ਹੋਮ / ਖੇਤੀ / ਖੇਤੀ ਆਗਤ / ਕੀਟਨਾਸ਼ਕਾਂ ਦਾ ਸੁਰੱਖਿਅਤ ਉਪਯੋਗ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕੀਟਨਾਸ਼ਕਾਂ ਦਾ ਸੁਰੱਖਿਅਤ ਉਪਯੋਗ

ਕੀਟਨਾਸ਼ਕਾਂ ਦੇ ਸੁਰੱਖਿਅਤ ਉਪਯੋਗ ਦੇ ਨਾਲ ਵੱਧ ਉਤਪਾਦਕਤਾ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਦੇ ਬਿਹਤਰ ਇਸਤੇਮਾਲ ਦੀ ਜਾਣਕਾਰੀ ਦਿੱਤੀ ਗਈ ਹੈ।

ਖਰੀਦ ਦੇ ਦੌਰਾਨ

ਕੀ ਕਰੀਏ

ਕੀ ਨਾ ਕਰੀਏ

 • ਕੀਟਨਾਸ਼ਕ ਅਤੇ ਜੈਵ ਕੀਟਨਾਸ਼ਕ ਸਿਰਫ਼ ਰਜਿਸਟਰਡ ਕੀਟਨਾਸ਼ਕ ਡੀਲਰ ਤੋਂ ਹੀ ਖਰੀਦੋ, ਜਿਸ ਦੇ ਕੋਲ ਸਹੀ ਲਾਈਸੈਂਸ ਹੋਵੇ।

 • ਇੱਕ ਵਿਸ਼ੇਸ਼ ਖੇਤਰ ਵਿੱਚ ਇੱਕ ਵਾਰ ਦੇ ਛਿੜਕਾਅ ਦੇ ਲਈ ਜਿੰਨੀ ਲੋੜ ਹੋਵੇ, ਓਨਾ ਹੀ ਕੀਟਨਾਸ਼ਕ ਖਰੀਦੋ।

 • ਕੀਟਨਾਸ਼ਕਾਂ ਦੇ ਕੰਟੇਨਰ ਜਾਂ ਪੈਕਟ ਉੱਤੇ ਮਾਨਤਾ ਪ੍ਰਾਪਤ ਲੇਬਲ ਦੇਖੋ।

 • ਲੇਬਲ ਉੱਤੇ ਬੈਚ ਸੰਖਿਆ, ਪੰਜੀਕਰਣ ਸੰਖਿਆ, ਮੈਨਿਊਫੈਕਚਰ ਅਤੇ ਐਕਸਪਾਇਰੀ ਤਰੀਕ ਦੇਖੋ।

 • ਕੰਟੇਨਰ ਵਿੱਚ ਚੰਗੀ ਤਰ੍ਹਾਂ ਨਾਲ ਪੈਕ ਕੀਤੇ ਹੋਏ ਕੀਟਨਾਸ਼ਕ ਹੀ ਖਰੀਦੋ।

 • ਫੁੱਟਪਾਥ ਦੇ ਡੀਲਰਾਂ ਜਾਂ ਅਜਿਹੇ ਡੀਲਰ ਜਿਨ੍ਹਾਂ ਦੇ ਕੋਲ ਲਾਈਸੈਂਸ ਨਾ ਹੋਵੇ, ਉਨ੍ਹਾਂ ਨੂੰ ਕੀਟਨਾਸ਼ਕ ਨਾ ਖਰੀਦੋ।

 • ਇੱਕੋ ਵੇਲੇ ਵੱਧ ਮਾਤਰਾ ਵਿੱਚ ਕੀਟਨਾਸ਼ਕ ਨਾ ਖਰੀਦੋ।

 • ਕੰਟੇਨਰ ਉੱਤੇ ਰਜਿਸਟਰਡ ਲੇਬਲ ਨਾ ਹੋਣ ਤੇ ਕੀਟਨਾਸ਼ਕ ਨਾ ਖਰੀਦੋ।

 • ਕਦੀ ਵੀ ਕੀਟਨਾਸ਼ਕ ਦੀ ਐਕਸਪਾਇਰੀ ਤਿਥੀ ਖਤਮ ਹੋਣ ਦੇ ਬਾਅਦ ਉਸ ਨੂੰ ਨਾ ਖਰੀਦੋ।

 • ਕੀਟਨਾਸ਼ਕਾਂ ਦੇ ਅਜਿਹੇ ਕੰਟੇਨਰ ਜੋ ਲੀਕ ਹੋਣ ਜਾਂ ਖੁੱਲ੍ਹੇ ਹੋਣ ਜਾਂ ਫਿਰ ਜਿਨ੍ਹਾਂ ਉੱਤੇ ਸੀਲ ਨਾ ਹੋਵੇ, ਉਨ੍ਹਾਂ ਨੂੰ ਨਾ ਖਰੀਦੋ।

ਸੰਗ੍ਰਹਿਣ ਦੇ ਦੌਰਾਨ

ਕੀ ਕਰੀਏ

ਕੀ ਨਾ ਕਰੀਏ

 • ਕੀਟਨਾਸ਼ਕਾਂ ਦਾ ਸੰਗ੍ਰਹਿਣ ਘਰ ਤੋਂ ਦੂਰ ਕਰਨਾ ਚਾਹੀਦਾ ਹੈ।

 • ਕੀਟਨਾਸ਼ਕਾਂ ਨੂੰ ਉਨ੍ਹਾਂ ਦੇ ਕੰਟੇਨਰ ਵਿੱਚ ਰਹਿਣ ਦਿਓ।

 • ਕੀਟਨਾਸ਼ਕਾਂ/ਖਰਪਤਵਾਰਨਾਸ਼ਕ ਨੂੰ ਵੱਖ-ਵੱਖ ਸੰਗ੍ਰਹਿਤ ਕੀਤਾ ਜਾਣਾ ਚਾਹੀਦਾ ਹੈ।

 • ਜਿਸ ਖੇਤਰ ਵਿੱਚ ਕੀਟਨਾਸ਼ਕਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੋਵੇ, ਉਸ ਸਥਾਨ ਉੱਤੇ ਚਿਤਾਵਨੀ ਦੇ ਸੰਕੇਤ ਦਿੱਤੇ ਜਾਣੇ ਚਾਹੀਦੇ ਹਨ।

 • ਕੀਟਨਾਸ਼ਕਾਂ ਦਾ ਸੰਗ੍ਰਹਿਣ ਅਜਿਹੇ ਸਥਾਨ ਉੱਤੇ ਕੀਤਾ ਜਾਣਾ ਚਾਹੀਦਾ ਹੈ, ਜੋ ਬੱਚਿਆਂ ਅਤੇ ਪਸ਼ੂਆਂ ਦੀ ਪਹੁੰਚ ਤੋਂ ਦੂਰ ਹੋਵੇ।

 • ਸੰਗ੍ਰਹਿਣ ਦੇ ਸਥਾਨ ਦਾ ਸਿੱਧੀ ਧੁੱਪ ਅਤੇ ਮੀਂਹ ਤੋਂ ਬਚਾਅ ਕੀਤਾ ਜਾਣਾ ਚਾਹੀਦਾ ਹੈ।

 • ਕਦੀ ਵੀ ਕੀਟਨਾਸ਼ਕਾਂ ਦਾ ਸੰਗ੍ਰਹਿਣ ਘਰ ਦੇ ਵਿਹੜੇ ਵਿੱਚ ਨਾ ਕਰੋ।

 • ਕੀਟਨਾਸ਼ਕਾਂ ਨੂੰ ਉਨ੍ਹਾਂ ਦੇ ਕੰਟੇਨਰਾਂ ਵਿੱਚੋਂ ਕੱਢ ਕੇ ਕਦੀ ਵੀ ਦੂਜੇ ਕੰਟੇਨਰਾਂ ਵਿੱਚ ਨਾ ਰੱਖੋ।

 • ਕੀਟਨਾਸ਼ਕਾਂ ਅਤੇ ਖਰਪਵਾਰਨਾਸ਼ਕ ਦਾ ਸੰਗ੍ਰਹਿਣ ਇਕੱਠਿਆਂ ਨਹੀਂ ਕੀਤਾ ਜਾਣਾ ਚਾਹੀਦਾ।

 • ਬੱਚਿਆਂ ਨੂੰ ਸੰਗ੍ਰਹਿਣ ਦੇ ਸਥਾਨ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਦਿਓ।

 • ਕੀਟਨਾਸ਼ਕਾਂ ਨੂੰ ਧੁੱਪ ਅਤੇ ਮੀਂਹ ਵਿੱਚ ਨਹੀਂ ਕੱਢਿਆ ਜਾਣਾ ਚਾਹੀਦਾ।

ਵਿਵਸਥਾ ਦੇ ਦੌਰਾਨ

ਕੀ ਕਰੀਏ

ਕੀ ਨਾ ਕਰੀਏ

 • ਆਵਾਜਾਈ ਦੇ ਦੌਰਾਨ ਕੀਟਨਾਸ਼ਕਾਂ ਨੂੰ ਵੱਖ-ਵੱਖ ਰੱਖੋ।

 • ਇਸਤੇਮਾਲ ਵਾਲੇ ਸਥਾਨ ਤੇ ਵਧੇਰੇ ਮਾਤਰਾ ਵਿੱਚ ਕੀਟਨਾਸ਼ਕ ਪਹੁੰਚਾਉਣ ਲਈ ਕਾਫੀ ਸਾਵਧਾਨੀ ਵਰਤਣੀ ਚਾਹੀਦੀ ਹੈ।

 • ਕਦੀ ਵੀ ਕੀਟਨਾਸ਼ਕਾਂ ਨੂੰ ਖਾਧ ਪਦਾਰਥਾਂ/ਚਾਰੇ/ਜਾਂ ਹੋਰ ਖਾਧ ਵਸਤੂਆਂ ਦੇ ਨਾਲ ਨਾ ਲਿਜਾਓ।

 • ਕਦੀ ਵੀ ਵਧੇਰੇ ਮਾਤਰਾ ਵਿੱਚ ਕੀਟਨਾਸ਼ਕ ਨੂੰ ਆਪਣੇ ਸਿਰ, ਮੋਢੇ ਜਾਂ ਪਿੱਠ ਉੱਤੇ ਨਾ ਲਿਜਾਓ।

ਛਿੜਕਾਅ ਦੇ ਲਈ ਘੋਲ ਤਿਆਰ ਕਰਦੇ ਸਮੇਂ

ਕੀ ਕਰੀਏ

ਕੀ ਨਾ ਕਰੀਏ

 • ਹਮੇਸ਼ਾ ਸਾਫ਼ ਪਾਣੀ ਦਾ ਹੀ ਇਸਤੇਮਾਲ ਕਰੋ।

 • ਦਸਤਾਨੇ, ਮਾਸਕ, ਟੋਪੀ, ਏਪ੍ਰੌਨ, ਪੂਰੀ ਪੈਂਟ ਆਦਿ ਸੁਰੱਖਿਆਤਮਕ ਕੱਪੜਿਆਂ ਦਾ ਇਸਤੇਮਾਲ ਆਪਣੇ ਸਰੀਰ ਨੂੰ ਕਵਰ ਕਰਨ ਲਈ ਕਰੋ।

 • ਛਿੜਕਾਅ ਦੇ ਘੋਲ ਤੋਂ ਬਚਣ ਲਈ ਹਮੇਸ਼ਾ ਆਪਣੀ ਨੱਕ, ਅੱਖ, ਕੰਨ ਅਤੇ ਹੱਥਾਂ ਦਾ ਬਚਾਅ ਕਰੋ।

 • ਇਸਤੇਮਾਲ ਕਰਨ ਤੋਂ ਪਹਿਲਾਂ ਕੀਟਨਾਸ਼ਕ ਦੇ ਕੰਟੇਨਰ ਉੱਤੇ ਲਿਖੇ ਨਿਰਦੇਸ਼ਾਂ ਨੂੰ ਸਾਵਧਾਨੀ ਪੂਰਵਕ ਪੜ੍ਹ ਲਵੋ।

 • ਲੋੜ ਦੇ ਹਿਸਾਬ ਨਾਲ ਛਿੜਕਾਅ ਕਰਨ ਦੀ ਸਮੱਗਰੀ ਤਿਆਰ ਕਰੋ।

 • ਦਾਣੇਦਾਰ ਕੀਟਨਾਸ਼ਕ ਦਾ ਉਸੇ ਰੂਪ ਵਿੱਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

 • ਸਪ੍ਰੇ ਟੈਂਕ ਨੂੰ ਭਰਦੇ ਸਮੇਂ ਛਿੜਕਾਅ ਦੇ ਲਈ ਬਣਾਏ ਗਏ ਕੀਟਨਾਸ਼ਕ ਦੇ ਘੋਲ ਨੂੰ ਡਿਗਣ ਤੋਂ ਬਚਾਓ।

 • ਹਮੇਸ਼ਾ ਕੀਟਨਾਸ਼ਕਾਂ ਦਾ ਇਸਤੇਮਾਲ ਦੱਸੀ ਗਈ ਮਾਤਰਾ ਵਿੱਚ ਹੀ ਕਰੋ।

 • ਅਜਿਹੀਆਂ ਕੋਈ ਵੀ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਦੀਆਂ, ਜੋ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹੋਣ।

 • ਚਿੱਕੜ ਵਾਲੇ ਜਾਂ ਗੰਦੇ ਪਾਣੀ ਦਾ ਇਸਤੇਮਾਲ ਕਦੀ ਨਾ ਕਰੋ।

 • ਸੁਰੱਖਿਆਤਮਕ ਕੱਪੜਿਆਂ ਦੇ ਬਿਨਾਂ ਕਦੀ ਵੀ ਛਿੜਕਾਅ ਦਾ ਘੋਲ ਤਿਆਰ ਨਾ ਕਰੋ।

 • ਕੀਟਨਾਸ਼ਕ/ਉਸ ਦੇ ਘੋਲ ਨੂੰ ਸਰੀਰ ਦੇ ਕਿਸੇ ਵੀ ਹਿੱਸੇ ਉੱਤੇ ਨਹੀਂ ਡਿਗਣ ਦੇਣਾ ਚਾਹੀਦਾ।

 • ਇਸਤੇਮਾਲ ਦੇ ਲਈ ਕੰਟੇਨਰ ਦੇ ਲੇਬਲ ਉੱਤੇ ਨਿਰਦੇਸ਼ਾਂ ਨੂੰ ਪੜ੍ਹਣ ਦੀ ਕਦੀ ਵੀ ਅਣਦੇਖੀ ਨਾ ਕਰੋ।

 • ਕੀਟਨਾਸ਼ਕ ਦੇ ਘੋਲ ਨੂੰ ਤਿਆਰ ਕਰ ਦੇ ਬਾਅਦ ਕਦੀ ਵੀ 24 ਘੰਟੇ ਬਾਅਦ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।

 • ਦਾਣਿਆਂ ਦਾ ਇਸਤੇਮਾਲ ਪਾਣੀ ਦੇ ਨਾਲ ਨਹੀਂ ਕਰਨਾ ਚਾਹੀਦਾ।

 • ਛਿੜਕਾਅ ਦੇ ਟੈਂਕ ਨੂੰ ਸੁੰਘੋ ਨਾ।

 • ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਇਸਤੇਮਾਲ ਨਹੀਂ ਕਰਨੀ ਚਾਹੀਦੀ। ਇਹ ਬੂਟੇ ਦੀ ਸਿਹਤ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ।

 • ਕੀਟਨਾਸ਼ਕਾਂ ਦੇ ਛਿੜਕਾਅ ਦੌਰਾਨ ਕੁਝ ਵੀ ਖਾਣਾ, ਪੀਣਾ, ਸਿਗਰਟਨੋਸ਼ੀ ਜਾਂ ਕੁੱਝ ਵੀ ਚਬਾਉਣਾ ਨਹੀਂ ਚਾਹੀਦਾ।

ਉਪਕਰਣ ਦੀ ਚੋਣ

ਕੀ ਕਰੀਏ

ਕੀ ਨਾ ਕਰੀਏ

 • ਸਹੀ ਪ੍ਰਕਾਰ ਦੇ ਉਪਕਰਣਾਂ ਦੀ ਚੋਣ ਕਰੋ।

 • ਸਹੀ ਆਕਾਰ ਦੀਆਂ ਨਲੀਆਂ ਦੀ ਚੋਣ ਕਰੋ।

 • ਖਰਪਤਵਾਰਨਾਸ਼ਕ ਅਤੇ ਕੀਟਨਾਸ਼ਕ ਦੇ ਛਿੜਕਾਅ ਦੇ ਲਈ ਵੱਖ-ਵੱਖ ਸਪ੍ਰੇ ਉਪਕਰਣ ਦਾ ਇਸਤੇਮਾਲ ਕਰੋ।

 • ਲੀਕ ਕਰ ਰਹੇ ਜਾਂ ਖਰਾਬ ਉਪਕਰਣ ਦਾ ਇਸਤੇਮਾਲ ਨਾ ਕਰੋ।

 • ਖਰਾਬ/ਦੱਸੀ ਗਈ ਦੇ ਇਲਾਵਾ ਹੋਰ ਕਿਸੇ ਨਲੀ ਦਾ ਇਸਤੇਮਾਲ ਨਾ ਕਰੋ। ਬੰਦ ਨਾਲਿਕਾ ਨੂੰ ਆਪਣੇ ਮੂੰਹ ਨਾਲ ਸਾਫ਼ ਨਾ ਕਰੋ, ਬਲਕਿ ਦੰਦ ਸਾਫ਼ ਕਰਨ ਵਾਲੇ ਬੁਰਸ਼ ਦਾ ਇਸਤੇਮਾਲ ਕਰੋ।

 • ਖਰਾਬ ਅਤੇ ਜਿਨ੍ਹਾਂ ਨੂੰ ਪ੍ਰਯੋਗ ਨਾ ਕਰਨ ਦੀ ਸਲਾਹ ਨਾ ਦਿੱਤੀ ਗਈ ਹੋਵੇ, ਉਨ੍ਹਾਂ ਨੌਜਲਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਨੌਜਲ ਵਿੱਚ ਮੂੰਹ ਨਾਲ ਹਵਾ ਨਾ ਪਾਓ ਅਤੇ ਨਾ ਹੀ ਹਵਾ ਨੂੰ ਫੂਕ ਮਾਰੋ। ਉਸ ਦੀ ਸਫਾਈ ਦੇ ਲਈ ਸਪ੍ਰੇਅਰ ਵਾਲੇ ਟੁਥਬਰਸ਼ ਦਾ ਪ੍ਰਯੋਗ ਕਰੋ।

 • ਖਰਪਤਵਾਰਨਾਸ਼ਕ ਜਾਂ ਕੀਟਨਾਸ਼ਕ ਦੋਨਾਂ ਦੇ ਲਈ ਕਦੀ ਵੀ ਇੱਕ ਹੀ ਸਪ੍ਰੇ ਉਪਕਰਣ ਦਾ ਇਸਤੇਮਾਲ ਨਾ ਕਰੋ।

ਛਿੜਕਾਅ ਕਰਦੇ ਸਮੇਂ

ਕੀ ਕਰੀਏ

ਕੀ ਨਾ ਕਰੀਏ

 • ਕੇਵਲ ਦੱਸੀ ਗਈ ਮਾਤਰਾ ਅਤੇ ਪਾਣੀ ਦਾ ਹੀ ਇਸਤੇਮਾਲ ਕਰੋ।

 • ਠੰਢੇ ਅਤੇ ਸਹੀ ਮੌਸਮ ਵਾਲੇ ਦਿਨ ਹੀ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

 • ਸਧਾਰਨ ਤੌਰ ਤੇ ਛਿੜਕਾਅ ਧੁੱਪ ਵਾਲੇ ਦਿਨ ਵਿੱਚ ਕੀਤਾ ਜਾਣਾ ਚਾਹੀਦਾ ਹੈ।

 • ਹਰੇਕ ਛਿੜਕਾਅ ਦੇ ਲਈ ਦੱਸੇ ਗਏ ਸਪ੍ਰੇ ਉਪਕਰਣ ਦਾ ਇਸਤੇਮਾਲ ਹੀ ਕਰੋ।

 • ਛਿੜਕਾਅ ਹਵਾ ਦੀ ਦਿਸ਼ਾ ਵਿੱਚ ਕਰਨਾ ਚਾਹੀਦਾ ਹੈ।

 • ਛਿੜਕਾਅ ਦੇ ਬਾਅਦ ਸਪ੍ਰੇ ਉਪਕਰਣ ਅਤੇ ਬਾਲਟੀਆਂ ਨੂੰ ਡਿਟਰਜੈਂਟ/ਸਾਬਣ ਦਾ ਇਸਤੇਮਾਲ ਕਰਕੇ ਸਾਫ਼ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ।

 • ਛਿੜਕਾਅ ਦੇ ਤੁਰੰਤ ਬਾਅਦ ਉਸ ਸਥਾਨ ਉੱਤੇ ਪਸ਼ੂਆਂ/ਮਜ਼ਦੂਰਾਂ ਨੂੰ ਪ੍ਰਵੇਸ਼ ਨਹੀਂ ਕਰਨਾ ਦੇਣਾ ਚਾਹੀਦਾ।

 • ਦੱਸੀ ਗਈ ਮਾਤਰਾ ਤੋਂ ਵੱਧ ਕੀਟਨਾਸ਼ਕ ਦਾ ਉਪਯੋਗ ਨਾ ਕਰੋ।

 • ਛਿੜਕਾਅ ਤੇਜ਼ ਧੁੱਪ ਵਾਲਾ ਦਿਨ ਜਾਂ ਤੇਜ਼ ਹਵਾ ਵਿੱਚ ਨਹੀਂ ਕਰਨਾ ਚਾਹੀਦਾ।

 • ਮੀਂਹ ਤੋਂ ਇਕਦਮ ਪਹਿਲਾਂ ਅਤੇ ਮੀਂਹ ਦੇ ਤੁਰੰਤ ਬਾਅਦ ਛਿੜਕਾਅ ਨਹੀਂ ਕੀਤਾ ਜਾਣਾ ਚਾਹੀਦਾ।

 • ਬੈਟਰੀ ਨਾਲ ਸੰਚਾਲਿਤ ਯੂ.ਐੱਲ.ਵੀ. ਸਪ੍ਰੇ ਉਪਕਰਣ ਦੇ ਨਾਲ ਛਿੜਕਾਅ ਨਹੀਂ ਕਰਨਾ ਚਾਹੀਦਾ।

 • ਇਮਲਸਿਫ਼ਾਏਬਲ ਕੰਨਸੰਟਰੇਟ ਫਾਰਮਿਊਲੇਸ਼ੰਸ ਨੂੰ ਬੈਟਰੀ ਨਾਲ ਚੱਲਣ ਵਾਲੇ ਯੂ.ਐੱਲ.ਵੀ. ਸਪ੍ਰੇਅਰ ਨਾਲ ਨਹੀਂ ਛਿੜਕਿਆ ਜਾਣਾ ਚਾਹੀਦਾ।

 • ਹਵਾ ਦੇ ਉਲਟ ਦਿਸ਼ਾ ਵਿੱਚ ਛਿੜਕਾਅ ਨਹੀਂ ਕਰਨਾ ਚਾਹੀਦਾ।

 • ਕੀਟਨਾਸ਼ਕ ਨੂੰ ਮਿਲਾਉਣ ਦੇ ਲਈ ਇਸਤੇਮਾਲ ਵਿੱਚ ਲਿਆਂਦੀਆਂ ਬਾਲਟੀਆਂ ਅਤੇ ਕੰਟੇਨਰ ਨੂੰ ਧੋਣ ਦੇ ਬਾਅਦ ਵੀ ਘਰੇਲੂ ਇਸਤੇਮਾਲ ਵਿੱਚ ਨਹੀਂ ਲਿਆਇਆ ਜਾਣਾ ਚਾਹੀਦਾ।

 • ਸੁਰੱਖਿਆਤਮਕ ਕੱਪੜਿਆਂ ਦੇ ਬਿਨਾਂ ਘੋਲ ਦੇ ਛਿੜਕਾਅ ਦੇ ਤੁਰੰਤ ਬਾਅਦ ਖੇਤ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ।

ਛਿੜਕਾਅ ਦੇ ਬਾਅਦ

ਕੀ ਕਰੀਏ

ਕੀ ਨਾ ਕਰੀਏ

 • ਬਚੀ ਹੋਈ ਸਪ੍ਰੇ ਸਮੱਗਰੀ ਨੂੰ ਬੰਜਰ ਭੂਮੀ ਜਿਹੇ ਸਥਾਨ ਉੱਤੇ ਸੁੱਟ ਦੇਣਾ ਚਾਹੀਦਾ ਹੈ।

 • ਇਸਤੇਮਾਲ ਵਿੱਚ ਲਿਆਏ ਗਏ ਕੰਟੇਨਰਾਂ ਜਾਂ ਖਾਲੀ ਕੰਟੇਨਰਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜਲ ਸੰਸਾਧਨਾਂ ਤੋਂ ਦੂਰ ਮਿੱਟੀ ਵਿੱਚ ਗੱਡ ਦੇਣਾ ਚਾਹੀਦਾ ਹੈ।

 • ਕੁਝ ਵੀ ਖਾਣ ਜਾਂ ਸਿਗਰਟਨੋਸ਼ੀ ਕਰਨ ਤੋਂ ਪਹਿਲਾਂ ਹੱਥਾਂ ਅਤੇ ਚਿਹਰੇ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ।

 • ਜ਼ਹਿਰ ਦੇ ਲੱਛਣ ਦਿਸਣ ਤੇ ਸਭ ਤੋਂ ਪਹਿਲਾਂ ਸ਼ੁਰੂਆਤੀ ਇਲਾਜ ਕਰੋ ਅਤੇ ਮਰੀਜ਼ ਨੂੰ ਡਾਕਟਰ ਨੂੰ ਦਿਖਾਓ। ਡਾਕਟਰ ਨੂੰ ਖਾਲੀ ਕੰਟੇਨਰ ਵੀ ਦਿਖਾਓ।

 • ਬਚੀ ਹੋਈ ਸਪ੍ਰੇ ਸਮੱਗਰੀ ਨੂੰ ਨਾਲੀ ਜਾਂ ਲਾਗੇ ਦੇ ਤਲਾਅ ਜਾਂ ਪਾਣੀ ਵਿੱਚ ਨਹੀਂ ਵਹਾਉਣਾ ਚਾਹੀਦਾ।

 • ਕੀਟਨਾਸ਼ਕ ਦੇ ਖਾਲੀ ਕੰਟੇਨਰ ਨੂੰ ਹੋਰ ਸਮੱਗਰੀ ਦੇ ਸੰਗ੍ਰਹਿਣ ਦੇ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।

 • ਕੱਪੜੇ ਧੋਣ ਜਾਂ ਨਹਾ ਲੈਣ ਤੋਂ ਪਹਿਲਾਂ ਕਦੀ ਵੀ ਖਾਣਾ/ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ।

 • ਡਾਕਟਰ ਨੂੰ ਜ਼ਹਿਰ ਦੇ ਲੱਛਣ ਨਾ ਦੱਸਣ ਦਾ ਖਤਰਾ ਨਹੀਂ ਉਠਾਉਣਾ ਚਾਹੀਦਾ, ਕਿਉਂਕਿ ਇਹ ਮਰੀਜ਼ ਦੇ ਜੀਵਨ ਲਈ ਖਤਰਨਾਕ ਹੋ ਸਕਦਾ ਹੈ।

ਸਰੋਤ :ppqs.gov.in

3.48672566372
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top