕਿਲੋ

ਅਣਬੁਝਿਆ ਚੂਨਾ: ੨ ਕਿਲੋ

ਪਾਣੀ: ੨੫੦ ਲਿਟਰ

ਬੋਰਡੋ ਮਿਸ਼ਰਣ ੨:੨:੨੫੦ ਤਿਆਰ ਕਰਨ ਲਈ ੨ ਕਿਲੋ ਕਾਪਰ ਸਲਫ਼ੇਟ ਨੂੰ ੧੨੫ ਲਿਟਰ ਪਾਣੀ ਵਿੱਚ ਘੋਲੋ। ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ ਘੁਲਦਾ ਹੈ, ਇਸ ਲਈ ਸਰਦੀ ਦੇ ਮੌਸਮ ਦੌਰਾਨ ਇਸਨੂੰ ਗਰਮ ਪਾਣੀ ਵਿੱਚ ਘੋਲੋ। ਇੱਕ ਹੋਰ ਭਾਂਡੇ ਵਿੱਚ ੨ ਕਿਲੋ ਅਣਬੁਝਿਆ ਚੂਨਾ ਲਓ। ਇਸਨੂੰ ਹੌਲੀ - ਹੌਲੀ ਪਾਣੀ ਦੇ ਛਿੱਟੇ ਮਾਰ ਕੇ ਠੰਢਾ ਕਰੋ ਤਾਂ ਜੋ ਇਸਦਾ ਪਾਊਡਰ ਬਣ ਜਾਵੇ। ਫਿਰ ਇਸ ਵਿੱਚ ਪਾਣੀ ੬੬ ਮਿਲਾਓ। ਪਾਣੀ ਦੀ ਮਾਤਰਾ ੧੨੫ ਲਿਟਰ ਕਰ ਦਿਓ। ਵੱਖ - ਵੱਖ ਤਿਆਰ ਕੀਤੇ ਦੋਵੇਂ ਘੋਲ ਮਿਲਾ ਦਿਓ। ਪਰ ਚੂਨੇ ਦਾ ਘੋਲ ਮਿਲਾਉਣ ਤੋਂ ਪਹਿਲਾਂ ਇਸਨੂੰ ਚੰਗੀ ਤਰ੍ਹਾਂ ਪੁਣ ਲਓ। ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਰਹੋ। ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਓ।

ਬੋਰਡੋ ਮਿਸ਼ਰਣ ਦੀ ਪਰਖ:

(੧) ਬੋਰਡੋ ਮਿਸ਼ਰਣ ਦੀ ਪਰਖ ਲਈ ਇਸਦੇ ਘੋਲ ਵਿੱਚ ਲੋਹੇ ਦੀ ਵਸਤੂ ਜਿਵੇਂ ਕਿ ਚਾਕੂ, ਕਿੱਲ ਜਾਂ ਬਲੇਡ ਆਦਿ ਨੂੰ ਡੋਬੋ। ਜੇਕਰ ਮਿਸ਼ਰਣ ਵਿੱਚ ਕਾਪਰ ਸਲਫ਼ੇਟ ਦੀ ਮਾਤਰਾ ਜ਼ਿਆਦਾ ਹੋਵੇਗੀ ਤਾਂ ਇਹਨਾਂ ਉੱਪਰ ਤਾਂਬੇ ਦੀ ਤਹਿ ਜੰਮ ਜਾਵੇਗੀ। ਇਹ ਮਿਸ਼ਰਣ ਵਰਤਣ ਲਈ ਬਿਲਕੁਲ ਠੀਕ ਨਹੀਂ। ਇਸ ਵਿੱਚ ਹੋਰ ਚੂਨੇ ਦਾ ਘੋਲ ਪਾ ਕੇ ਇਸਨੂੰ ਨਿਊਟਰਲ ਕਰੋ।

(੨) ਬੋਰਡੋ ਮਿਸ਼ਰਣ ਵਿੱਚ ਚੂਨੇ ਦੇ ਕਾਰਨ ਆਮ ਕਰਕੇ ਖਾਰਾਪਣ ਹੁੰਦਾ ਹੈ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਜੇਕਰ ਮਿਸ਼ਰਣ ਵਿੱਚ ਕਾਪਰ  ਸਲਫ਼ੇਟ ਦੀ ਮਾਰਤਾ ਜ਼ਿਆਦਾ ਹੋਵੇ ਤਾਂ ਪੱਤਿਆਂ ਦਾ ਨੁਕਸਾਨ ਹੁੰਦਾ ਹੈ। ਅਜਿਹਾ ਘੋਲ ਲਿਟਮਸ ਨੂੰ ਲਾਲ ਕਰ ਦਿੰਦਾ ਹੈ। ਬੋਰਡੋ ਮਿਸ਼ਰਣ ਦੀ ਵਰਤੋਂ ਮੀਂਹ ਪੈਣ ਸਮੇਂ, ਜ਼ਿਆਦਾ ਗਰਮੀ ਸਮੇਂ ਅਤੇ ਜਦੋਂ ਬੂਟੇ ਸੋਕਾ ਮਨਾ ਰਹੇ ਹੋਣ, ਬਿਲਕੁਲ ਨਹੀਂ ਕਰਨੀ ਚਾਹੀਦੀ। ਜੇਕਰ ਇਹ ਘੋਲ ਜ਼ਿਆਦਾ ਦੇਰ ਰੱਖਣ ਤੋਂ ਬਾਅਦ ਵਰਤਿਆ ਜਾਵੇ ਤਾਂ ਇਸਦੀ ਉੱਲੀਨਾਸ਼ਕ ਸ਼ਕਤੀ ਘੱਟ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਘੋਲ ਨੂੰ ਬਣਾਉਣ ਤੋਂ ਬਾਅਦ ਇਸਦਾ ਜਲਦੀ ਹੀ ਛਿੜਕਾਅ ਕਰ ਦਿਓ।

ਸਫ਼ੈਦੀ ਦਾ ਮਿਸ਼ਰਣ:

ਚੂਨਾ: ੨੫ ਕਿਲੋ

ਨੀਲਾ ਥੋਥਾ: ੫੦੦ ਗ੍ਰਾਮ

ਸੁਰੇਸ਼/ਗੂੰਦ: ੫੦੦ ਲਿਟਰ

ਪਾਣੀ: ੧੦੦ ਲਿਟਰ

ਸੁਰੇਸ਼ ਜਾਂ ਗੂੰਦ ਨੂੰ ਮਿਸ਼ਰਣ ਤਿਆਰ ਕਰਨ ਤੋਂ ਪਹਿਲਾਂ ਗਰਮ ਪਾਣੀ ਵਿੱਚ ਘੋਲ ਲਓ। ਇਸ ਤੋਂ ਬਾਅਦ ਸਾਰੀ ਸਮੱਗਰੀ ਇਸ ਵਿੱਚ ਪਾ ਕੇ ਮਿਸ਼ਰਣ ਤਿਆਰ ਕਰੋ। ਇਹ ਸਫ਼ੈਦੀ ਫ਼ਰਵਰੀ - ਮਾਰਚ ਤੇ ਦੁਬਾਰਾ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜੁਲਾਈ - ਅਗਸਤ ਵਿੱਚ ਕਰੋ।

ਰਿਡੋਮਿਲ/ਮੈਟਕੋ ਪੇਂਟ:

ਰਿਡੋਮਿਲ/ਮੈਟਕੋ: ੨ ਗ੍ਰਾਮ

ਅਲਸੀ ਦਾ ਤੇਲ: ੧੦੦ ਮਿਲੀਲਿਟਰ

ਰਿਡੋਮਿਲ ਜਾਂ ਮੈਟਕੋ ਨੂੰ ਅਲਸੀ ਦੇ ਤੇਲ ਵਿੱਚ ਮਿਲਾ ਕੇ ਪੇਂਟ ਤਿਆਰ ਕਰੋ। ਇਸ ਪੇਂਟ ਨੂੰ ਬੁਰਸ ਨਾਲ ਤਣੇ ਅਤੇ ਟਾਹਣੀਆਂ ਤੇ ਲਗਾਓ। ਬਾਗ ਵਿੱਚ ਗੂੰਦ ਰੋਗ ਦੇ ਬਚਾਅ ਲਈ ਪੇਂਟ ਤਿਆਰ ਕਰਨ ਵਾਸਤੇ ਇੱਕ ਕਿੱਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਦਵਾਈ, ਅਲਸੀ ਦਾ ਤੇਲ, ਤਿੱਖਾ ਚਾਕੂ, ਬੁਰਸ, ਕੈਂਚੀ ਅਤੇ ਖਾਲੀ ਡੱਬਾ ਹੁੰਦੇ ਹਨ। ਇਸ ਕਿੱਟ ਦੀ ਵਰਤੋਂ ਨਾਲ ਜ਼ਿਆਦਾ ਬੂਟਿਆਂ ਨੂੰ ਪੇਂਟ ਕੀਤਾ ਜਾ ਸਕਦਾ ਹੈ

ਸਰੋਤ : ਏ ਬੂਕਸ ਓਨ੍ਲਿਨੇ

3.24489795918
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top